ਬੱਚੇ ਲਾਪਤਾ ਹੋਣ ਦਾ ਸਿਲਸਿਲਾ ਜਾਰੀ, ਹੁਣ ਸਮਰਾਲਾ ''ਚ 11 ਸਾਲਾ ਬੱਚਾ ਲਾਪਤਾ

Friday, Aug 02, 2019 - 06:27 PM (IST)

ਬੱਚੇ ਲਾਪਤਾ ਹੋਣ ਦਾ ਸਿਲਸਿਲਾ ਜਾਰੀ, ਹੁਣ ਸਮਰਾਲਾ ''ਚ 11 ਸਾਲਾ ਬੱਚਾ ਲਾਪਤਾ

ਸਮਰਾਲਾ (ਗਰਗ) : ਸ਼ੁੱਕਰਵਾਰ ਨੂੰ ਸਮਰਾਲਾ ਦੇ ਭੀੜ-ਭੜੱਕੇ ਵਾਲੇ ਇਲਾਕੇ ਡੱਬੀ ਬਾਜ਼ਾਰ ਵਿਚੋਂ 11 ਸਾਲਾ ਬੱਚਾ ਆਰੀਅਨ ਵੈਕਟਰ ਲਾਪਤਾ ਹੋ ਗਿਆ। ਬੱਚੇ ਦੇ ਲਾਪਤਾ ਹੋਣ ਮਗਰੋਂ ਜਿੱਥੇ ਬੱਚੇ ਦੇ ਪਰਿਵਾਰ 'ਚ ਕੋਹਰਾਮ ਮਚ ਗਿਆ, ਉੱਥੇ ਹੀ ਇਸ ਘਟਨਾ ਮਗਰੋਂ ਸ਼ਹਿਰ ਦੇ ਲੋਕ ਡਾਹਢੇ ਸਹਿਮ ਗਏ ਹਨ। ਸੈਕਰਡ ਹਾਰਟ ਕਾਨਵੈਂਟ ਸਕੂਲ 'ਚ ਪੜ੍ਹਨ ਵਾਲ਼ਾ ਇਹ ਬੱਚਾ ਅੱਜ ਸਕੂਲੋਂ ਵਾਪਿਸ ਆਉਣ ਤੋਂ ਬਾਅਦ ਸ਼ਾਮ 4 ਵਜੇ ਘਰ ਤੋਂ ਬਾਹਰ ਖੇਡਣ ਲਈ ਗਿਆ, ਪਰ ਕਾਫ਼ੀ ਦੇਰ ਬਾਅਦ ਵੀ ਜਦੋਂ ਘਰ ਨਾ ਪਰਤਿਆ ਤਾਂ ਪਰਿਵਾਰ ਦੇ ਮੈਂਬਰ ਇਸ ਦੀ ਭਾਲ ਵਿਚ ਜੁਟ ਗਏ। ਬੱਚੇ ਦਾ ਕਿਤੇ ਵੀ ਕੋਈ ਅਤਾ-ਪਤਾ ਨਾ ਲੱਗਣ 'ਤੇ ਪੁਲਸ ਨੂੰ ਇਤਲਾਹ ਦਿੱਤੀ ਗਈ। 

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐੱਸ.ਐੱਚ.ਓ. ਸਮਰਾਲਾ ਸੁਖਵੀਰ ਸਿੰਘ ਮੌਕੇ 'ਤੇ ਪਹੁੰਚ ਕੇ ਬੱਚੇ ਦਾ ਸੁਰਾਗ ਲਾਉਣ ਲਈ ਆਸ-ਪਾਸ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਨੂੰ ਖੰਗਾਲਣ 'ਚ ਜੁਟੇ ਹੋਏ ਹਨ। ਉਨ੍ਹਾਂ ਦੱਸਿਆ ਕਿ ਫਿਲਹਾਲ ਇਹ ਕਹਿਣਾ ਮੁਸ਼ਕਿਲ ਹੈ ਕਿ ਬੱਚਾ ਕਿਹੜੇ ਹਾਲਾਤ ਵਿਚ ਗਾਇਬ ਹੋਇਆ ਹੈ ਪਰ ਪੁਲਸ ਬੱਚੇ ਦੀ ਭਾਲ ਵਿਚ ਜੁਟ ਗਈ ਹੈ।


author

Gurminder Singh

Content Editor

Related News