ਪਹਿਲਾਂ ਕੀਤੀ ਕੁੱਟਮਾਰ, ਫਿਰ ਆਟੋ ਨੂੰ ਲਾਈ ਅੱਗ

Wednesday, Oct 16, 2024 - 01:34 PM (IST)

ਪਹਿਲਾਂ ਕੀਤੀ ਕੁੱਟਮਾਰ, ਫਿਰ ਆਟੋ ਨੂੰ ਲਾਈ ਅੱਗ

ਡੇਰਾਬੱਸੀ (ਗੁਰਜੀਤ) : ਡੇਰਾਬੱਸੀ ਦੇ ਦਾਦਪੁਰਾ ਮੁਹੱਲੇ ’ਚ ਬੀਤੀ ਰਾਤ ਆਟੋ ਚਾਲਕ ਨਾਲ ਕੁੱਟਮਾਰ ਕਰ ਕੇ ਆਟੋ ਖੋਹ ਕੇ ਅੱਗ ਲਾਉਣ ਦੀ ਖ਼ਬਰ ਹੈ। ਜ਼ਖ਼ਮੀ ਆਟੋ ਚਾਲਕ ਦਾ ਡੇਰਾਬੱਸੀ ਦੇ ਸਿਵਲ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਡੇਰਾਬੱਸੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਆਟੋ ਮਾਲਕ ਜਗਜੀਤ ਸਿੰਘ ਜੰਗੂ ਵਾਸੀ ਦਾਦਪੁਰਾ ਮੁਹੱਲਾ ਦੇ ਪੁੱਤਰ ਸੌਰਭ ਨੇ ਦੱਸਿਆ ਕਿ ਉਸ ਦਾ ਆਟੋ ਬਰਵਾਲਾ ਰੋਡ ਦਾ ਰਹਿਣ ਵਾਲਾ ਸ਼ਾਮ ਸੁੰਦਰ ਨਾਂ ਦਾ ਨੌਜਵਾਨ ਚਲਾ ਰਿਹਾ ਹੈ।

ਬੀਤੀ ਰਾਤ ਕਰੀਬ 11.30 ਵਜੇ ਬਰਵਾਲਾ ਰੋਡ ’ਤੇ ਰਹਿੰਦੇ ਉਸ ਦੇ 2 ਦੋਸਤਾਂ ਨੇ ਬੱਸ ਸਟੈਂਡ ਤੋਂ ਉਸ ਦਾ ਆਟੋ ਖੋਹ ਲਿਆ। ਉਨ੍ਹਾਂ ਨੇ ਉਸ ਦੀ ਕੁੱਟਮਾਰ ਕੀਤੀ ਤੇ ਅੱਧੇ ਘੰਟੇ ਬਾਅਦ ਉਕਤ ਆਟੋ ਅਨਾਜ ਮੰਡੀ ਰੋਡ ’ਤੇ ਜਾਮਾ ਮਸਜਿਦ ਕੋਲ ਖੜ੍ਹਾ ਕਰ ਕੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ। ਆਟੋ ’ਚੋਂ ਪੈਟਰੋਲ ਦੀਆਂ ਖ਼ਾਲੀ ਬੋਤਲਾਂ ਵੀ ਬਰਾਮਦ ਹੋਈਆਂ ਹਨ। ਪੀੜਤ ਸ਼ਾਮ ਸੁੰਦਰ ਨੇ ਦੱਸਿਆ ਕਿ ਕੁੱਟਮਾਰ ਕਰਨ 'ਤੇ ਅੱਗ ਲਾਉਣ ਦੀ ਕਾਰਵਾਈ ਉਸ ਦੇ ਜਾਣਕਾਰ ਦੋ ਨੌਜਵਾਨਾਂ ਵੱਲੋਂ ਕੀਤੀ ਗਈ ਜੋ ਸ਼ਰਾਬ ਦੇ ਨਸ਼ੇ ’ਚ ਸਨ।


author

Babita

Content Editor

Related News