ਕੋਵਿਡ-19 ਦੀ ਦਹਿਸ਼ਤ : ਬਾਬਾ ਬਾਲਕ ਨਾਥ ਦਿਓਟ ਸਿੱਧ ਦੇ ਕਪਾਟ ਹੋਏ ਬੰਦ

Wednesday, Mar 18, 2020 - 12:14 AM (IST)

ਫਗਵਾੜਾ,(ਮੁਕੇਸ਼)- ਬਾਬਾ ਬਾਲਕ ਨਾਥ ਮੰਦਰ ਦਿਓਟ ਸਿੱਧ (ਹਿਮਾਚਲ ਪ੍ਰਦੇਸ਼) 'ਚ ਚੇਤ ਮਹੀਨੇ ਦਾ ਚਾਲਾ ਜੋ 14 ਮਾਰਚ ਤੋਂ ਸ਼ੁਰੂ ਹੋਇਆ ਸੀ, ਜਿਸ ਦੇ ਮੱਦੇਨਜ਼ਰ ਸ਼ਰਧਾਲੂਆਂ 'ਚ ਕਾਫੀ ਉਤਸ਼ਾਹ ਹੈ। ਕਾਫੀ ਭਗਤਜਨਾਂ ਨੇ ਬਾਬਾ ਜੀ ਦੇ ਦਰਸ਼ਨਾਂ ਨੂੰ ਆਉਣਾ ਵੀ ਸ਼ੁਰੂ ਕਰ ਦਿੱਤਾ ਸੀ, ਉੱਥੇ ਹੀ ਹੁਣ ਹਿਮਾਚਲ ਪ੍ਰਦੇਸ਼ 'ਚ ਪ੍ਰਸ਼ਾਸਨ ਵੱਲੋਂ ਸਰਬਸੰਮਤੀ ਨਾਲ ਮੰਗਲਵਾਰ ਦੀ ਦੁਪਹਿਰ 2 ਵਜੇ ਬਾਬਾ ਬਾਲਕ ਨਾਥ ਦਿਓਟ ਸਿੱਧ ਦੇ ਕਪਾਟ ਬੰਦ ਕਰ ਦਿੱਤੇ ਗਏ ਹਨ।

PunjabKesari

ਇਸ ਸਬੰਧੀ ਸਿੱਧ ਬਾਬਾ ਬਾਲਕ ਨਾਥ ਮੰਦਰ ਦਿਓਟ ਸਿੱਧ ਦੇ ਟੈਂਪਲ ਅਫਸਰ ਓ. ਪੀ. ਲਖਣਪਾਲ ਨੇ ਕਿਹਾ ਕਿ ਮੰਦਰ ਅੱਜ ਦੁਪਹਿਰ ਤੱਕ ਹੀ ਖੁੱਲ੍ਹਾ ਰਿਹਾ। ਉਸ ਉਪਰੰਤ ਮੰਦਰ 'ਚ ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਣ ਸ਼ਰਧਾਲੂਆਂ ਦੇ ਪ੍ਰਵੇਸ਼ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਹ ਫੈਸਲਾ ਦੇਸ਼ -ਵਿਦੇਸ਼ 'ਚ ਮਹਾਸੰਕਟ ਬਣ ਚੁੱਕੇ ਕੋਰੋਨਾ ਵਾਇਰਸ ਦੇ ਕਾਰਣ ਸਰਬਸੰਮਤੀ ਨਾਲ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ, ਪ੍ਰਸ਼ਾਸਨ ਵੱਲੋਂ ਅਗਲੇ ਹੁਕਮਾਂ ਤੱਕ ਸ਼ਰਧਾਲੂਆਂ ਦੇ ਲਈ ਮੰਦਰ ਬੰਦ ਰਹੇਗਾ ਅਤੇ ਨਿਰਦੇਸ਼ਾਂ ਦੇ ਬਾਅਦ ਹੀ ਮੰਦਰ ਦੇ ਦੁਆਰ ਖੋਲ੍ਹੇ ਜਾਣਗੇ। ਜਾਣਕਾਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜ਼ਿਲਾ ਪ੍ਰਸ਼ਾਸਨ ਵੱਲੋਂ ਪੂਰੇ ਹਮੀਰਪੁਰ ਜ਼ਿਲੇ 'ਚ ਧਾਰਾ 144 ਵੀ ਲਾਗੂ ਕਰ ਦਿੱਤੀ ਗਈ ਹੈ।  ਇਸ ਸਬੰਧੀ ਬਾਬਾ ਬਾਲਕ ਨਾਥ ਜੀ ਦੇ ਪਰਮ ਭਗਤ ਬਲਦੇਵ ਰਾਜ ਸਚਦੇਵਾ (ਬੌਬੀ) ਨੇ ਕਿਹਾ ਕਿ ਪਹਿਲੀ ਵਾਰ ਚੇਤ ਮੇਲਿਆਂ ਨੂੰ ਵਿਚ ਹੀ ਰੋਕਣਾ ਪਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ, ਪ੍ਰਸ਼ਾਸਨ ਦੇ ਹੁਕਮਾਂ ਨਾਲ ਸ਼ਰਧਾਲੂਆਂ ਨੂੰ ਮਾਨਸਿਕ ਠੇਸ ਪੁੱਜੀ ਹੈ ਪਰ ਉਕਤ ਹੁਕਮ ਸ਼ਰਧਾਲੂਆਂ ਦੀ ਸੇਫਟੀ ਦੇ ਮੱਦੇਨਜ਼ਰ ਲਿਆ ਗਿਆ ਹੈ ਇਸ ਲਈ ਸਾਨੂੰ ਸਭ ਨੂੰ ਅਜਿਹੇ ਸੰਕਟ 'ਚ ਸਰਕਾਰਾਂ ਦਾ ਸਾਥ ਦੇਣਾ ਹੋਵੇਗਾ।

PunjabKesari

 


Deepak Kumar

Content Editor

Related News