NRI ਸੰਗਠਨ ਸਿੱਧੂ ਨੂੰ ਦੇਵੇਗਾ ਫ਼ਖ਼ਰ-ਏ-ਕੌਮ ਤੇ ਹੋਰ ਵਿਸ਼ੇਸ਼ ਸਨਮਾਨ
Tuesday, Nov 12, 2019 - 06:42 PM (IST)

ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦਾ ਵਿਸ਼ਵ ਪੰਜਾਬੀ ਸਾਹਿਤ ਪੀਠ ਅਤੇ ਐੱਨ.ਆਰ.ਆਈ. ਵਿਸ਼ਵ ਸੰਗਠਨ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਵਿਸ਼ੇਸ਼ ਸਨਮਾਨ 'ਫਖ਼ਰ-ਏ-ਕੌਮ' ਅਤੇ 'ਇੰਡੀਅਨ ਡਾਇਮੰਡ' ਨਾਲ ਸਨਮਾਨਿਤ ਕਰੇਗਾ। ਵਿਸ਼ਵ ਪੰਜਾਬੀ ਸਾਹਿਤ ਪੀਠ ਦੇ ਸਲਾਹਕਾਰ ਅਤੇ ਐੱਨ.ਆਰ.ਆਈ. ਵਰਲਡ ਸੰਗਠਨ ਦੇ ਕਨਵੀਨਰ ਡਾਕਟਰ ਅਮਰਜੀਤ ਟਾਂਡਾ ਨੇ ਦੱਸਿਆ ਕਿ ਸਿੱਧੂ ਨੂੰ ਇਹ ਸਨਮਾਨ ਉਨ੍ਹਾਂ ਵੱਲੋਂ ਕਰਤਾਰਪੁਰ ਲਾਂਘੇ ਸਬੰਧੀ ਕੀਤੀਆਂ ਗਈਆਂ ਕੋਸ਼ਿਸ਼ਾਂ, ਕ੍ਰਿਕਟ ਅਤੇ ਪੰਜਾਬੀ ਭਾਸ਼ਾ ਦੇ ਖੇਤਰ ਵਿਚ ਦਿੱਤੇ ਬੇਮਿਸਾਲ ਯੋਗਦਾਨ ਲਈ ਦਿੱਤਾ ਜਾਵੇਗਾ। ਪੀਠ ਭਾਰਤ-ਪਾਕਿਸਤਾਨ ਸਰਹੱਦ 'ਤੇ ਸੱਭਿਆਚਾਰਕ ਮੇਲੇ ਵੀ ਕਰਵਾਏਗੀ।