10 ਹਜ਼ਾਰ ਰੁਪਏ ''ਚ ਹੋ ਰਿਹਾ ਵਿਆਹ ਰਜਿਸਟਰਡ!

01/20/2020 12:57:57 PM

ਬਾਬਾ ਬਕਾਲਾ ਸਾਹਿਬ (ਰਾਕੇਸ਼) : ਨਵ-ਵਿਆਹੇ ਜੋੜਿਆਂ ਨੂੰ ਆਪਣਾ ਵਿਆਹ ਰਜਿਸਟਰਡ ਕਰਵਾਉਣ ਲਈ ਜਿਥੇ ਧੱਕੇ ਖਾਣੇ ਪੈ ਰਹੇ ਹਨ, ਉਥੇ ਹੀ ਇਸ ਸਬੰਧੀ ਤਿਆਰ ਕਰਵਾਈ ਗਈ ਫਾਈਲ ਅਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਦੀ ਪੂਰਤੀ ਬਦਲੇ ਉਨ੍ਹਾਂ ਤੋਂ 10 ਹਜ਼ਾਰ ਰੁਪਏ ਲੈ ਕੇ ਵਿਆਹ ਰਜਿਸਟਰਡ ਕੀਤਾ ਜਾ ਰਿਹਾ ਹੈ। ਅਜਿਹੇ ਨਵ-ਵਿਆਹੇ ਜੋੜਿਆਂ ਨੇ ਦੱਸਿਆ ਕਿ ਉਨ੍ਹਾਂ 'ਚੋਂ ਕਈ ਐੱਨ. ਆਰ. ਆਈ. ਹਨ ਅਤੇ ਵਿਆਹ ਕਰਵਾਉਣ ਤੋਂ ਤੁਰੰਤ ਬਾਅਦ ਉਹ ਵਿਦੇਸ਼ ਜਾ ਰਹੇ ਹੁੰਦੇ ਹਨ ਅਤੇ ਉਹ ਚਾਹੁੰਦੇ ਹਨ ਕਿ ਉਹ ਆਪਣੇ ਥੋੜ੍ਹੇ ਸਮੇਂ 'ਚ ਵਿਆਹ ਰਜਿਸਟਰਡ ਕਰਵਾ ਲੈਣ ਪਰ ਉਨ੍ਹਾਂ ਨੂੰ ਇਸ ਜਲਦਬਾਜ਼ੀ ਦੇ ਬਦਲੇ ਵਾਧੂ ਫੀਸ ਦੇ ਤੌਰ 'ਤੇ 10 ਹਜ਼ਾਰ ਰੁਪਏ ਦੇਣੇ ਪੈ ਰਹੇ ਹਨ। ਕਈ ਵਾਰ ਕਾਨੂੰਨੀ ਅੜਚਨਾਂ ਦੱਸ ਕੇ ਉਨ੍ਹਾਂ ਕੋਲੋਂ ਹੋਰ ਵੀ ਭਾਰੀ ਰਕਮਾਂ ਬਟੋਰੀਆਂ ਜਾ ਰਹੀਆਂ ਹਨ ਕਿਉਂਕਿ ਇਹ ਅਧਿਕਾਰੀ ਜਾਣਦੇ ਹਨ ਕਿ ਐੱਨ. ਆਰ. ਆਈ. ਲਾੜੇ ਤੁਰੰਤ ਵਿਦੇਸ਼ ਜਾ ਰਹੇ ਹਨ, ਜਿਸ ਦਾ ਉਹ ਨਾਜਾਇਜ਼ ਫਾਇਦਾ ਉਠਾ ਰਹੇ ਹਨ। ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਜਦ ਇਸ ਮਾਮਲੇ ਬਾਰੇ ਸਪੱਸ਼ਟੀਕਰਨ ਮੰਗਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਰਿਜ ਰਜਿਸਟਰਡ ਦਾ ਕੰਮ ਆਨਲਾਈਨ ਹੋਣ ਕਾਰਣ ਕਈ ਵਾਰ ਇਸ ਕੰਮ ਵਿਚ ਦੇਰੀ ਹੋ ਜਾਂਦੀ ਹੈ, ਜਿਸ ਕਾਰਣ ਕਈ ਦਿਨ ਕੰਮ ਲਟਕਦਾ ਰਹਿ ਜਾਂਦਾ ਹੈ। ਉਨ੍ਹਾਂ ਨੇ ਵਾਧੂ ਪੈਸੇ ਲੈਣ ਦੇ ਦੋਸ਼ਾਂ ਨੂੰ ਵੀ ਨਕਾਰਿਆ।


Baljeet Kaur

Content Editor

Related News