ਡੇਰਾ ਬਿਆਸ ਦੀਆਂ ਸੰਗਤਾਂ ਲਈ ਚੰਗੀ ਖ਼ਬਰ, ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਸਿਹਤ 'ਚ ਸੁਧਾਰ, ਹਸਪਤਾਲ ਤੋਂ ਮਿਲੀ ਛੁੱਟੀ

06/18/2022 10:45:25 AM

ਜਲੰਧਰ (ਗੁਲਸ਼ਨ) : ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੀ ਸੰਗਤ ਲਈ ਖੁਸ਼ੀ ਭਰੀ ਖ਼ਬਰ ਹੈ ਕਿ ਡੇਰਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦੀ ਸਿਹਤ 'ਚ ਹੁਣ ਕਾਫੀ ਸੁਧਾਰ ਹੈ। ਸੂਤਰਾਂ ਦੇ ਮੁਤਾਬਕ ਉਨ੍ਹਾਂ ਦੇ ਸਾਰੇ ਟੈਸਟ ਨਾਰਮਲ ਆਏ ਹਨ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਵੀ ਦੇ ਦਿੱਤੀ ਹੈ। ਉਹ ਹੁਣ ਸਿੰਗਾਪੁਰ 'ਚ ਸਥਿਤ ਆਪਣੀ ਰਿਹਾਇਸ਼ ’ਤੇ ਆਰਾਮ ਫਰਮਾ ਰਹੇ ਹਨ।

ਇਹ ਵੀ ਪੜ੍ਹੋ : ਲੁਧਿਆਣਾ 'ਚ ਕਹਿਰ ਬਣ ਕੇ ਵਰ੍ਹਿਆ ਮੀਂਹ, ਘਰ ਦੀ ਛੱਤ ਡਿੱਗਣ ਨਾਲ ਮਾਸੂਮ ਬੱਚੀ ਸਮੇਤ ਨੌਜਵਾਨ ਦੀ ਮੌਤ (ਤਸਵੀਰਾਂ)

ਜਲਦ ਉਨ੍ਹਾਂ ਦੇ ਭਾਰਤ ਪਰਤਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਬੀਤੇ ਮਹੀਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਜੀ ਦੀ ਛਾਤੀ 'ਚ ਇਨਫੈਕਸ਼ਨ ਦੀ ਸਮੱਸਿਆ ਹੋ ਗਈ ਸੀ। ਮਈ ਮਹੀਨੇ ਦੇ ਆਖ਼ਰੀ ਭੰਡਾਰੇ ਤੋਂ ਬਾਅਦ ਉਹ ਇਲਾਜ ਲਈ ਤੁਰੰਤ ਸਿੰਗਾਪੁਰ ਰਵਾਨਾ ਹੋ ਗਏ ਸਨ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਵਿਧਾਨ ਸਭਾ ’ਚ ਸਿਫ਼ਰਕਾਲ ਤੋਂ ਪਹਿਲਾਂ ਨਿਕਲੇਗਾ 'ਡਰਾਅ', ਚੁਣੇ ਵਿਧਾਇਕ ਹੀ ਪੁੱਛ ਸਕਣਗੇ ਸਵਾਲ

ਉੱਥੇ ਇਲਾਜ ਕਰ ਰਹੇ ਡਾਕਟਰਾਂ ਨੇ ਉਨ੍ਹਾਂ ਨੂੰ ਲੰਮਾ ਆਰਾਮ ਕਰਨ ਦੀ ਸਲਾਹ ਦਿੱਤੀ। ਇਸੇ ਕਾਰਨ ਬਾਬਾ ਜੀ ਦੇ ਡੇਰਾ ਬਿਆਸ ਅਤੇ ਦੇਸ਼-ਵਿਦੇਸ਼ 'ਚ ਨਿਰਧਾਰਿਤ ਸਤਿਸੰਗ ਪ੍ਰੋਗਰਾਮ ਨਵੰਬਰ ਮਹੀਨੇ ਤੱਕ ਰੱਦ ਕਰ ਦਿੱਤੇ ਗਏ ਹਨ। ਬਾਬਾ ਜੀ ਨੇ ਸੰਗਤ ਨੂੰ ਭਜਨ, ਸਿਮਰਨ ਅਤੇ ਸੇਵਾ ’ਤੇ ਧਿਆਨ ਦੇਣ ਦੀ ਅਪੀਲ ਕੀਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News