ਇਸਕਾਨ ਮੰਦਰ ਸਟੀਅਰਿੰਗ ਬੋਰਡ ਦੇ ਚੇਅਰਮੈਨ ਬਣੇ ਸ਼੍ਰੀ ਅਵਿਨਾਸ਼ ਚੋਪੜਾ
Thursday, Feb 08, 2018 - 04:20 AM (IST)

ਲੁਧਿਆਣਾ(ਜੋਸ਼ੀ)-ਭਗਵਾਨ ਜਗਨ ਨਾਥ ਦਾ ਨਾਂ ਵਿਸ਼ਵ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਵਾਲੇ ਇਸਕਾਨ ਦੇ ਫਾਊੁਂਡਰ ਆਚਾਰੀਆ ਏ. ਸੀ. ਭਗਤ ਵੇਦਾਂਤ ਸ਼ੀਲ ਪ੍ਰਭੂਪਾਦ ਦਾ ਇਹ ਸੁਪਨਾ ਸੀ ਕਿ ਵਿਸ਼ਵ ਦੇ ਹਰ ਸ਼ਹਿਰ ਵਿਚ ਜਗਨ ਨਾਥ ਮੰਦਰ ਦਾ ਨਿਰਮਾਣ ਹੋਵੇ ਅਤੇ ਉਥੇ ਸ਼ਰਧਾਲੂ ਕ੍ਰਿਸ਼ਨ ਭਗਤੀ ਦੀ ਜੋਤ ਨੂੰ ਪ੍ਰਚੰਡ ਕਰ ਕੇ ਇਸ ਦੀ ਰੌਸ਼ਨੀ ਸਮੂਹ ਜਗਤ 'ਚ ਫੈਲਾਉਣ।
ਇਸੇ ਸੁਪਨੇ ਨੂੰ ਸਾਕਾਰ ਕਰਨ ਲਈ ਇਸਕਾਮ ਦੇ ਮੌਜੂਦਾ ਆਚਾਰੀਆ ਗੋਪਾਲ ਕ੍ਰਿਸ਼ਨ ਗੋਸਵਾਮੀ ਜੀ ਮਹਾਰਾਜ ਅਣਥੱਕ ਕੋਸ਼ਿਸ਼ ਕਰ ਰਹੇ ਹਨ, ਜਿਸ ਲੜੀ ਵਿਚ ਜਲਦੀ ਹੀ ਸਥਾਨਕ ਕੈਨਾਲ ਰੋਡ ਸਥਿਤ ਜਗਨ ਨਾਥ ਅਸਟੇਟ ਵਿਚ ਭਗਵਾਨ ਜਗਨ ਨਾਥ ਜੀ ਦਾ ਵਿਸ਼ਾਲ ਮੰਦਰ ਬਣ ਕੇ ਤਿਆਰ ਹੋ ਜਾਵੇਗਾ। ਅੱਜ ਇਸ ਸਬੰਧ ਵਿਚ ਮੰਦਰ ਦੇ ਅਮਿਤ ਗਰਗ, ਰਾਜੇਸ਼ ਢਾਂਡਾ, ਸੰਜੀਵ ਸੂਦ ਬਾਂਕਾ, ਅਸ਼ਵਨੀ ਜੋਸ਼ੀ ਨੇ 'ਜਗ ਬਾਣੀ' ਗਰੁੱਪ ਦੇ ਸੰਯੁਕਤ ਸੰਪਾਦਕ ਸ਼੍ਰੀ ਅਵਿਨਾਸ਼ ਚੋਪੜਾ ਨੂੰ ਇਹ ਅਹੁਦਾ ਸੰਭਾਲਣ ਦੀ ਅਪੀਲ ਕੀਤੀ ਤਾਂ ਉਨ੍ਹਾਂ ਨੇ ਮੰਦਰ ਸਟੀਅਰਿੰਗ ਬੋਰਡ ਦੇ ਚੇਅਰਮੈਨ ਅਹੁਦੇ ਨੂੰ ਖਿੜੇ ਮੱਥੇ ਸਵਕਾਰਿਆ। ਕਮੇਟੀ ਦੇ ਅਹੁਦੇਦਾਰਾਂ ਨਾਲ ਮੁਲਾਕਾਤ ਦੌਰਾਨ ਸ਼੍ਰੀ ਚੋਪੜਾ ਨੇ ਕਿਹਾ ਕਿ ਇਸਕਾਨ ਮੰਦਰ ਆਪਣੀ ਭਗਤੀ ਤੇ ਭਗਵਾਨ ਦੇ ਨਾਂ ਦਾ ਪ੍ਰਚਾਰ ਕਰਨ ਲਈ ਵਿਸ਼ਵ ਪ੍ਰਸਿੱਧ ਹੈ। ਉਨ੍ਹਾਂ ਕਿਹਾ ਕਿ ਇਸ ਸੰਸਥਾ ਨੇ ਵਿਸ਼ਵ ਦੇ ਕਈ ਦੇਸ਼ਾਂ 'ਚ ਇਸਕਾਨ ਮੰਦਰ ਸਥਾਪਤ ਕਰ ਕੇ ਸਨਾਤਨ ਧਰਮ ਪ੍ਰਤੀ ਆਪਣੇ ਫਰਜ਼ ਨੂੰ ਬਾਖੂਬੀ ਨਿਭਾਇਆ। ਇਸ ਮੌਕੇ ਸੁਖਦਰਸ਼ਨ ਜੈਨ ਭੋਲਾ, ਡੀ. ਪੀ. ਅਗਰਵਾਲ, ਵਿਪਨ ਸੂਦ ਕਾਕਾ, ਜੈਨ ਬੌਬੀ, ਸਮਾਜ ਸੇਵਕ ਬਿੱਟੂ ਗੁੰਬਰ, ਗੁਰਦੇਵ ਸ਼ਰਮਾ ਦੇਬੀ, ਆਦਿ ਨੇ ਕਿਹਾ ਕਿ ਇਸ ਮੰਦਰ ਦੇ ਨਿਰਮਾਣ ਨਾਲ ਲੁਧਿਆਣਾ ਧਰਮ ਨਗਰੀ ਦੀ ਪਛਾਣ ਬਣਾਉਣ ਦੀ ਇਕ ਪੌੜੀ ਹੋਰ ਚੜ੍ਹ ਜਾਵੇਗਾ।
ਜਗਨ ਨਾਥ ਮੰਦਰ ਦੀ ਕਾਰ ਸੇਵਾ 11 ਫਰਵਰੀ ਨੂੰ
ਮੰਦਰ ਨਿਰਮਾਣ ਨੂੰ ਗਤੀ ਦੇਣ ਲਈ ਰਾਜੇਸ਼ ਗਰਗ, ਵਿਨੇ ਗਰਗ, ਯੋਗੇਸ਼ ਗੁਪਤਾ, ਦੀਪਾਂਸ਼ੂ ਕਾਲੜਾ, ਅਤੁਲ ਨਨਚਾਹਲ, ਅਨਿਲ ਸਿੰਘਾਨੀਆ, ਰਾਜੇਸ਼ਵਰ ਗੁਪਤਾ, ਸੰਦੀਪ ਛਾਬੜਾ, ਅਜੇ ਸਿੰਘਾਨੀਆ, ਰਾਜੇਸ਼ ਨਿਊਟਿਆ, ਵਿਕਾਸ ਛਾਬੜਾ, ਰਾਜੇਸ਼ ਅੱਤਰੀ, ਕਿਸ਼ੋਰ ਮਹਿਤਾ, ਪ੍ਰਵੀਨ ਗੁਪਤਾ, ਡਾ. ਐੱਮ. ਐੱਸ. ਚੌਹਾਨ, ਵਿਜੇ ਧੀਰ, ਵਿਕਾਸ ਬਾਂਸਲ, ਭਾਰਤ ਗੋਇਲ, ਸੰਜੀਵ ਸਿੰਗਲਾ, ਰਾਜ ਮਿੱਤਲ, ਆਇਰਨ ਪੁਰੀ ਨੇ ਦੱਸਿਆ ਇਕ 11 ਫਰਵਰੀ ਐਤਵਾਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਮੰਦਰ ਦੀ ਕਾਰ ਸੇਵਾ ਆਪਣੇ ਆਖਰੀ ਪੜਾਅ ਵਿਚ ਪ੍ਰਵੇਸ਼ ਕਰੇਗੀ, ਜਿਸ ਵਿਚ ਭਗਵਾਨ ਜਗਨ ਨਾਥ, ਬਲਦੇਵ ਤੇ ਦੇਵੀ ਸੁਭੱਦਰਾ ਦੇ ਆਸਨ ਸਥਾਨ ਦਾ ਨਿਰਮਾਣ ਕਾਰਜ ਪੂਰਾ ਹੋ ਜਾਵੇਗਾ। ਸੇਵਕਾਂ ਨੇ ਸ਼ਰਧਾਲੂਆਂ ਨੂੰ ਅਪੀਲ ਕੀਤਾ ਕਿ ਕਾਰ ਸੇਵਾ 'ਚ ਸ਼ਾਮਲ ਹੋਣ ਨਾਲ ਜੀਵਨ ਦੇ ਸਾਰੇ ਦੁੱਖ ਕੱਟ ਜਾਣਗੇ।