ਆਟੋ ਚਾਲਕ ਨੇ ਬੱਚੀ ਨੂੰ ਕੀਤਾ ਅਗਵਾ, ਜਬਰ-ਜ਼ਿਨਾਹ ਦੀ ਕੋਸ਼ਿਸ਼
Thursday, Sep 25, 2025 - 11:54 AM (IST)

ਚੰਡੀਗੜ੍ਹ (ਸੁਸ਼ੀਲ) : ਸਾਰੰਗਪੁਰ ਦੇ ਸਰਕਾਰੀ ਸਕੂਲ ਤੋਂ ਛੁੱਟੀ ਤੋਂ ਬਾਅਦ ਘਰ ਵਾਪਸ ਪਰਤ ਰਹੀ 11 ਸਾਲ ਦੀ ਬੱਚੀ ਨੂੰ ਆਟੋ ਚਾਲਕ ਅਗਵਾ ਕਰਕੇ ਸੁੰਨਸਾਨ ਥਾਂ ’ਤੇ ਲੈ ਗਿਆ। ਉੱਥੇ ਚਾਲਕ ਨੇ ਬੱਚੀ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼ ਕੀਤੀ। ਬੱਚੀ ਨੇ ਰੌਲਾ ਪਾਇਆ, ਜਿਸ ਨਾਲ ਆਟੋ ਚਾਲਕ ਡਰ ਕੇ ਭੱਜ ਗਿਆ। ਬੱਚੀ ਉੱਥੇ ਤੋਂ ਜਾ ਰਹੇ ਰਾਹਗੀਰਾਂ ਦੀ ਮਦਦ ਨਾਲ ਪਰਿਵਾਰ ਤੱਕ ਪਹੁੰਚੀ। ਪਰਿਵਾਰ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ।
ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਕਾਰਵਾਈ ਸ਼ੁਰੂ ਕੀਤੀ ਅਤੇ ਉਸ ਜਗ੍ਹਾ ਦੇ ਆਸਪਾਸ ਲੱਗੇ ਸੀ. ਸੀ.ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕਕੀਤੀ। ਸਾਰੰਗਪੁਰ ਥਾਣਾ ਪੁਲਸ ਨੇ ਆਟੋ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਆਟੋ ਚਾਲਕ ਦੀ ਪਛਾਣ ਨਰੇਸ਼ ਨਾਮਕ 27 ਸਾਲਾ ਨੌਜਵਾਨ ਦੇ ਰੂਪ ਵਿਚ ਹੋਈ ਹੈ। ਪੁਲਸ ਮੁਲਜ਼ਮ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕਰੇਗੀ।