ਸਾਬਕਾ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਸੈਂਕੜੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਸੰਯੁਕਤ ''ਚ ਸ਼ਾਮਲ
Sunday, Sep 17, 2023 - 04:11 AM (IST)
ਭਵਾਨੀਗੜ੍ਹ (ਕਾਂਸਲ, ਸੰਜੀਵ, ਵਿਕਾਸ):- ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅੱਜ ਉਸ ਸਮੇਂ ਬਹੁਤ ਗਹਿਰਾ ਝਟਕਾ ਲੱਗਿਆ ਜਦੋਂ ਦਲ ਦੇ ਪੰਜਾਬ ਦੇ ਮਾਲਵਾ ਖੇਤਰ ਨਾਲ ਸਬੰਧਤ ਹਿੰਦੂ ਵਰਗ ਦੇ ਇਕੋ ਇਕ ਟਕਸਾਲੀ ਆਗੂ ਸਾਬਕਾ ਮੁੱਖ ਸੰਸਦੀ ਸਕੱਤਰ ਤੇ ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ ਨੇ ਦਲ ਦੀਆਂ ਨੀਤੀਆਂ ਤੋਂ ਦੁੱਖੀ ਹੋਣ ਦਾ ਕਾਰਨ ਦੱਸ ਕੇ ਆਪਣੇ ਸੈਂਕੜੇ ਸਾਥੀਆਂ ਸਮੇਤ ਬਾਦਲ ਦਲ ਨੂੰ ਅਲਵਿਦਾ ਆਖ ਆਪਣੇ ਸਿਆਸੀ ਗੁਰੂ ਸਾਬਕਾ ਰਾਜ ਸਭਾ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਆਕਲੀ ਦਲ ਸੰਯੁਕਤ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸਥਾਨਕ ਸ਼ਹਿਰ ਵਿਖੇ ਰੱਖਿਆ ਗਿਆ ਇਹ ਇਕ ਸਾਦਾ ਸਮਾਗਮ ਵਰਕਰਾਂ ਦੇ ਆਗੂਆਂ ਦੇ ਭਾਰੀ ਇਕੱਠ ਕਾਰਨ ਇਕ ਰੈਲੀ ਦਾ ਰੂਪ ਧਾਰਨ ਕਰ ਗਿਆ।
ਇਸ ਮੌਕੇ ਬਾਬੂ ਪ੍ਰਕਾਸ਼ ਚੰਦ ਗਰਗ ਨੂੰ ਸਿਰੋਪਾਓ ਭੇਟ ਕਰਕੇ ਦਲ ’ਚ ਸ਼ਾਮਿਲ ਕਰਕੇ ਹਲਕਾ ਸੰਗਰੂਰ ਤੋਂ ਇੰਚਾਰਜ਼ ਦੀ ਜ਼ਿੰਮੇਵਾਰੀ ਸੌਪਣ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਸੰਬੋਧਨ ’ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕ ਡੈਮੋਕਰੇਟਿਕ ਪਾਰਟੀ ਹੈ ਜਿਸ ਦਾ ਗੰਠਨ ਗੁਰੂਘਰਾਂ ਨੂੰ ਅਜ਼ਾਦ ਕਰਵਾਉਣ ਸਮੇਂ 500 ਤੋਂ ਵੱਧ ਕੁਬਰਾਨੀਆਂ ਦੇ ਕੇ ਹੋਇਆ ਸੀ। ਪਰ ਅੱਜ ਬਹੁਤ ਹੀ ਅਫ਼ਸੋਸ ਦੀ ਗੱਲ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਲ ਦੇ ਸਿਧਾਂਤਾ ਦੇ ਬਿਲਕੁੱਲ ਉਲਟ ਆਪਣੀ ਨਿੱਜੀ ਟ੍ਰੇਡਿੰਗ ਕੰਪਨੀ ਬਾਦਲ ਦਲ ਦੇ ਤੌਰ ’ਤੇ ਪੂਰੀ ਤਾਨਾਸ਼ਾਹੀ ਨਾਲ ਚਲਾਇਆ ਜਾ ਰਿਹਾ ਹੈ। ਜਿਸ ਤੋਂ ਦੁਖੀ ਹੋ ਕੇ ਪਹਿਲਾਂ ਉਨ੍ਹਾਂ ਵੱਲੋਂ ਅਕਾਲੀ ਦਲ ਬਾਦਲ ਤੋਂ ਕਿਨਾਰਾ ਕੀਤਾ ਗਿਆ ਤੇ ਹੁਣ ਬਾਕੀ ਲਿਡਰਸਿੱਪ ਵੀ ਇਕ ਇਕ ਕਰਕੇ ਬਾਦਲ ਦਲ ਤੋਂ ਕਿਨਾਰਾ ਕਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - Big Breaking: ਜੇਲ੍ਹ 'ਚ ਬੈਠੇ ਲਾਰੈਂਸ ਬਿਸ਼ਨੋਈ ਨੇ ਵੀਡੀਓ ਕਾਲ 'ਤੇ ਕੀਤੀ ਮੋਨੂੰ ਮਾਨੇਸਰ ਨਾਲ ਗੱਲ (ਵੀਡੀਓ)
ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਡਿਪਟੀ ਮੁੱਖ ਮੰਤਰੀ ਦੇ ਕਾਰਜ ਕਾਲ ਦੌਰਾਨ ਪੰਜਾਬ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਦੀਆਂ ਘਟਨਾਵਾਂ ਹੋਣਾ, ਦੋਸ਼ੀ ਵਿਅਕਤੀਆਂ ਦੀ ਗ੍ਰਿਫ਼ਤਾਰੀ ਹੋਣ ਦੀ ਥਾਂ ਡੇਰਾ ਮੁਖੀ ਨੂੰ ਮਾਫ਼ੀ ਦਿੱਤੇ ਜਾਣਾ ਤੇ ਗੁਰੂ ਸਾਹਿਬ ਦੀ ਬੇਅਦਵੀ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੇ ਇਨਸਾਫ਼ ਦੀ ਮੰਗ ਕਰ ਰਹੇ ਨਿਹੱਥੇ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦੇਣਾ ਸਮੇਤ ਅਨੇਕਾ ਪੰਥ ਵਿਰੋਧੀ ਕਾਰਵਾਈਆਂ ਕਰਕੇ ਸੁਖਬੀਰ ਬਾਦਲ ਨੇ ਪੰਥ ਦੀ ਪਿੱਠ ’ਚ ਛੂਰਾ ਮਾਰਿਆ ਹੈ। ਜਿਸ ਕਰਕੇ ਸ਼੍ਰੋਮਣੀ ਅਕਾਲ ਦਲ ਬਾਦਲ ਅੱਜ ਨਾ ਹੀ ਪੰਥ ਦੀ ਰਹੀ ਹੈ ਤੇ ਨਾ ਹੀ ਪੰਜਾਬ ਦੀ। ਇਸ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਪਰਿਵਾਰ ਤੋਂ ਅਜ਼ਾਦ ਕਰਵਾਉਣ ਲਈ ਉਨ੍ਹਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਗਠਨ ਕੀਤਾ ਗਿਆ ਹੈ।
