ਬੀ. ਐੱਸ. ਐੱਫ. ਵੱਲੋਂ 15 ਕਰੋਡ਼ ਦੀ ਹੈਰੋਇਨ ਜ਼ਬਤ

Sunday, Dec 27, 2020 - 10:50 PM (IST)

ਬੀ. ਐੱਸ. ਐੱਫ. ਵੱਲੋਂ 15 ਕਰੋਡ਼ ਦੀ ਹੈਰੋਇਨ ਜ਼ਬਤ

ਅੰਮ੍ਰਿਤਸਰ, ( ਨੀਰਜ ) : ਅੰਮ੍ਰਿਤਸਰ ਜ਼ਿਲ੍ਹੇ 'ਚ ਇਕ ਵਾਰ ਫਿਰ ਵੱਡੀ ਮਾਤਰਾ 'ਚ ਬੀ. ਐੱਸ. ਐੱਫ. ਵੱਲੋਂ ਹੈਰੋਇਨ ਦੀ ਖੇਪ ਜ਼ਬਤ ਕੀਤੀ ਗਈ। ਬੀ. ਐੱਸ. ਐੱਫ. ਨੇ ਅੰਮ੍ਰਿਤਸਰ ਸੈਕਟਰ ਦੀ ਇਕ ਬੀ. ਓ. ਪੀ. ਨੇੜਿਓਂ 3 ਕਿਲੋ ਹੈਰੋਇਨ ਜ਼ਬਤ ਕੀਤੀ ਹੈ, ਜਿਸਦੀ ਅੰਤਰਰਾਸ਼ਟਰੀ ਮਾਰਕੀਟ ’ਚ ਕੀਮਤ 15 ਕਰੋਡ਼ ਰੁਪਏ ਦੱਸੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਪਾਕਿਸਤਾਨੀ ਸਮੱਗਲਰਾਂ ਨੇ ਸਰਹੱਦ ’ਤੇ ਪਈ ਸੰਘਣੀ ਧੁੰਦ ਦਾ ਫਾਇਦਾ ਚੁੱਕਦੇ ਹੋਏ ਹੈਰੋਇਨ ਦੀ ਖੇਪ ਭਾਰਤ ’ਚ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਬੀ. ਐੱਸ. ਐੱਫ. ਨੇ ਇਸ ਨੂੰ ਅਸਫਲ ਬਣਾ ਦਿੱਤਾ।


author

Bharat Thapa

Content Editor

Related News