Diljit Dosanjh ਤੋਂ ਆਸਟ੍ਰੇਲੀਅਨ ਮੰਤਰੀ ਨੇ ਮੰਗੀ ਮੁਆਫੀ ! ਜਾਣੋ ਕੀ ਹੈ ਪੂਰਾ ਮਾਮਲਾ
Monday, Nov 03, 2025 - 04:07 PM (IST)
ਐਂਟਰਟੇਨਮੈਂਟ ਡੈਸਕ- ਪੰਜਾਬੀ ਅਦਾਕਾਰ-ਗਾਇਕ ਦਿਲਜੀਤ ਦੋਸਾਂਝ 'ਤੇ ਆਸਟ੍ਰੇਲੀਆ ਵਿਚ ਬੀਤੇ ਦਿਨੀਂ ਨਸਲੀ ਟਿੱਪਣੀ ਕੀਤੀ ਗਈ ਸੀ। ਇਹ ਟਿੱਪਣੀ ਉਦੋਂ ਕੀਤੀ ਗਈ ਜਦੋਂ ਗਾਇਕ ਆਪਣੇ ਔਰਾ ਟੂਰ ਲਈ ਉਥੇ ਪੁੱਜੇ ਸਨ। ਉਸ ਦੌਰਾਨ ਉਨ੍ਹਾਂ ਨੂੰ ਟਰੱਕ ਡਰਾਈਵਰ ਕਿਹਾ ਗਿਆ ਸੀ। ਹੁਣ ਇਸ ਮਾਮਲੇ 'ਤੇ ਆਸਟ੍ਰੇਲੀਆਈ ਮੰਤਰੀ ਜੂਲੀਅਨ ਹਿੱਲ ਵੱਲੋਂ ਗਾਇਕ ਕੋਲੋਂ ਮਾਫੀ ਮੰਗੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਿਸੇ ਨਾਲ ਨਹੀਂ ਹੋਣਾ ਚਾਹੀਦਾ। ਆਸਟ੍ਰੇਲੀਆ ਅਜਿਹਾ ਦੇਸ਼ ਨਹੀਂ ਹੈ, ਜਿੱਥੇ ਇਸ ਤਰ੍ਹਾਂ ਦੀ ਨਸਲੀ ਟਿੱਪਣੀ ਨੂੰ ਬੜ੍ਹਾਵਾ ਦਿੱਤਾ ਜਾਵੇ।
ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਕਾਮੇਡੀਅਨ ਦਾ ਹੋਇਆ ਦੇਹਾਂਤ, ਆਖਰੀ ਪੋਸਟ ਨੇ ਭਾਵੁਕ ਕੀਤੇ ਲੋਕ
ਜੂਲੀਅਨ ਹਿੱਲ ਆਸਟ੍ਰੇਲੀਆ ਦੇ ਮਲਟੀ ਕਲਚਰਲ ਅਫੇਅਰਜ਼ ਦੇ ਅਸਿਸਟੈਂਟ ਮੰਤਰੀ ਹਨ। ਉਨ੍ਹਾਂ ਕਿਹਾ ਕਿ ਇਹ ਕਿਸੇ ਨਾਸਮਝ ਲੋਕਾਂ ਦੇ ਇਕ ਗਰੁੱਪ ਵੱਲੋਂ ਦਿਲਜੀਤ ਨੂੰ ਲੈ ਕੇ ਕੀਤੇ ਗਏ ਅਜਿਹੇ ਕਮੈਂਟ ਬਿਲਕੁਲ ਗਲਤ ਹਨ। ਮੈਂ ਇਸਦੀ ਨਿੰਦਾ ਕਰਦਾ ਹਾਂ। ਇਸ ਤੋਂ ਇਲਾਵਾ ਉਨ੍ਹਾਂ ਨੇ ਦਿਲਜੀਤ ਦੀ ਤਾਰੀਫ ਵੀ ਕੀਤੀ। ਉਨ੍ਹਾਂ ਕਿਹਾ ਕਿ ਦਿਲਜੀਤ ਨੇ ਜਿਸ ਤਰੀਕੇ ਨਾਲ ਇਸ ਮਾਮਲੇ ਨੂੰ ਸੰਭਾਲਿਆ, ਉਹ ਵੀ ਕਾਫੀ ਕਾਬਿਲ-ਏ-ਤਾਰੀਫ ਹੈ। ਉਨ੍ਹਾਂ ਦੀ ਹਲੀਮੀ ਉਨ੍ਹਾਂ ਦੇ ਜਵਾਬ ਵਿਚ ਨਜ਼ਰ ਆਈ। ਉਨ੍ਹਾਂ ਕਿਹਾ ਕਿ ਇਸ ਵਿਚ ਸਪਸ਼ਟ ਹੈ ਕਿ ਵੱਡਾ ਵਿਅਕਤੀ ਕੌਣ ਹੈ। ਨਾਲ ਹੀ ਉਨ੍ਹਾਂ ਨੇ ਦਿਲਜੀਤ ਦਾ ਆਸਟ੍ਰੇਲੀਆ ਵਿਚ ਸਵਾਗਤ ਵੀ ਕੀਤਾ।
ਇਹ ਵੀ ਪੜ੍ਹੋ: ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ ! ਇਕ ਹੋਰ ਚਮਕਦੇ ਸਿਤਾਰੇ ਨੇ ਦੁਨੀਆ ਨੂੰ ਕਿਹਾ ਅਲਵਿਦਾ
ਦੱਸ ਦੇਈਏ ਕਿ ਦਿਲਜੀਤ ਨਾਲ ਇਹ ਘਟਨਾਕ੍ਰਮ ਉਦੋਂ ਵਾਪਰਿਆ, ਜਦੋਂ ਉਹ ਆਪਣਾ ਔਰਾ ਟੂਰ ਕਰਨ ਲਈ ਆਸਟ੍ਰੇਲੀਆ ਪੁੱਜੇ ਸਨ। ਉਥੇ ਉਨ੍ਹਾਂ ਦਾ ਇਕ ਕੰਸਰਟ ਸੀ। ਕੰਸਟਰ ਤੋਂ ਪਹਿਲਾਂ ਜਦੋਂ ਉਨ੍ਹਾਂ ਨੇ ਏਅਰਪੋਰਟ ਤੋਂ ਆਪਣੀ ਇਕ ਵੀਡੀਓ ਪਾਈ ਤਾਂ ਉਸ 'ਤੇ ਕਈ ਲੋਕਾਂ ਵੱਲੋਂ ਕੁਮੈਂਟ ਕੀਤੇ ਜਾ ਰਹੇ ਸਨ। ਇਸ ਦੌਰਾਨ ਕਈਆਂ ਨੇ ਦਿਲਜੀਤ ਨੂੰ ਕੈਬ ਡਰਾਈਵਰ ਕਿਹਾ। ਪਰ ਇਸ 'ਤੇ ਦਿਲਜੀਤ ਨੇ ਕਿਹਾ ਸੀ, ਮੈਂ ਕਿਸੇ ਵੀ ਕੰਮ ਨੂੰ ਛੋਟਾ ਨਹੀਂ ਮੰਨਦਾ। ਮੈਂ ਹਰੇਕ ਥਾਂ ਨੂੰ ਇੱਕੋ ਜਿਹਾ ਮੰਨਦਾ ਹਾਂ। ਧਰਤੀ ਸਾਰਿਆਂ ਦੀ ਇਕ ਹੈ। ਨਾਲ ਹੀ ਉਨ੍ਹਾਂ ਕਿਹਾ ਸੀ ਉਨ੍ਹਾਂ ਨੂੰ ਇਨ੍ਹਾਂ ਲੋਕਾਂ ਨਾਲ ਕੋਈ ਨਫਰਤ ਨਹੀਂ ਹੈ।
ਇਹ ਵੀ ਪੜ੍ਹੋ: ਤੜਕੇ-ਤੜਕੇ ਕੰਬ ਗਈ ਧਰਤੀ ! ਸੁੱਤੇ ਪਏ ਲੋਕਾਂ ਦੇ ਹਿੱਲਣ ਲੱਗ ਪਏ ਮੰਜੇ, 7 ਲੋਕਾਂ ਨੇ ਗੁਆਈ ਜਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
