ਬਿਜਲੀ ਉਤਪਾਦਨ ''ਚ ਬੀ. ਬੀ. ਐੱਮ. ਬੀ. ਨੂੰ ''ਰਨਰਅਪ'' ਐਵਾਰਡ
Monday, Oct 30, 2017 - 07:09 AM (IST)
ਚੰਡੀਗੜ੍ਹ (ਸ਼ਰਮਾ) — ਭਾਖੜਾ-ਬਿਆਸ ਅਥਾਰਿਟੀ ਬੋਰਡ ਨੂੰ ਸਭ ਤੋਂ ਵਧੀਆ ਉਤਪਾਦਨ ਦੇ ਵਰਗ 'ਚ ਰਨਰਅਪ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਬੀਤੇ ਦਿਨੀਂ ਕਰਨਾਟਕ ਦੇ ਵੇਲਗੁੰਡੀ 'ਚ ਇੰਡੀਪੈਂਡੈਂਟ ਪਾਵਰ ਪ੍ਰੋਡਿਊਸਰਜ਼ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਆਯੋਜਿਤ ਸੰਮੇਲਨ ਦੌਰਾਨ ਬੋਰਡ ਵੱਲੋਂ ਇਹ ਪੁਰਸਕਾਰ ਬੋਰਡ ਦੇ ਚੇਅਰਮੈਨ ਡੀ. ਕੇ. ਸ਼ਰਮਾ ਨੇ ਪ੍ਰਾਪਤ ਕੀਤਾ। ਬੋਰਡ ਨੂੰ ਇਹ ਐਵਾਰਡ ਹਾਈਡ੍ਰੋਪਾਵਰ ਜਨਰੇਸ਼ਨ ਸ਼੍ਰੇਣੀ 'ਚ ਪ੍ਰਦਾਨ ਕੀਤਾ ਗਿਆ। ਸ਼ਰਮਾ ਅਨੁਸਾਰ ਇਸ ਸੰਮੇਲਨ ਦੌਰਾਨ ਯਕੀਨੀ ਊਰਜਾ ਰਾਹੀਂ ਸ਼ਹਿਰੀ ਭਾਰਤ ਦੀ ਮਹੱਤਤਾ ਨਾਲ 80 ਕਰੋੜ ਅੰਸ਼ਕ ਲਾਭ ਪ੍ਰਾਪਤ ਪੇਂਡੂ ਉਪਭੋਗਤਾਵਾਂ ਨੂੰ 'ਏਕੀਕ੍ਰਿਤ ਕਰਨ ਦੀਆਂ ਚੁਣੌਤੀਆਂ ਤੋਂ ਨਿਪਟਾਰਾ' ਵਿਸ਼ੇ 'ਤੇ ਚਰਚਾ ਵੀ ਕੀਤੀ ਗਈ।
