ਲੜਕਾ ਪੈਦਾ ਕਰਨ ਲਈ ਬਣਾ ਰਹੇ ਸਨ ਦਬਾਅ, ਸਹਿਮਤੀ ਨਾ ਦੇਣ ’ਤੇ ਗਲ਼ਾ ਘੁੱਟ ਕੇ ਮਾਰਨ ਦੀ ਕੀਤੀ ਕੋਸ਼ਿਸ਼

Friday, Feb 10, 2023 - 01:31 AM (IST)

ਲੜਕਾ ਪੈਦਾ ਕਰਨ ਲਈ ਬਣਾ ਰਹੇ ਸਨ ਦਬਾਅ, ਸਹਿਮਤੀ ਨਾ ਦੇਣ ’ਤੇ ਗਲ਼ਾ ਘੁੱਟ ਕੇ ਮਾਰਨ ਦੀ ਕੀਤੀ ਕੋਸ਼ਿਸ਼

ਲੋਹਟਬੱਦੀ/ਖੰਨਾ (ਭੱਲਾ) : ਪਿੰਡ ਲੋਹਟਬੱਦੀ ਦੀ ਇਕ ਵਿਆਹੁਤਾ ਔਰਤ ਨੂੰ ਉਸ ਦੇ ਪਤੀ ਅਤੇ ਸਹੁਰਿਆਂ ਵੱਲੋਂ ਤੀਸਰੇ ਬੱਚੇ ਨੂੰ ਜਨਮ ਦੇਣ ਦੀ ਸਹਿਮਤੀ ਨਾ ਦੇਣ ’ਤੇ ਕੀਤੀ ਗਈ ਕੁੱਟਮਾਰ ਸਬੰਧੀ ਸ਼ਿਕਾਇਤ ਮਿਲਣ ’ਤੇ ਲੁਧਿਆਣਾ (ਦਿਹਾਤੀ) ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਰਾਏਕੋਟ ਪੁਲਸ ਨੂੰ ਦਿੱਤੇ ਬਿਆਨਾਂ ’ਚ ਪੀੜਤਾ ਨੇ ਦੱਸਿਆ ਕਿ ਉਸ ਦੇ ਪਤੀ ਰਸ਼ੀਦ ਮੁਹੰਮਦ ਵਾਸੀ ਲੋਹਟਬੱਦੀ ਤੇ ਉਸ ਦੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਮੇਰੀ ਕੁੱਟਮਾਰ ਕੀਤੀ ਤੇ ਗਲ਼ਾ ਘੁੱਟਣ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ : ਆਨਲਾਈਨ ਸਾਈਟ 'ਤੇ ਲੱਭੀ ਸੀ ਲਾੜੀ, ਬੱਚਾ ਜੰਮਣ ਤੋਂ ਬਾਅਦ ਪੈ ਗਿਆ ਭੜਥੂ, ਜਾਣੋ ਹੈਰਾਨ ਕਰ ਦੇਣ ਵਾਲਾ ਮਾਮਲਾ

ਬਾਅਦ ਵਿੱਚ ਪਰਿਵਾਰ ਦੇ ਵਾਰਿਸ ਨੇ ਲੜਕੇ ਨੂੰ ਜਨਮ ਦੇਣ ਦੀ ਸਹਿਮਤੀ ਨਾ ਦੇਣ ’ਤੇ ਮੈਨੂੰ ਚਾਕੂ ਮਾਰ ਦਿੱਤਾ। ਇਸ ਦੀ ਵਜ੍ਹਾ ਇਹ ਸੀ ਕਿ ਮੈਂ ਤੀਜਾ ਬੱਚਾ ਪੈਦਾ ਕਰਨ ਤੋਂ ਅਸਮਰੱਥਾ ਪ੍ਰਗਟਾਈ ਸੀ। ਪੀੜਤਾ ਨੇ ਆਪਣੇ ਬਿਆਨ 'ਚ ਕਿਹਾ ਕਿ 30 ਜਨਵਰੀ ਦੀ ਰਾਤ 9.30 ਵਜੇ ਉਸ ਦੇ ਪਤੀ ਰਸ਼ੀਦ ਮੁਹੰਮਦ, ਉਸ ਦੇ ਵੱਡੇ ਭਰਾ ਤੇ 2 ਭੈਣਾਂ ਨੇ ਉਸ ਤੋਂ ਇਕ ਲੜਕਾ ਹੋਣ ਦੀ ਇੱਛਾ ਜ਼ਾਹਿਰ ਕੀਤੀ। ਮੈਂ ਉਨ੍ਹਾਂ ਨੂੰ ਕਿਹਾ ਕਿ ਉਹ ਇਹ ਜੋਖਮ ਨਹੀਂ ਉਠਾ ਸਕਦੀ ਕਿਉਂਕਿ ਉਸ ਦੀਆਂ ਦੋਵੇਂ ਧੀਆਂ ਵੱਡੇ ਆਪ੍ਰੇਸ਼ਨ ਨਾਲ ਪੈਦਾ ਹੋਈਆਂ ਹਨ ਤੇ ਹੁਣ ਬੱਚਾ ਪੈਦਾ ਕਰਨਾ ਜਾਨ ਨੂੰ ਖਤਰੇ 'ਚ ਪਾਉਣ ਵਾਲਾ ਕੰਮ ਹੈ।