ਢੀਂਡਸਾ ਨੇ ਕਿਹਾ ਕਿ ਸਾਡੇ ਸਮੇਤ ਅਨੇਕਾ ਹੀ ਟਕਸ਼ਾਲੀ ਆਗੂਆਂ ਵੱਲੋਂ ਪੰਜਾਬ ਤੇ ਪੰਥ ਦੀ ਚੜਦੀ ਕਲ੍ਹਾਂ ਲਈ ਜੇਲਾਂ ਵੀ ਕੱਟੀਆਂ ਹਨ ਤੇ ਹੁਣ ਸ਼੍ਰੋਮਣੀ ਅਕਾਲੀ ਦਲ ’ਤੇ ਆਪਣਾ ਕਬਜਾ ਜਮਾਈ ਬੈਠੇ ਸੁਖਬੀਰ ਬਾਦਲ ਨੇ ਨਾ ਖੁੱਦ ਕਦੇ ਜੇਲ ਕੱਟੀ ਹੈ ਤੇ ਨਾ ਹੀ ਬਾਦਲ ਪਰਿਵਾਰ ਵੱਲੋਂ ਜਿਨ੍ਹਾਂ ਵਿਅਕਤੀਆਂ ਨੂੰ ਪੰਜਾਬ ਦੇ ਹਲਕਿਆਂ ਦੀ ਅਗਵਾਈ ਸੌਂਪੀ ਜਾ ਰਹੀ ਹੈ ਉਨ੍ਹਾਂ ਪੰਜਾਬ ਤੇ ਪੰਥ ਦੇ ਹਿੱਤਾਂ ਦੀ ਰਾਖੀ ਲਈ ਕੋਈ ਜੇਲ ਕੱਟੀ ਹੈ। ਉਨ੍ਹਾਂ ਕਿਹਾ ਕਿ ਆਪਣੇ ਨਿੱਜੀ ਮੁਨਾਫੇ ਲਈ ਸਾਰੇ ਟਕਸ਼ਾਲੀ ਆਗੂਆਂ ਨੂੰ ਦਰਕਿਨਾਰ ਕਰਕੇ ਬਾਦਲ ਪਰਿਵਾਰ ਵੱਲੋਂ ਆਪਣੇ ਚਹੇਤੇ ਵੱਡੇ ਵੱਡੇ ਕਾਰੋਬਾਰੀਆਂ ਨੂੰ ਅੱਗੇ ਕੀਤਾ ਜਾ ਰਿਹਾ ਹੈ। ਜਿਸ ਕਰਕੇ ਹੀ ਅੱਜ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਇਹ ਦੁਰਦਾਸ ਹੋਈ ਹੈ ਕਿ ਭਗਵੰਤ ਮਾਨ ਦੀ ਅਗਵਾਈ ਹੇਠ ਦਿੱਲੀ ਤੋਂ ਆਏ ਟੋਪੀਆਂ ਵਾਲੇ ਪੰਜਾਬ ਅੰਦਰ ਰਾਜ ਕਰ ਰਹੇ ਹਨ।
ਢੀਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਕਿਸੇ ਦੀ ਸਲਾਹ ਲੈਣਾ ਪਸੰਦ ਨਹੀਂ ਕਰਦੇ ਜਦੋਂ ਕਿ ਸਵ: ਪ੍ਰਕਾਸ਼ ਸਿੰਘ ਬਾਦਲ ਹਲੀਮੀ ਵਾਲੇ ਸੀ ਤੇ ਪਾਰਟੀ ਦੇ ਸੀਨੀਅਰ ਆਗੂਆਂ ਦਾ ਆਦਰ ਸਤਿਕਾਰ ਕਰਦੇ ਸੀ। ਪਰ ਪੁੱਤਰ ਮੋਹ ’ਚ ਉਨ੍ਹਾਂ ਵੱਲੋਂ ਸਾਡੀ ਇਕ ਨਹੀਂ ਸੁਣੀ ਗਈ। ਸੁਖਬੀਰ ਬਾਦਲ ਦੇ ਤਾਨਾਸ਼ਾਹੀ ਰਵੱਈਏ ਕਾਰਨ ਪਾਰਟੀ ਦਾ ਹਰੇਕ ਪਾਸੇ ਵਿਰੋਧ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਸਾਰੇ ਧਰਮਾਂ ਨੂੰ ਨਾਲ ਜੋੜ੍ਹਕੇ ਸਿਧਾਂਤਕ ਤੌਰ ’ਤੇ ਚੱਲਦਿਆਂ ਹੋਏ ਪੁਰਾਣੀ ਸ਼੍ਰੋਮਣੀ ਅਕਾਲੀ ਦਲ ਨੂੰ ਫ਼ਿਰ ਤੋਂ ਵਿਕਾਸ ਦੀਆਂ ਲੀਹਾਂ ’ਤੇ ਲੈ ਕੇ ਆਵੇਗਾ।
