ਕਪੂਰਥਲਾ: ਸਰਕਾਰੀ ਹਸਪਤਾਲ ''ਚ ਨਵਜੰਮੇ ਬੱਚੇ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼

06/19/2020 6:22:24 PM

ਕਪੂਰਥਲਾ (ਓਬਰਾਏ)— ਇਥੋਂ ਦੇ ਸਰਕਾਰੀ ਹਸਪਤਾਲ 'ਚ ਗਰਭਵਤੀ ਔਰਤ ਦੇ ਬੱਚੇ ਦੇ ਜਨਮ ਦੌਰਾਨ ਲਾਪਰਵਾਹੀ ਵਰਤਣ ਦੇ ਚਲਦਿਆਂ ਬੱਚੇ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਨੇ ਸਿਵਲ ਹਸਪਤਾਲ ਦੇ ਡਾਕਟਰਾਂ 'ਤੇ ਹੀ ਗੰਭੀਰ ਦੋਸ਼ ਲਾਏ ਹਨ।

PunjabKesari

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਪੂਰਥਲਾ ਦੀ ਵਾਸੀ 25 ਸਾਲਾ ਮਰੀਜ਼ ਮੈਂਬਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਘਰ ਦੀ ਨੂੰਹ ਗਰਭਵਤੀ ਸੀ ਅਤੇ ਰਾਤ ਨੂੰ ਇਲਾਜ ਲਈ ਇਥੇ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਉਸ ਦਾ ਸਹੀ ਢੰਗ ਨਾਲ ਇਲਾਜ ਨਾ ਕੀਤਾ ਗਿਆ ਅਤੇ ਤਿੰਨ ਘੰਟਿਆਂ ਤੱਕ ਇਲਾਜ ਲਈ ਇੰਤਜ਼ਾਰ ਕਰਨਾ ਪਿਆ। ਪੀੜਤਾ ਔਰਤ ਨੂੰ ਕਾਫ਼ੀ ਦੇਰ ਤੱਕ ਇਲਾਜ ਵਾਲੇ ਕਮਰੇ ਦੇ ਇਲਾਵਾ ਵਰਾਂਡੇ 'ਚ ਬਣੀਆਂ ਕੁਰਸੀਆਂ 'ਤੇ ਹੀ ਲਿਟਾ ਦਿੱਤਾ ਗਿਆ ਅਤੇ ਜਦੋਂ ਇਲਾਜ ਸ਼ੁਰੂ ਹੋਇਆ ਤਾਂ ਪੈਦਾ ਹੋਏ ਬੱਚੇ ਨੂੰ ਸਾਹ ਲੈਣ 'ਚ ਕਾਫ਼ੀ ਤਕਲੀਫ ਸੀ।

ਇਹ ਵੀ ਪੜ੍ਹੋ:  ਜਲੰਧਰ 'ਚ ਕੋਰੋਨਾ ਦਾ ਵੱਡਾ ਧਮਾਕਾ, 78 ਨਵੇਂ ਪਾਜ਼ੇਟਿਵ ਕੇਸ ਆਏ ਸਾਹਮਣੇ

PunjabKesari

ਉਨ੍ਹਾਂ ਦੱਸਿਆ ਕਿ ਕੁਝ ਹੀ ਦੇਰ ਬਾਅਦ ਨਵਜੰਮੇ ਬੱਚੇ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਹਸਪਤਾਲ ਪ੍ਰਬੰਧਨ ਵੱਲੋਂ ਇਲਾਜ 'ਚ ਹੋਈ ਦੇਰੀ ਹੀ ਬੱਚੇ ਦੀ ਮੌਤ ਦਾ ਕਾਰਨ ਬਣੀ, ਜਿਸ ਕਾਰਨ ਮੈਂਬਰਾਂ ਨੇ ਪ੍ਰਦਰਸ਼ਨ ਵੀ ਕੀਤਾ। ਉਥੇ ਹੀ ਸਰਕਾਰੀ ਹਸਪਤਾਲ ਦੇ ਡਾਕਟਰ ਤਾਰਾ ਸਿੰਘ ਐੱਸ. ਐੱਮ. ਓ. ਨੇ ਦੱਸਿਆ ਕਿ ਬੱਚੇ ਜਮਾਂਦਰੂ ਹੀ ਕੁਝ ਅੰਗ ਪੂਰੇ ਨਹੀਂ ਬਣੇ ਸਨ ਅਤੇ ਸਾਹ ਲੈਣ 'ਚ ਸਮੱਸਿਆ ਆ ਰਹੀ ਸੀ, ਜਿਸ ਦੇ ਬਾਰੇ ਪਰਿਵਾਰ ਨੂੰ ਦੱਸਿਆ ਗਿਆ ਸੀ ਪਰ ਉਨ੍ਹਾਂ ਨੇ ਉਲਟਾ ਹਸਪਤਾਲ ਦੇ ਮੈਡੀਕਲ ਸਟਾਫ 'ਤੇ ਹੀ ਗੁੱਸਾ ਕੱਢਣਾ ਸ਼ੁਰੂ ਕਰ ਦਿੱਤਾ ਹੈ, ਜਿਸ ਦੀ ਸ਼ਿਕਾਇਤ ਪੁਲਸ ਨੂੰ ਵੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਹਸਪਤਾਲ ਦੇ ਗ਼ੁਸਲਖ਼ਾਨੇ 'ਚੋਂ ਇਤਰਾਜ਼ਯੋਗ ਹਾਲਤ 'ਚ ਮਿਲੇ ਕੁੜੀ-ਮੁੰਡਾ, ਸੱਚਾਈ ਨਿਕਲੀ ਕੁਝ ਹੋਰ

PunjabKesari

ਮਾਮਲਾ ਵਿਗੜਦਾ ਵੇਖ ਕੇ ਪੁਲਸ ਨੂੰ ਮੌਕੇ 'ਤੇ ਦਖਲ ਦੇਣਾ ਪਿਆ ਅਤੇ ਪੁਲਸ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਦਾ ਵੀ ਦੋਸ਼ ਹੋਵੇਗਾ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਹਸਪਤਾਲ 'ਚ ਇਲਾਜ ਦੌਰਾਨ ਲਾਪਰਵਾਹੀ ਦੇ ਦੋਸ਼ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਇਹ ਵੀ ਪੜ੍ਹੋ:  ਲਾਪਤਾ ਨੌਜਵਾਨ ਦੀ ਮੋਟਰ ਤੋਂ ਮਿਲੀ ਲਾਸ਼, ਪੁੱਤ ਨੂੰ ਇਸ ਹਾਲ ''ਚ ਵੇਖ ਮਾਂ ਹੋਈ ਬੇਹੋਸ਼


shivani attri

Content Editor

Related News