ਇਹ ਵੀ ਪੜ੍ਹੋ : ਭੈਣ ਨਾਲ ਨੌਜਵਾਨ ਦੀ ਦੋਸਤੀ ਨਹੀਂ ਸੀ ਪਸੰਦ, ਕਤਲ ਕਰਨ ਤੋਂ ਬਾਅਦ ਗਿਆ ਗੰਗਾ ਨਹਾਉਣ

ਪੀੜਤਾ ਦੇ ਇਨਕਾਰ ਕਰਨ ’ਤੇ ਰਸ਼ੀਦ ਮੁਹੰਮਦ ਨੇ ਉਸ ਨੂੰ ਗੋਲ਼ੀ ਮਾਰਨ ਲਈ ਉਸ ਦੇ ਕੰਨ ਕੋਲ ਪਿਸਤੌਲ ਰੱਖ ਦਿੱਤੀ ਤਾਂ ਰੁਲਦੂ ਮੁਹੰਮਦ ਨੇ ਦਲੀਲ ਦਿੱਤੀ ਕਿ ਗੋਲ਼ੀ ਮਾਰਨ ਦੀ ਆਵਾਜ਼ ਆਵੇਗੀ, ਇਸ ਦੀ ਥਾਂ ਉਹ ਉਸ ਦਾ ਗਲ਼ਾ ਘੁੱਟ ਦੇਣ। ਪੀੜਤਾ ਨੇ ਪੁਲਸ ਦੇ ਸਾਹਮਣੇ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਉਸ ਦੇ ਗਲ਼ੇ ’ਚ ਰੱਸੀ ਬੰਨ੍ਹੀ ਦਿੱਤੀ ਸੀ ਪਰ ਉਸ ਦੀਆਂ ਧੀਆਂ ਦੇ ਰੌਲਾ ਪਾਉਣ ਕਾਰਨ ਉਸ ਨੂੰ ਛੱਡ ਦਿੱਤਾ ਗਿਆ। ਪੀੜਤਾ ਨੇ ਦੋਸ਼ ਲਾਇਆ ਕਿ ਅਗਲੇ ਦਿਨ ਉਸ ਦੀ ਫਿਰ ਕੁੱਟਮਾਰ ਕੀਤੀ ਗਈ ਅਤੇ ਰਸ਼ੀਦ ਨੇ ਚਾਕੂ ਨਾਲ ਉਸ ਦੀਆਂ ਬਾਹਾਂ ’ਤੇ ਵਾਰ ਕੀਤਾ।

ਇਹ ਵੀ ਪੜ੍ਹੋ : ਜਾਸੂਸੀ ਕਾਂਡ 'ਚ LG ਨੇ ਸਿਸੋਦੀਆ ਖ਼ਿਲਾਫ਼ ਕੇਸ ਚਲਾਉਣ ਦੀ ਸਿਫਾਰਸ਼ ਕਰ ਫਾਈਲ ਰਾਸ਼ਟਰਪਤੀ ਨੂੰ ਭੇਜੀ

ਇਸ ਸਬੰਧੀ ਜਦੋਂ ਲੋਹਟਬੱਦੀ ਪੁਲਸ ਚੌਕੀ ਦੇ ਇੰਚਾਰਜ ਤਫ਼ਤੀਸ਼ੀ ਅਫ਼ਸਰ ਸੁਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੀੜਤਾ ਦੇ ਬਿਆਨਾਂ ’ਤੇ ਉਸ ਦੇ ਪਤੀ ਰਸ਼ੀਦ ਮੁਹੰਮਦ ਵਿਰੁੱਧ ਰਾਏਕੋਟ ਸਦਰ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਉਪਰੰਤ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਮੁਤਾਬਕ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News