ਇਸ ਤੋਂ ਪਹਿਲਾਂ ਆਪਣੇ ਸੰਬੋਧਨ ’ਚ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਨੂੰ ਕਿਵੇ ਬਚਾਇਆ ਜਾਵੇ ਤੇ ਅਕਾਲੀ ਦਲ ਨੂੰ ਕਿਵੇ ਮੁੱੜ ਖੜਾ ਕੀਤਾ ਜਾਵੇ ਇਹ ਬਹੁਤ ਵੱਡੀ ਚਿੰਤਾਂ ਦਾ ਵਿਸਾ ਹੈ। ਉਨ੍ਹਾਂ ਕਿਹਾ ਕਿ ਜਿਸ ਅਕਾਲੀ ਦਲ ਦੀ ਸੁਖਬੀਰ ਸਿੰਘ ਬਾਦਲ ਅਗਵਾਈ ਕਰਦੇ ਹਨ ਉਸ ’ਚ ਅਕਾਲੀ ਦਲ ਵਾਲੀ ਕੋਈ ਵੀ ਗੱਲ ਨਹੀਂ ਉਸ ਦਾ ਨਾਮ ਸਿਰਫ ਸ਼੍ਰੋਮਣੀ ਅਕਾਲੀ ਦਲ ਹੈ ਜਦੋਂ ਕਿ ਅਸਲ ’ਚ ਉਹ ਸਿਰਫ ਬਾਦਲ ਦਲ ਹੀ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਕ ਬਹੁਤ ਵੱਡੀ ਸੋਚ ਹੈ ਤੇ ਅੱਜ ਪੰਜਾਬ ਨੂੰ ਅਕਾਲੀ ਦਲ ਦੀ ਬਹੁਤ ਲੋੜ ਹੈ।
ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਵੱਡੀ ਵਾਰਦਾਤ, ਇਕੱਠਿਆਂ ਬਹਿ ਕੇ ਸ਼ਰਾਬ ਪੀਣ ਮਗਰੋਂ ਬਜ਼ੁਰਗ ਦਾ ਕਤਲ, ਹੈਰਾਨ ਕਰ ਦੇਵੇਗੀ ਵਜ੍ਹਾ
ਇਸ ਮੌਕੇ ਆਪਣੇ ਸੰਬੋਧਨ ’ਚ ਬਾਬੂ ਪ੍ਰਕਾਸ਼ ਚੰਦ ਗਰਗ ਨੇ ਕਿਹਾ ਕਿ ਜਦੋਂ ਤੱਕ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਆਕਲੀ ਦਲ ਦਾ ਪ੍ਰਧਾਨ ਹੈ ਉਨ੍ਹਾਂ ਸਮਾਂ ਸ਼੍ਰੋਮਣੀ ਆਕਲੀ ਦਲ ਤਰੱਕੀ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਅੰਦਰ ਅਤਿਵਾਦ ਦਾ ਕਾਲਾ ਦੌਰ ਸੀ ਤੇ ਹਿੰਦੂ ਪਰਿਵਾਰ ਪੰਜਾਬ ਨੂੰ ਛੱਡ ਕੇ ਹੋਰ ਸੂਬਿਆਂ ’ਚ ਸਰਨ ਲੈ ਰਹੇ ਸਨ ਉਸ ਸਮੇਂ ਮੈਂ ਹਜਾਰਾਂ ਹਿੰਦੂ ਪਰਿਵਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਜੋੜੀਆਂ ਸੀ। ਪਰ ਅੱਜ ਦਲ ਦੇ ਪ੍ਰਧਾਨ ਵੱਲੋਂ ਮੈਨੂੰ ਤੇ ਹਿੰਦੂ ਵਰਗ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਜਾ ਰਿਹਾ ਹੈ ਤੇ ਬਾਹਰਲੇ ਹਲਕਿਆਂ ਦੇ ਆਪਣੇ ਚਹੇਤੇ ਆਗੂਆਂ ਨੂੰ ਸੰਗਰੂਰ ਤੋਂ ਨਮਾਇੰਦਗੀ ਦਿੱਤੀ ਜਾ ਰਹੀ ਹੈ ਜਿਸ ਕਰਕੇ ਮੈਂ ਤੇ ਮੇਰੇ ਸੈਂਕੜੇ ਸਾਥੀ ਅਕਾਲੀ ਦਲ ਬਾਦਲ ਨੂੰ ਅਲਵਿੱਦਾ ਆਖ ਢੀਂਡਸਾ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਸੰਯੁੱਕਤ ਦਲ ’ਚ ਸ਼ਾਮਲ ਹੋਏ ਹਾਂ।
