ਕਰਨ ਔਜਲਾ ਨੇ ਆਖੀ ਵੱਡੀ ਗੱਲ, "ਕੋਸ਼ਿਸ਼ ਆ ਕੇ ਅੱਗੇ ਤੋਂ ਪੱਗ ਹੀ ਬੰਨਿਆ ਕਰੀਏ"
Friday, Oct 24, 2025 - 03:21 PM (IST)
ਐਂਟਰਟੇਨਮੈਂਟ ਡੈਸਕ : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਚੋਟੀ ਦੇ ਗਾਇਕ ਕਰਨ ਔਜਲਾ ਨੇ ਹਾਲ ਹੀ ਵਿੱਚ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਇਕ ਵਿਸ਼ੇਸ਼ ਗੱਲਬਾਤ ਦੌਰਾਨ ਆਪਣੀ ਦਿੱਖ ਬਾਰੇ ਇੱਕ ਵੱਡਾ ਫੈਸਲਾ ਲੈਣ ਦੀ ਗੱਲ ਕਹੀ ਹੈ।
ਇਹ ਵੀ ਪੜ੍ਹੋ- ਅਚਾਨਕ ਵਿਗੜ ਗਈ ਮਸ਼ਹੂਰ ਅਦਾਕਾਰਾ ਦੀ ਸਿਹਤ ! ਲਿਜਾਣਾ ਪਿਆ ਹਸਪਤਾਲ, ਤਸਵੀਰਾਂ ਨੇ ਵਧਾਈ ਫੈਨਜ਼ ਦੀ ਚਿੰਤਾ
ਇੰਟਰਵਿਊ ਦੌਰਾਨ ਜਦੋਂ ਔਜਲਾ ਨੇ ਪੱਗ ਬੰਨ੍ਹੀ ਹੋਈ ਸੀ ਤਾਂ ਉਨ੍ਹਾਂ ਦੀ ਇਸ ਲੁੱਕ ਦੀ ਸ਼ਲਾਘਾ ਕੀਤੀ ਗਈ ਅਤੇ ਇਹ ਵੀ ਕਿਹਾ ਗਿਆ ਕਿ ਪੱਗ "ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦੀ" ਹੈ।
ਇਸ ਕੁਮੈਂਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਰਨ ਔਜਲਾ ਨੇ ਇੱਕ ਵੱਡੀ ਗੱਲ ਆਖੀ ਹੈ। ਉਨ੍ਹਾਂ ਨੇ ਕਿਹਾ, "ਕੋਸ਼ਿਸ਼ ਆ ਕੇ ਅੱਗੇ ਤੋਂ ਪੱਗ ਹੀ ਬੰਨਿਆ ਕਰੀਏ"। ਇਸ ਬਿਆਨ ਤੋਂ ਸਪੱਸ਼ਟ ਹੈ ਕਿ ਗਾਇਕ ਨੇ ਅੱਗੇ ਤੋਂ ਆਪਣੀ ਪਹਿਚਾਣ ਵਜੋਂ ਪੱਗ ਨੂੰ ਤਰਜੀਹ ਦੇਣ ਦਾ ਸੰਕਲਪ ਲਿਆ ਹੈ।
ਇਹ ਵੀ ਪੜ੍ਹੋ- ਹੜ੍ਹ ਪੀੜਤਾਂ ਲਈ ਮਦਦ ਲਈ ਕਰਨ ਔਜਲਾ ਦੀ ਭਾਵੁਕ ਅਪੀਲ: 'ਦੁੱਖ ਹੁਣ ਵੀ ਓਨਾ ਹੀ ਹੈ...'
ਕਰਨ ਔਜਲਾ ਦਾ ਇਹ ਕਦਮ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਖਾਸ ਮਾਇਨੇ ਰੱਖਦਾ ਹੈ, ਕਿਉਂਕਿ ਇੱਕ ਸਟਾਰ ਦੁਆਰਾ ਪੱਗ ਬੰਨ੍ਹਣ ਦੀ ਵਚਨਬੱਧਤਾ ਨੌਜਵਾਨਾਂ ਵਿੱਚ ਸਿੱਖ ਸੱਭਿਆਚਾਰ ਅਤੇ ਵਿਰਾਸਤ ਪ੍ਰਤੀ ਜਾਗਰੂਕਤਾ ਨੂੰ ਹੋਰ ਵਧਾ ਸਕਦੀ ਹੈ।
