ਬਾਦਲ ਦੀ ਪਿੱਠ ''ਚ ਦਰਦ, ਹਸਪਤਾਲ ''ਚ ਹੋਈ ਜਾਂਚ

10/30/2017 9:36:20 PM

ਬਠਿੰਡਾ (ਵਰਮਾ)- ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਿੱਠ 'ਚ ਅਚਾਨਕ ਦਰਦ ਉੱਠਿਆ, ਜਿਸ ਕਾਰਨ ਉਨ੍ਹਾਂ ਨੂੰ ਇਲਾਜ ਲਈ ਮੈਕਸ ਹਸਪਤਾਲ ਲਿਦਾਇਆ ਗਿਆ। ਡਾ. ਦਲਬੀਰ ਬਰਾੜ ਨੇ ਦੱਸਿਆ ਕਿ ਬਦਲਦੇ ਮੌਸਮ ਕਾਰਨ ਉਨ੍ਹਾਂ ਦੀ ਪਿੱਠ 'ਚ ਦਰਦ ਉੱਠਿਆ ਜਦਕਿ ਹੋਰ ਸਬ ਕੁਝ ਠੀਕ ਹੈ। ਜਾਂਚ ਤੋਂ ਬਾਅਦ ਕੁਝ ਹੀ ਦੇਰ 'ਚ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। 
ਡਾ. ਦਲਬੀਰ ਅਨੁਸਾਰ ਉਨ੍ਹਾਂ ਦੀ ਬੈਕਬੋਨ 'ਚ ਦਰਦ ਉੱਠਿਆ ਸੀ, ਜਿਸ ਦਾ ਐਕਸਰੇ ਵੀ ਲਿਆ ਗਿਆ ਹੈ, ਜੋ ਬਿਲਕੁਲ ਠੀਕ ਸੀ ਅਤੇ ਉਨ੍ਹਾਂ ਨੂੰ ਸਿਰਫ ਦਵਾਈ ਦੇ ਕੇ ਘਰ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਬਾਦਲ ਸਾਹਿਬ ਦੀ ਹਾਲਤ ਠੀਕ ਹੈ ਤੇ ਚਿੰਤਾ ਦੀ ਕੋਈ ਗੱਲ ਨਹੀ।


Related News