ਮੋਟਰਸਾਈਕਲ ਲੁਟੇਰਿਆਂ ਵੱਲੋਂ ਔਰਤਾਂ ਤੋਂ ਪਰਸ ਖੋਹਣ ਦੀ ਕੋਸ਼ਿਸ਼

Sunday, May 06, 2018 - 12:19 AM (IST)

ਮੋਟਰਸਾਈਕਲ ਲੁਟੇਰਿਆਂ ਵੱਲੋਂ ਔਰਤਾਂ ਤੋਂ ਪਰਸ ਖੋਹਣ ਦੀ ਕੋਸ਼ਿਸ਼

ਗੁਰਦਾਸਪੁਰ,  (ਦੀਪਕ)-  ਅੱਜ ਸ਼ਹਿਰ ਦੀ ਬਾਠ ਵਾਲੀ ਗਲੀ 'ਚ ਦੁਪਹਿਰ ਲਗਭਗ 2 ਵਜੇ ਮੋਟਰਸਾਈਕਲ 'ਤੇ ਸਵਾਰ 2 ਅਣਪਛਾਤੇ ਲੁਟੇਰਿਆਂ ਵੱਲੋਂ 2 ਔਰਤਾਂ ਤੋਂ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਗਈ ਪਰ ਔਰਤਾਂ ਵੱਲੋਂ ਲੁਟੇਰਿਆਂ ਨਾਲ ਸੰਘਰਸ਼ ਕਰਨ ਤੇ ਰੌਲਾ ਪਾਉਣ ਤੋਂ ਬਾਅਦ ਲੁਟੇਰੇ ਮੋਟਰਸਾਈਕਲ ਸਮੇਤ ਫਰਾਰ ਹੋਣ 'ਚ ਕਾਮਯਾਬ ਹੋ ਗਏ। ਇਸ ਸੰਬੰਧੀ ਯੋਗਿਤਾ ਪਤਨੀ ਮੁਕੇਸ਼ ਵਾਸੀ ਬਾਠ ਵਾਲੀ ਗਲੀ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਆਪਣੀ ਬੇਟੀ ਨਾਲ ਐਕਟਿਵਾ 'ਤੇ ਸਵਾਰ ਹੋ ਕੇ ਬਾਜ਼ਾਰ ਤੋਂ ਵਾਪਿਸ ਆ ਰਹੇ ਸੀ। ਜਦੋਂ ਉਹ ਬਾਠ ਵਾਲੀ ਗਲੀ 'ਚ ਪਹੁੰਚੀਆਂ ਤਾਂ ਪਿੱਛੋਂ ਇਕ ਕਾਲੇ ਰੰਗ ਦੇ ਮੋਟਰਸਾਈਕਲ 'ਤੇ ਸਵਾਰ 2 ਲੁਟੇਰਿਆਂ ਨੇ ਉਨ੍ਹਾਂ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ ਜਿਸ ਕਰਕੇ ਉਹ ਡਿੱਗ ਗਈਆਂ। ਇਸ ਤੋਂ ਬਾਅਦ ਲੁਟੇਰਿਆਂ ਨੇ ਉਨ੍ਹਾਂ ਤੋਂ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਵੱਲੋਂ ਵਿਰੋਧ ਕਰਨ 'ਤੇ ਰੌਲਾ ਪਾਉਣ ਤੋਂ ਬਾਅਦ ਲੁਟੇਰੇ ਫਰਾਰ ਹੋ ਗਏ। ਇਸ ਸੰਬੰਧੀ ਉਨ੍ਹਾਂ ਫੌਰਨ ਸਿਟੀ ਪੁਲਸ ਨੂੰ ਸੁਚਨਾ ਦਿੱਤੀ। ਇਸ ਸੰਬੰਧੀ ਜਦੋਂ ਸਿਟੀ ਪੁਲਸ ਇੰਚਾਰਜ ਸ਼ਾਮ ਲਾਲ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲੁਟੇਰਿਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। 


Related News