ਦੋ ਗੁੱਟਾਂ ਵਿਚਕਾਰ ਝੜਪ, 2 ਜ਼ਖਮੀ
Friday, Jun 07, 2019 - 12:56 PM (IST)

ਬਾਬਾ ਬਕਾਲਾ (ਗੁਰਪ੍ਰੀਤ) : ਬਾਬਾ ਬਕਾਲਾ ਦੇ ਪਿੰਡ ਰੱਈਆ 'ਚ ਸ਼ਿਵ ਸੈਨਾ ਆਗੂ ਤੇ ਸਿੱਖ ਸੰਗਠਨ ਦੇ ਆਗੂਆਂ ਵਿਚਾਲੇ ਪੁਰਾਣੀ ਰੰਜ਼ਿਸ਼ ਨੂੰ ਲੈ ਕੇ ਲੜਾਈ ਹੋ ਗਈ। ਝਗੜੇ 'ਚ ਸ਼ਿਵ ਸੈਨਾ ਆਗੂ ਦੇ ਜਵਾਈ ਸਣੇ 2 ਮੈਂਬਰਾਂ ਨੂੰ ਸੱਟਾਂ ਵੱਜੀਆਂ ਹਨ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਨੂੰ ਕਰਵਾਇਆ ਗਿਆ।
ਸ਼ਿਵ ਸੈਨਾ ਆਗੂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਪਿੰਡ ਦੇ ਕੁਝ ਗਰਮਖਿਆਲੀ ਸਿੱਖ ਆਗੂਆਂ ਨੇ ਪਹਿਲਾਂ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਕੱਲ ਜਦੋਂ ਉਹ ਅੰਮ੍ਰਿਤਸਰ ਗਿਆ ਹੋਇਆ ਸੀ ਤਾਂ ਪਿੱਛੋਂ ਉਸਦੇ ਪਰਿਵਾਰ 'ਤੇ ਹਮਲਾ ਕਰ ਉਸਦੇ ਬੱਚਿਆਂ ਨੂੰ ਜ਼ਖਮੀ ਕੀਤਾ ਗਿਆ ਤੇ ਹਮਲਾਵਰਾਂ ਨੇ ਹਵਾਈ ਫਾਇਰ ਵੀ ਕੀਤੇ। ਘਟਨਾ ਦਾ ਪਤਾ ਲੱਗਦੇ ਸ਼ਿਵ ਸੈਨਾ ਪ੍ਰਧਾਨ ਵਿਪਨ ਨਈਅਰ ਮੌਕੇ 'ਤੇ ਪਹੁੰਚੇ ਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਪੁਲਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