ਬੀ. ਐੱਸ. ਐੱਫ. ਨੇ ਜ਼ਬਤ ਕੀਤੀ 20 ਕਰੋਡ਼ ਦੀ ਹੈਰੋਇਨ

Tuesday, Oct 13, 2020 - 12:05 AM (IST)

ਬੀ. ਐੱਸ. ਐੱਫ. ਨੇ ਜ਼ਬਤ ਕੀਤੀ 20 ਕਰੋਡ਼ ਦੀ ਹੈਰੋਇਨ

ਅੰਮ੍ਰਿਤਸਰ, (ਨੀਰਜ)- ਕੋਵਿਡ-19 ਮਹਾਮਾਰੀ ਦੇ ’ਚ ਬੀ. ਐੱਸ. ਐੱਫ. ਦੀ 71ਵੀਂ ਬਟਾਲੀਅਨ ਨੇ ਅੰਮ੍ਰਿਤਸਰ ਸੈਕਟਰ ਦੀ ਇਕ ਬੀ. ਓ. ਪੀ. ਤੋਂ 4 ਕਿਲੋ ਹੈਰੋਇਨ ਜ਼ਬਤ ਕੀਤੀ ਹੈ, ਜਿਸਦੀ ਕੌਮਾਂਤਰੀ ਮਾਰਕੀਟ ’ਚ ਕੀਮਤ 20 ਕਰੋਡ਼ ਰੁਪਏ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਦੇ ਜਵਾਨਾਂ ਨੇ ਗਸ਼ਤ ਦੌਰਾਨ ਪਾਕਿਸਤਾਨੀ ਸਮਗਲਰਾਂ ਦੀ ਮੂਵਮੈਂਟ ਵੇਖੀ ਅਤੇ ਇਸ ਤੋਂ ਬਾਅਦ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਗਿਆ ਜਿਸ ’ਚ ਇਹ ਖੇਪ ਜ਼ਬਤ ਕੀਤੀ ਗਈ। ਇਸ ਸਾਲ ਦੌਰਾਨ ਬੀ. ਐੱਸ. ਐੱਫ. ਅਜੇ ਤੱਕ 430 ਕਿਲੋ ਹੈਰੋਇਨ ਪੰਜਾਬ ਬਾਰਡਰ ’ਤੇ ਜ਼ਬਤ ਕਰ ਚੁੱਕੀ ਹੈ।


author

Bharat Thapa

Content Editor

Related News