ਕੋਟਕਪੂਰਾ ''ਚ ਪਾਲੀਥੀਨ ਦੀ ਵਰਤੋਂ ਰੋਕਣ ਲਈ ਜਾਗਰੂਕਤਾ ਰੈਲੀ ਕੱਢੀ

09/27/2017 12:41:17 PM


ਕੋਟਕਪੂਰਾ (ਨਰਿੰਦਰ, ਭਾਵਿਤ) - ਡਿਪਟੀ ਕਮਿਸ਼ਨਰ ਵੱਲੋਂ ਸਵੱਛਤਾ ਮੁਹਿੰਮ ਦੇ ਪੰਦਰਵਾੜੇ ਸਬੰਧੀ ਦਿੱਤੇ ਨਿਰਦੇਸ਼ਾਂ ਅਨੁਸਾਰ ਸਵੱਛ ਭਾਰਤ ਮੁਹਿੰਮ ਤਹਿਤ ਉਪ ਮੰਡਲ ਮੈਜਿਸਟ੍ਰੇਟ ਡਾ. ਮਨਦੀਪ ਕੌਰ ਦੀ ਅਗਵਾਈ ਹੇਠ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਪਾਲੀਥੀਨ ਦੀ ਵਰਤੋਂ ਰੋਕਣ ਲਈ ਜਾਗਰੂਕਤਾ ਰੈਲੀ ਕੱਢੀ ਗਈ। 
ਇਸ ਦੌਰਾਨ ਉਪ ਮੰਡਲ ਮੈਜਿਸਟ੍ਰੇਟ ਵੱਲੋਂ ਐੱਚ. ਡੀ. ਐੱਫ. ਸੀ. ਬੈਂਕ ਦੇ ਸਹਿਯੋਗ ਨਾਲ ਰੈਲੀ ਦੌਰਾਨ 5 ਹਜ਼ਾਰ ਈਕੋ ਫਰੈਂਡਲੀ ਕੈਰੀ ਬੈਗ ਦੁਕਾਨਦਾਰਾਂ ਨੂੰ ਵੰਡੇ ਗਏ ਤੇ ਦੁਕਾਨਦਾਰਾਂ ਵੱਲੋਂ ਪਾਲੀਥੀਨ ਦੀ ਵਰਤੋਂ ਨਾ ਕਰਨ ਸਬੰਧੀ ਸਹੁੰ ਪੱਤਰ 'ਤੇ ਦਸਤਖਤ ਕਰਵਾਏ ਗਏ। ਜਾਗਰੂਕਤਾ ਰੈਲੀ ਤੋਂ ਪਹਿਲਾਂ ਅਗਰਵਾਲ ਭਵਨ ਵਿਖੇ ਕਰਵਾਏ ਇਕ ਸਾਦੇ ਸਮਾਰੋਹ ਦੌਰਾਨ ਸਫਾਈ ਰੱਖਣ ਸਬੰਧੀ ਪ੍ਰਣ ਲਿਆ ਗਿਆ, ਜਿਸ ਵਿਚ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਸਮੂਹ ਸਫਾਈ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ।
ਸਮਾਗਮ ਦੌਰਾਨ ਡਾ. ਮਨਦੀਪ ਕੌਰ ਐੱਸ. ਡੀ. ਐੱਮ., ਅਸ਼ੋਕ ਬਾਂਸਲ ਤਹਿਸੀਲਦਾਰ, ਜੈਪਾਲ ਗਰਗ ਭਾਵਿਪ, ਰਾਜ ਕੁਮਾਰ ਗਰਗ ਪ੍ਰਧਾਨ, ਮਨਮੋਹਨ ਚਾਵਲਾ, ਉਦੇ ਰੰਦੇਵ ਆਦਿ ਨੇ ਕਿਹਾ ਕਿ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਆਪਣਾ ਆਲਾ-ਦੁਆਲਾ ਸਾਫ-ਸੁਥਰਾ ਰੱਖਣਾ ਚਾਹੀਦਾ ਹੈ।
ਐੱਸ. ਡੀ. ਐੱਮ. ਨੇ ਕਿਹਾ ਕਿ ਇਸ ਮੁਹਿੰਮ ਤਹਿਤ ਸਮੂਹ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕੋਟਕਪੂਰਾ ਸ਼ਹਿਰ ਨੂੰ ਪੰਜਾਬ ਦਾ ਪਹਿਲਾ ਪਾਲੀਥੀਨ ਮੁਕਤ ਸ਼ਹਿਰ ਬਣਾਉਣ ਦਾ ਉਪਰਾਲਾ ਕੀਤਾ ਜਾਵੇਗਾ। ਇਸ ਪ੍ਰੋਗਰਾਮ ਨੂੰ ਹੁੰਗਾਰਾ ਦੇਣ ਲਈ ਭਾਰਤ ਵਿਕਾਸ ਪ੍ਰੀਸ਼ਦ, ਅਗਰਵਾਲ ਸੇਵਾ ਸੰਮਤੀ, ਆਰ. ਐੱਨ. ਵੈੱਲਫੇਅਰ ਕਲੱਬ, ਪੰਜਾਬ ਬਲੱਡ ਗਰੁੱਪ, ਸਿਟੀਜ਼ਨ ਸੇਵਾ ਸੁਸਾਇਟੀ, ਨੌਜਵਾਨ ਸੁਧਾਰ ਸੁਸਾਇਟੀ ਆਦਿ ਵੱਲੋਂ ਸਹਿਯੋਗ ਦਿੱਤਾ ਗਿਆ।
ਇਸ ਮੌਕੇ ਅਵਤਾਰ ਸਿੰਘ ਚੱਠਾ ਨਾਇਬ ਤਹਿਸੀਲਦਾਰ, ਮੋਹਨ ਸਿੰਘ ਮੱਤਾ ਪ੍ਰਧਾਨ ਨਗਰ ਕੌਂਸਲ, ਗਿਰੀਸ਼ ਵਰਮਾ ਕਾਰਜ ਸਾਧਕ ਅਫ਼ਸਰ, ਸੈਨਟਰੀ ਇੰਸਪੈਕਟਰ ਗੁਰਿੰਦਰ ਸਿੰਘ ਤੇ ਸਮੂਹ ਨਗਰ ਕੌਂਸਲਰ ਆਦਿ ਹਾਜ਼ਰ ਸਨ।


Related News