ਲੋਕਾਂ ਦੀ ਮੁਸਤੈਦੀ ਕਾਰਨ ਸਿਲੰਡਰ ਫਟਣੋਂ ਬਚਿਆ

Wednesday, Jun 27, 2018 - 07:48 AM (IST)

ਲੋਕਾਂ ਦੀ ਮੁਸਤੈਦੀ ਕਾਰਨ ਸਿਲੰਡਰ ਫਟਣੋਂ ਬਚਿਆ

ਮਲੋਟ (ਜੱਜ, ਜ. ਬ.) - ਅਜੀਤ ਨਗਰ ਵਿਖੇ ਅੱਜ ਦੁਪਹਿਰ ਸਮੇਂ ਇਕ ਘਰ ’ਚ ਰਸੋਈ ਗੈਸ ਦਾ ਸਿਲੰਡਰ ਲੀਕ ਹੋਣ ਕਾਰਨ ਉਸ ਨੂੰ ਅੱਗ ਲੱਗ ਗਈ ਪਰ ਲੋਕਾਂ ਦੀ ਮੁਸਤੈਦੀ ਕਾਰਨ ਵੱਡਾ ਹਾਦਸਾ ਹੋਣੋਂ ਬਚਾਅ ਰਿਹਾ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਸਮੇਂ ਅਜੀਤ ਨਗਰ ਦੀ ਗਲੀ ਡਾ. ਮਾਲੀ ਵਾਲੀ ਵਿਖੇ ਗੁਰਦੀਪ ਸਿੰਘ ਲੰਬੀ ਵਾਲੇ ਪੁੱਤਰ ਗੁਰਦਿੱਤ ਸਿੰਘ ਦੇ ਘਰ ’ਚ ਰਸੋਈ ਗੈਸ ਦੇ ਸਿਲੰਡਰ ਨੂੰ ਉਸ ਸਮੇਂ ਅੱਗ ਲੱਗ ਗਈ, ਜਦੋਂ ਰਸੋਈ ਵਿਚ ਅੌਰਤ ਨੇ ਸਿਲੰਡਰ ਨੂੰ ਬਦਲਣ ਤੋਂ ਬਾਅਦ ਗੈਸ ਚੁੱਲ੍ਹਾ ਬਾਲਿਆ। ਘਰ ਦੇ ਮੈਂਬਰਾਂ ਨੇ ਸ਼ੋਰ ਮਚਾਇਆ ਤਾਂ ਗੁਅਾਂਢੀਅਾਂ ਨੇ ਫੁਰਤੀ ਦਿਖਾਉਂਦੇ ਹੋਏ ਤੁਰੰਤ ਸਿਲੰਡਰ ਨੂੰ ਕੱਪਡ਼ਿਆਂ ਵਿਚ ਲਪੇਟ ਕੇ ਘਰੋਂ ਬਾਹਰ ਸੁੱਟ ਦਿੱਤਾ ਅਤੇ ਉਸ ’ਤੇ ਰੇਤ ਪਾ ਦਿੱਤੀ। ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਨੂੰ ਸੂਚਿਤ ਕਰ ਦਿੱਤਾ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਸਿਲੰਡਰ ਨੂੰ ਲੱਗੀ ਅੱਗ ਨੂੰ ਬੁਝਾਇਆ।


Related News