ਸਮਾਗਮ ਦੌਰਾਨ ਪ੍ਰਕਾਸ਼ ਚੰਦ ਗਰਗ ਨਾਲ ਪਾਰਟੀ ਚ ਸ਼ਾਮਲ ਹੋਣ ਵਾਲਿਆਂ ਚ ਸਾਬਕਾ ਚੇਅਰਮੈਨ ਕੁਲਵੰਤ ਸਿੰਘ ਜੌਲੀਆ, ਚੇਅਰਮੈਨ ਰਵਿੰਦਰ ਸਿੰਘ ਕਾਕੜਾ, ਸਾਬਕਾ ਚੇਅਰਮੈਨ ਜਗਦੀਸ਼ ਸਿੰਘ ਬਲਿਆਲ, ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਗੋਗੀ, ਸਰਪੰਚ ਅਮਰਜੀਤ ਸਿੰਘ ਕੋਕਾ, ਨਗਰ ਕੌਂਸਲਰ ਇੰਦਰਪਾਲ ਸਿੰਘ ਸੀਬੀਆ ਤੇ ਕੁਲਦੀਪ ਸਿੰਘ, ਸਾਬਕਾ ਚੇਅਰਮੈਨ ਸਰਕਲ ਪ੍ਰਧਾਨ ਚਿਤਵੰਤ ਸਿੰਘ ਮਾਨ, ਮੀਤ ਪ੍ਰਧਾਨ ਰਣਬੀਰ ਸਿੰਘ ਸੀਬੀਆ, ਸਾਬਕਾ ਸਰਪੰਚ ਸਿੰਘ ਥੰਮਨ ਸਿੰਘ ਵਾਲਾ, ਸਰਪੰਚ ਜਸਵੀਰ ਸਿੰਘ ਨਰੈਣਗੜ੍ਹ, ਸਰਪੰਚ ਜੰਗ ਸਿੰਘ ਭੱਟੀਵਾਲ, ਬਲਜੀਤ ਸਿੰਘ ਭੱਟੀਵਾਲ, ਸੁਰਿੰਦਰ ਸਿੰਘ ਡਿੰਪਲ ਸਰਕਲ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਵੀਰ ਚੱਕਰ ਪੰਨਵਾ, ਸਰਪੰਚ ਬਲਕਾਰ ਸਿੰਘ ਝਨੇੜੀ, ਗੋਗੀ ਸਰਕਲ ਪ੍ਰਧਾਨ, ਸਰਪੰਚ ਮਨਜੀਤ ਸਿੰਘ ਹਰਕਿਸ਼ਨਪੁਰਾ, ਐਸਜੀਪੀਸੀ ਮੈਂਬਰ ਹਰਦੇਵ ਸਿੰਘ ਰੋਗਲਾ, ਟਕਸਾਲੀ ਆਗੂ ਤਰਸੇਮ ਸਿੰਘ ਪੰਨਵਾ, ਜੰਗ ਸਿੰਘ ਫਤਿਹਗੜ੍ਹ ਭਾਦਸੋਂ, ਸਰਪੰਚ ਸ਼ਮਸ਼ੇਰ ਸਿੰਘ ਮਾਲਾ, ਅਜੈਬ ਸਿੰਘ ਰੇਤਗੜ, ਸਰਪੰਚ ਸੁਖਵਿੰਦਰ ਸਿੰਘ ਬਟੜਿਆਣਾ, ਬਲਕਾਰ ਸਿੰਘ ਬਾਸੀਅਰਖ, ਸਰਪੰਚ ਅਮਰ ਸਿੰਘ ਬਾਸੀਅਰਖ, ਰਾਜਦੀਪ ਬਾਲੀਆਂ, ਜਗਤਾਰ ਸਿੰਘ ਬਾਲੀਆਂ, ਨਰਿੰਦਰ ਸਿੰਘ ਬਾਲੀਆਂ, ਕੇਵਲ ਸਿੰਘ, ਸੋਹਣ ਲਾਲ ਸੋਨੂੰ ਸੰਗਰੂਰ, ਗੁਰਪ੍ਰੀਤ ਸਿੰਘ ਫੰਮਣਵਾਲਾ, ਸੁਖਚੈਨ ਸਿੰਘ ਭਿੰਡਰਾਂ, ਰੈਂਬੋ, ਪਿੰਟਾ, ਦਰਬਾਰਾ ਸਿੰਘ, ਸਰਪੰਚ ਮਿਸ਼ਰਾ ਸਿੰਘ, ਸੋਨੀ ਲੱਡੀ, ਡਾਕਟਰ ਕੌਰ ਸਿੰਘ ਭੱਟੀਵਾਲ, ਰਣਜੀਤ ਸਿੰਘ ਭੱਟੀਵਾਲ, ਸਲੀਮ ਗੁੜਥਲੀ, ਅਵਤਾਰ ਸਿੰਘ ਲਾਡੀ, ਸਰਪੰਚ ਅਜਾਇਬ ਸਿੰਘ, ਬਲਕਾਰ ਸਿੰਘ ਝਨੇੜੀ, ਰਾਮ ਸਰੂਪ, ਮਹਿੰਦਰ ਸਿੰਘ, ਪ੍ਰੇਮ ਕੁਮਾਰ ਤੋਂ ਇਲਾਵਾ ਹੋਰ ਮੋਹਤਬਰ ਸੱਜਣ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8