ਮਾਂ-ਬਾਪ ਦੀ ਲਾਪਰਵਾਹੀ, 2 ਘੰਟਿਆਂ ਤੱਕ ਗੱਡੀ ''ਚ ਵਿਲਕਦਾ ਰਿਹਾ ਮਾਸੂਮ (ਤਸਵੀਰਾਂ)

Tuesday, Jun 18, 2019 - 06:49 PM (IST)

ਮਾਂ-ਬਾਪ ਦੀ ਲਾਪਰਵਾਹੀ, 2 ਘੰਟਿਆਂ ਤੱਕ ਗੱਡੀ ''ਚ ਵਿਲਕਦਾ ਰਿਹਾ ਮਾਸੂਮ (ਤਸਵੀਰਾਂ)

ਸ੍ਰੀ ਆਨੰਦਪੁਰ ਸਾਹਿਬ (ਚੋਵੇਸ਼ ਲਟਾਵਾ)— ਇਥੋਂ ਦੀ ਅੱਡਾ ਮਾਰਕਿਟ 'ਚ ਮਾਂ-ਬਾਪ ਦੀ ਲਾਪਰਵਾਹੀ ਕਰਕੇ ਕਰੇਟਾ ਗੱਡੀ 'ਚ ਢਾਈ ਸਾਲਾ ਮਾਸੂਮ ਬੱਚਾ ਦੋ ਘੰਟਿਆਂ ਤੱਕ ਬੰਦ ਰਿਹਾ। ਬੱਚੇ ਦੇ ਮਾਤਾ-ਪਿਤਾ ਏ. ਸੀ. ਚਲਾ ਕੇ ਗੱਡੀ ਨੂੰ ਛੱਡ ਦੁਕਾਨ ਤੋਂ ਸਾਮਾਨ ਲੈਣ ਗਏ ਸਨ। ਮਾਤਾ-ਪਿਤਾ ਦੀ ਗਲਤੀ ਦੇ ਕਾਰਨ ਬੱਚਾ ਦੋ ਘੰਟਿਆਂ ਤੱਕ ਗੱਡੀ 'ਚ ਹੀ ਰੋਂਦਾ ਰਿਹਾ। ਮਿਲੀ ਜਾਣਕਾਰੀ ਮੁਤਾਬਕ ਸਾਂਸੋਵਾਲ ਸਹਾੜਾ ਦੇ ਰਹਿਣ ਵਾਲਾ ਜੋੜਾ ਢਾਈ ਸਾਲਾ ਬੱਚੇ ਨੂੰ ਨਾਲ ਲੈ ਕੇ ਨੰਗਲ ਦੀ ਅੱਡਾ ਮਾਰਕਿਟ ਤੋਂ ਕੁਝ ਸਾਮਾਨ ਖਰੀਦਣ ਲਈ ਆਏ ਸਨ।

PunjabKesari

ਗੱਡੀ 'ਚ ਏ. ਸੀ. ਚਲਾ ਕੇ ਮਾਤਾ-ਪਿਤਾ ਬੱਚੇ ਗੱਡੀ 'ਚ ਹੀ ਛੱਡ ਕੇ ਸਾਮਾਨ ਖਰੀਦਣ ਚਲੇ ਗਏ। ਵਾਪਸ ਆਉਣ 'ਤੇ ਗੱਡੀ ਲਾਕ ਹੋ ਗਈ। ਬੱਚਾ ਗੱਡੀ 'ਚ ਰੋਂਦਾ ਰਿਹਾ ਅਤੇ ਬਾਹਰ ਖੜ੍ਹੀ ਮਾਂ ਸਮੇਤ ਬਾਕੀ ਦੇ ਲੋਕ ਬੱਚੇ ਸਹਿਲਾਉਂਦੇ ਰਹੇ ਅਤੇ ਗੱਲਾਂ 'ਚ ਲਗਾਈ ਰੱਖਿਆ। ਮਾਰਕਿਟ ਦੇ ਲੋਕਾਂ ਨੇ ਗੱਡੀ ਨੂੰ ਦੇਸੀ ਜੁਗਾੜ ਲਗਾ ਕੇ ਵੀ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਗੱਡੀ ਆਟੋ ਲਾਕ ਹੋਣ ਕਰਕੇ ਖੁੱਲ੍ਹ ਨਾ ਸਕੀ। ਇਸੇ ਦੌਰਾਨ ਬੱਚੇ ਦੇ ਪਿਤਾ ਘਰੋਂ ਦੂਜੀ ਚਾਬੀ ਲਿਆਉਣ ਲਈ ਚਲੇ ਗਏ।

PunjabKesari

ਇਸ ਮੌਕੇ ਬੱਚਾ 2 ਘੰਟਿਆਂ ਤੱਕ ਰੋਂਦਾ ਰਿਹਾ। ਬੱਚੇ ਦੇ ਪਿਤਾ ਦੂਜੀ ਚਾਬੀ ਲੈ ਕੇ ਆਏ ਅਤੇ ਫਿਰ ਬੱਚੇ ਨੂੰ ਗੱਡੀ 'ਚੋਂ ਬਾਹਰ ਕੱਢਿਆ ਗਿਆ। ਇਸ ਦੌਰਾਨ ਵੱਡਾ ਹਾਦਸਾ ਹੋਣੋ ਟੱਲ ਗਿਆ। ਉਥੇ ਮੌਜੂਦ ਲੋਕਾਂ ਨੇ ਕਿਹਾ ਕਿ ਅੱਜਕਲ ਦੀਆਂ ਗੱਡੀਆਂ ਹਾਈ-ਫਾਈ ਦੇ ਨਾਲ-ਨਾਲ ਨਵੀ ਤਕਨੀਕ ਨਾਲ ਜੁੜੀਆਂ ਹਨ, ਜਿਸ ਨਾਲ ਗੱਡੀ ਆਪਣੇ ਆਪ ਲਾਕ ਹੋ ਜਾਂਦੀ ਹੈ। ਇਸ ਨਵੀਂ ਤਕਨੀਕ ਬਾਰੇ ਸਾਨੂੰ ਜਾਣਕਾਰੀ ਲੈਣੀ ਚਾਹੀਦੀ ਹੈ।

PunjabKesari


author

shivani attri

Content Editor

Related News