ਬੀ. ਬੀ. ਏ. ਦਾ ਵਿਦਿਆਰਥੀ 32 ਬੋਰ ਪਿਸਟਲ ਅਤੇ 20 ਜ਼ਿੰਦਾ ਕਾਰਤੂਸ ਸਣੇ ਕਾਬੂ

Monday, Aug 14, 2017 - 12:03 AM (IST)

ਬੀ. ਬੀ. ਏ. ਦਾ ਵਿਦਿਆਰਥੀ 32 ਬੋਰ ਪਿਸਟਲ ਅਤੇ 20 ਜ਼ਿੰਦਾ ਕਾਰਤੂਸ ਸਣੇ ਕਾਬੂ

ਪਠਾਨਕੋਟ/ਭੋਆ,   (ਸ਼ਾਰਦਾ)-  ਕਾਨਵਾਂ ਪੁਲਸ ਦੇ ਐੱਸ. ਐੱਚ. ਓ. ਸੁਦੇਸ਼ ਕੁਮਾਰ ਦੀ ਅਗਵਾਈ ਹੇਠ ਪੰਜੋੜ ਟੀ-ਪੁਆਇੰਟ ਨਜ਼ਦੀਕ ਲਾਏ ਗਏ ਨਾਕੇ ਦੌਰਾਨ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਨੌਜਵਾਨ ਨੂੰ ਕਾਬੂ ਕਰ ਕੇ ਉਸ ਤੋਂ 32 ਬੋਰ ਦੀ ਪਿਸਟਲ, 2 ਮੈਗਜ਼ੀਨ ਅਤੇ 20 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। 
ਕਾਨਵਾਂ ਪੁਲਸ ਸਟੇਸ਼ਨ 'ਚ ਐੱਸ. ਐੱਸ. ਪੀ. ਵਿਵੇਕਸ਼ੀਲ ਸੋਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਾਬੂ ਮੁਲਜ਼ਮ ਦੀ ਪਛਾਣ ਦਲਬੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪੰਜੋੜ ਵਜੋਂ ਹੋਈ ਹੈ ਅਤੇ ਉਹ ਬੀ. ਬੀ. ਏ. ਥਰਡ ਸਮੈਸਟਰ ਦਾ ਵਿਦਿਆਰਥੀ ਹੈ, ਜੋ ਕਿ ਇਸ ਸਮੇਂ ਬਨੂੜ ਸਥਿਤ ਕਾਲਜ 'ਚ ਪੜ੍ਹਦਾ ਹੈ। ਇਸ ਤੋਂ ਪਹਿਲਾਂ ਮੁਲਜ਼ਮ ਪਟਿਆਲਾ ਕਾਲਜ 'ਚ ਪੜ੍ਹਦਾ ਸੀ ਜਿਥੇ ਉਸਦਾ ਕਿਸੇ ਨਾਲ ਝਗੜਾ ਹੋ ਗਿਆ ਸੀ। ਉਸੇ ਰੰਜਿਸ਼ ਤਹਿਤ ਮੁਲਜ਼ਮ ਵਿਦਿਆਰਥੀ ਉਕਤ ਅਸਲਾ ਲੈ ਕੇ ਆ ਰਿਹਾ ਸੀ ਕਿ ਸੂਚਨਾ ਦੇ ਆਧਾਰ 'ਤੇ ਫੜਿਆ ਗਿਆ।ਐੱਸ. ਐੱਸ. ਪੀ. ਨੇ ਦੱਸਿਆ ਕਿ ਪੁਲਸ ਨੇ ਉਕਤ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਅਸਲਾ ਯੂ. ਪੀ. ਅਲੀਗੜ੍ਹ ਤੋਂ ਲੈ ਕੇ ਆਇਆ ਹੈ।


Related News