ਬੱਬੂ ਮਾਨ ਨੇ ਨਚਾਏ ਪੰਜਾਬੀ ਯੂਨੀਵਰਸਿਟੀ ਦੇ ਮੁੰਡੇ-ਕੁੜੀਆਂ

Saturday, Mar 24, 2018 - 08:18 AM (IST)

ਬੱਬੂ ਮਾਨ ਨੇ ਨਚਾਏ ਪੰਜਾਬੀ ਯੂਨੀਵਰਸਿਟੀ ਦੇ ਮੁੰਡੇ-ਕੁੜੀਆਂ

ਪਟਿਆਲਾ  (ਪ. ਪ.) - ਪੰਜਾਬੀ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਵੱਲੋਂ ਬੱਬੂ ਮਾਨ ਲਾਈਵ ਕੰਸਰਟ ਦਾ ਆਯੋਜਨ ਕੀਤਾ ਗਿਆ। ਇਸ ਵਿਚ ਵਿਦਿਆਰਥੀਆਂ ਸਮੇਤ ਵੱਡੀ ਗਿਣਤੀ ਵਿਚ ਨੌਜਵਾਨ ਮੁੰਡੇ-ਕੁੜੀਆਂ ਨੇ ਪਹੁੰਚ ਕੇ ਬੱਬੂ ਮਾਨ ਦੀ ਗਾਇਕੀ ਦਾ ਅਨੰਦ ਮਾਣਿਆ। ਇਸ ਦੌਰਾਨ 'ਸੱਜਣ ਰੁਮਾਲ ਦੇ ਗਿਆ', 'ਸਾਡੇ ਪਿੰਡ ਹੈ ਨੀ ਟੈਲੀਫ਼ੋਨ ਸੋਹਣਿਆ', 'ਮਿੱਤਰਾਂ ਦੀ ਛਤਰੀ ਤੋਂ ਉੱਡਗੀ', 'ਨੀਂਦਰਾਂ ਨੀ ਆਉਂਦੀਆਂ', 'ਸਿੰਘ ਮਾਰਦੇ ਠੋਕਰ ਤਖ਼ਤਾਂ ਤਾਜਾਂ ਨੂੰ' ਆਦਿ ਗਾਣੇ ਗਾ ਕੇ ਬੱਬੂ ਮਾਨ ਨੇ ਸਮਾਂ ਬੰਨ੍ਹ ਦਿੱਤਾ।
ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਸੰਤ ਬਾਂਗਾ ਅਤੇ ਸੀਨੀਅਰ ਕਾਂਗਰਸੀ ਆਗੂ ਰਤਿੰਦਰਪਾਲ ਸਿੰਘ ਰਿੱਕੀਮਾਨ ਪਹੁੰਚੇ। ਇਸ ਤੋਂ ਇਲਾਵਾ ਵਾਈਸ ਪ੍ਰਧਾਨ ਯੂਥ ਕਾਂਗਰਸ ਲੋਕ ਸਭਾ ਹਲਕਾ ਪਟਿਆਲਾ ਮਨਿੰਦਰ ਫਰਾਂਸਵਾਲਾ, ਰਜਿਸਟਰਾਰ ਪੰਜਾਬੀ ਯੂਨੀਵਰਸਿਟੀ ਡਾ. ਮਨਜੀਤ ਸਿੰਘ ਨਿੱਜਰ, ਡੀਨ ਅਕਾਦਮਿਕ ਮਾਮਲੇ ਡਾ. ਜੀ. ਐੱਸ. ਬਤਰਾ, ਡੀ. ਐੱਸ. ਪੀ. ਦਵਿੰਦਰ ਅਤਰੀ ਆਦਿ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਲਾਈਵ ਸ਼ੋਅ ਦੇ ਮੁੱਖ ਪ੍ਰਬੰਧਕ ਅਤੇ ਯੂਨੀਵਰਸਿਟੀ ਦੇ ਲਾਅ ਦੇ ਵਿਦਿਆਰਥੀ ਹੁਸਨਪ੍ਰੀਤ ਮਾਹੀਓ ਨੇ ਸਮਾਗਮ ਦੀ ਸਫਲਤਾ ਲਈ ਯੂਨੀਵਰਸਿਟੀ ਪ੍ਰਸ਼ਾਸਨ, ਜ਼ਿਲਾ ਪ੍ਰਸ਼ਾਸਨ, ਪ੍ਰਬੰਧਕਾਂ, ਵਿਦਿਆਰਥੀਆਂ ਅਤੇ ਸਰੋਤਿਆ ਦਾ ਧੰਨਵਾਦ ਕੀਤਾ।  ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸੰਤ ਬਾਂਗਾ ਨੇ ਕਿਹਾ ਕਿ ਕੈਪਟਨ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਨੌਜਵਾਨਾਂ ਦੇ ਮੂੰਹ 'ਤੇ ਰੌਣਕ ਆਈ ਹੈ। ਪੰਜਾਬ ਨਸ਼ਾ-ਮੁਕਤ ਹੋਣ ਵੱਲ ਵਧ ਰਿਹਾ ਹੈ। ਅਜਿਹੇ ਮੇਲੇ ਆਯੋਜਿਤ ਕਰ ਕੇ ਖੁਸ਼ੀ ਦਾ ਇਜ਼ਹਾਰ ਕਰਨਾ ਸਪੱਸ਼ਟ ਕਰਦਾ ਹੈ ਕਿ ਪੰਜਾਬ ਦੇ ਨੌਜਵਾਨ ਕੈ. ਅਮਰਿੰਦਰ ਸਿੰਘ ਦੀਆਂ ਨੀਤੀਆਂ ਤੋਂ ਬੇਹੱਦ ਖੁਸ਼ ਹਨ।  ਇਸ ਮੌਕੇ ਲੱਕੀ ਰੌੜ, ਸ਼ੁਭਮ ਹਾਂਡਾ, ਸੁਖਵਿੰਦਰ ਸਿੰਘ, ਮਨਿੰਦਰ ਬਰਾੜ, ਨਵਪ੍ਰੀਤ ਬੈਂਸ, ਬੌਬੀ ਬਰਾੜ, ਗੁਰਪ੍ਰੀਤ ਬਰਾੜ, ਹਰਪ੍ਰੀਤ ਸ਼ਰਮਾ, ਜੋਗੇਸ਼ ਬਾਂਸਲ, ਬੇਅੰਤ ਬਰਾੜ, ਗੁਰਬਿੰਦਰ ਸਿੰਘ, ਗੁਰਧਿਆਨ ਸਿੰਘ, ਬੰਟੀ ਸਿੰਘ ਅਤੇ ਹਨੀ ਪਿਸ਼ੌਰ ਆਦਿ ਪ੍ਰਬੰਧਕ ਮੌਜੂਦ ਸਨ।


Related News