ਬਾਦਲ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਕਾਂਗਰਸ ਨੇ ਖੋਹੀਆਂ : ਮਜੀਠੀਆ
Friday, Nov 24, 2017 - 10:20 AM (IST)

ਕੱਥੂਨੰਗਲ (ਕੰਬੋ) - ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿਛਲੇ 10 ਸਾਲਾਂ ਦੌਰਾਨ ਸੂਬੇ ਦਾ ਸਰਵਪੱਖੀ ਵਿਕਾਸ ਕੀਤਾ ਪਰ ਜਦੋਂ ਦੀ ਸੂਬੇ 'ਚ ਕਾਂਗਰਸ ਸਰਕਾਰ ਆਈ ਹੈ, ਲੋਕ ਦੁਖੀ ਹੋ ਗਏ ਹਨ ਅਤੇ ਜਿਹੜੀਆਂ ਸਹੂਲਤਾਂ ਅਕਾਲੀ ਸਰਕਾਰ ਵੱਲੋਂ ਦਿੱਤੀਆਂ ਗਈਆਂ ਸਨ ਉਹ ਵੀ ਕਾਂਗਰਸ ਸਰਕਾਰ ਨੇ ਖੋਹ ਲਈਆਂ ਹਨ। ਇਹ ਪ੍ਰਗਟਾਵਾ ਹਲਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਅਕਾਲੀ ਵਰਕਰਾਂ ਦੀ ਬੁਲਾਈ ਮੀਟਿੰਗ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਅੱਜ ਕਾਂਗਰਸ ਸਰਕਾਰ ਨੇ ਨੌਕਰੀਆਂ ਤਾਂ ਕੀ ਦੇਣੀਆਂ, ਪਹਿਲੀਆਂ ਵੀ ਖੋਹ ਰਹੀ ਹੈ, ਜਿਸ ਕਰ ਕੇ ਜਗ੍ਹਾ-ਜਗ੍ਹਾ 'ਤੇ ਸਰਕਾਰ ਵਿਰੁੱਧ ਮੁਜ਼ਾਹਰੇ ਹੋ ਰਹੇ ਹਨ ਅਤੇ ਇਸ ਦਾ ਖਮਿਆਜ਼ਾ ਕਾਂਗਰਸ ਸਰਕਾਰ ਨੂੰ ਆਉਂਦੀਆਂ ਸਾਰੀਆਂ ਚੋਣਾਂ 'ਚ ਭੁਗਤਣਾ ਪਵੇਗਾ।
ਇਸ ਮੌਕੇ ਤਲਬੀਰ ਸਿੰਘ ਗਿੱਲ, ਇਕਬਾਲ ਸਿੰਘ ਸੰਧੂ, ਉਪਕਾਰ ਸਿੰਘ ਕਾਰੀ ਚਵਿੰਡਾ ਦੇਵੀ, ਜਸਬੀਰ ਸਿੰਘ ਹਦਾਇਤਪੁਰ, ਮਨਜੀਤ ਸਿੰਘ ਰਾਮਦੀਵਾਲੀ, ਜਸਵੰਤ ਸਿੰਘ ਸਰਪੰਚ ਦੁਧਾਲਾ, ਅੰਗਰੇਜ਼ ਸਿੰਘ ਕੋਟ, ਜਸਪਾਲ ਸਿੰਘ ਸਰਪੰਚ, ਸਤਨਾਮ ਸਿੰਘ ਹਾਂਸ, ਮਿੰਦਰ ਸਿੰਘ ਕਲਸੀ, ਡਿੰਪਲ ਸਿੰਘ ਕਲਸੀ ਆਦਿ ਤੋਂ ਇਲਾਵਾ ਹੋਰ ਅਕਾਲੀ ਵਰਕਰ ਮੌਜੂਦ ਸਨ।