ਮਰਹੂਮ ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਘੁੰਮਣ ਦੇ ਪੇਜ਼ 'ਤੇ ਪਰਿਵਾਰ ਨੇ ਸਾਂਝੀ ਕੀਤੀ ਭਾਵੁਕ ਪੋਸਟ
Wednesday, Oct 22, 2025 - 03:22 PM (IST)

ਐਂਟਰਟੇਨਮੈਂਟ ਡੈਸਕ- ਅੱਜ ਮਰਹੂਮ ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਸਿੰਘ ਘੁੰਮਣ ਦੇ ਪੁੱਤਰ ਦਾ ਜਨਮਦਿਨ ਹੈ, ਜਿਸ ਸਬੰਧੀ ਬਾਡੀ ਬਿਲਡਰ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਪਰਿਵਾਰ ਵੱਲੋਂ ਇਕ ਭਾਵੁਕ ਪੋਸਟ ਸਾਂਝੀ ਕੀਤੀ ਗਈ ਹੈ। ਦੱਸ ਦੇਈਏ ਕਿ ਵਰਿੰਦਰ ਸਿੰਘ ਘੁੰਮਣ 9 ਅਕਤੂਬਰ 2025 ਨੂੰ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਸਨ। ਉਨ੍ਹਾਂ ਦੇ ਦਿਹਾਂਤ ਮਗਰੋਂ ਬਾਡੀ ਬਿਲਡਰ ਦੇ ਪਰਿਵਾਰ ਨੇ ਘੁੰਮਣ ਦੇ ਇੰਸਟਾਗ੍ਰਾਮ 'ਤੇ ਪੋਸਟ ਸਾਂਝੀ ਕਰ ਕੇ ਪਿਤਾ ਵੱਲੋਂ ਪੁੱਤਰ ਨੂੰ ਵਧਾਈਆਂ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ: ਬੇਹੱਦ ਖ਼ੂਬਸੂਰਤ Influencer ਨੂੰ ਮਿਲੀ ਰੂਹ ਕੰਬਾਊ ਮੌਤ ! ਸਿਰਫ਼ 26 ਸਾਲ ਦੀ ਉਮਰ 'ਚ ਛੱਡੀ ਦੁਨੀਆ
ਪਰਿਵਾਰ ਨੇ ਲਿਖਿਆ, ਮੇਰੇ ਲਾਡਲੇ ਪੁੱਤ…ਅੱਜ ਤੇਰਾ ਜਨਮਦਿਨ ਹੈ — ਉਹ ਦਿਨ ਜਦੋਂ ਮੇਰੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਖੁਸ਼ੀ ਆਈ ਸੀ। ਅੱਜ ਮੈਂ ਇਥੇ ਨਹੀਂ ਹਾਂ, ਪਰ ਮੇਰੀ ਰੂਹ ਹਰ ਪਲ ਤੇਰੇ ਨਾਲ ਹੈ। ਤੇਰੀ ਹਰ ਮੁਸਕਰਾਹਟ ਵਿੱਚ, ਤੇਰੇ ਹਰ ਕਦਮ ਵਿੱਚ ਮੈਂ ਜੀਵਾਂਗਾ। ਮੈਨੂੰ ਪਤਾ ਹੈ ਤੂੰ ਵੱਡਾ ਸ਼ੇਰ ਬਣੇਗਾ — ਤੇਰੇ ਅੰਦਰ ਮੇਰਾ ਜਜ਼ਬਾ, ਮੇਰੀ ਤਾਕਤ ਤੇ ਮੇਰਾ ਪਿਆਰ ਜਿੰਦਾ ਰਹੇਗਾ। ਜਨਮਦਿਨ ਮੁਬਾਰਕ ਮੇਰੇ ਸ਼ੇਰ ਪੁੱਤ।
ਦੱਸ ਦੇਈਏ ਕਿ ਜਲੰਧਰ ਦੇ ਬਸਤੀ ਸ਼ੇਖ ਦੇ ਘਈ ਨਗਰ ਦੇ ਰਹਿਣ ਵਾਲੇ ਘੁੰਮਣ ਦੀ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ ਸੀ, ਜਿਸ 'ਤੇ ਮ੍ਰਿਤਕ ਦੇ ਸਮਰਥਕਾਂ ਨੇ ਡਾਕਟਰਾਂ ’ਤੇ ਗਲਤ ਢੰਗ ਨਾਲ ਆਪ੍ਰੇਸ਼ਨ ਕਰਨ ਦਾ ਦੋਸ਼ ਲਾਉਂਦੇ ਹੋਏ ਹਸਪਤਾਲ ਵਿਚ ਹੰਗਾਮਾ ਕੀਤਾ। ਦਰਅਸਲ, ਵਰਿੰਦਰ ਆਪਣੇ ਬਾਈਸੈਪਸ ਦੀ ਇਕ ਛੋਟੀ ਜਿਹੀ ਸਰਜਰੀ ਲਈ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਦਾਖਲ ਸੀ। ਦੱਸਿਆ ਜਾ ਰਿਹਾ ਹੈ ਕਿ ਸਰਜਰੀ ਦੌਰਾਨ ਉਨ੍ਹਾਂ ਨੂੰ 2 ਦਿਲ ਦੇ ਦੌਰੇ ਪਏ ਤੇ ਲੱਗਭਗ 53 ਸਾਲ ਦੀ ਉਮਰ ਵਿਚ ਉਨ੍ਹਾਂ ਦੀ ਮੌਤ ਹੋ ਗਈ।\
ਇਹ ਵੀ ਪੜ੍ਹੋ: 'ਦੀਆ ਔਰ ਬਾਤੀ ਹਮ' ਫੇਮ ਅਦਾਕਾਰਾ ਨੇ ਲਿਆ ਸੰਨਿਆਸ, ਐਕਟਿੰਗ ਦੀ ਦੁਨੀਆ ਤੋਂ ਬਣਾਈ ਦੂਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8