ਕਾਰ ਸ਼ੋਅਰੂਮ ਦੇ ਬਾਹਰ ਵਿਅਕਤੀ ਨੇ ਕੀਤੀ ਆਤਮਦਾਹ ਦੀ ਕੋਸ਼ਿਸ਼

Friday, Jun 04, 2021 - 01:49 PM (IST)

ਬਠਿੰਡਾ (ਵਰਮਾ) : ਡੱਬਵਾਲੀ ਰੋਡ ’ਤੇ ਕਾਰ ਸ਼ੋਅਰੂਮ ਦੇ ਬਾਹਰ ਵਿਅਕਤੀ ਵੱਲੋਂ ਪੈਟਰੋਲ ਪਾ ਕੇ ਆਤਮਦਾਹ ਦੀ ਕੋਸ਼ਿਸ਼ ਕੀਤੀ ਪਰ ਨੇੜੇ ਮੌਜੂਦ ਲੋਕਾਂ ਨੇ ਉਸ ਨੂੰ ਫੜ੍ਹ ਕੇ ਪੈਟਰੋਲ ਦੀ ਬੋਤਲ ਖੋਹ ਲਈ। ਮੌਕੇ ’ਤੇ ਪੁਲਸ ਵੀ ਪਹੁੰਚ ਗਈ। ਜਾਣਕਾਰੀ ਅਨੁਸਾਰ ਮਾਲ ਰੋਡ ’ਤੇ ਕਾਰ ਸ਼ੋਅਰੂਮ ਦੇ ਬਾਹਰ ਇਕ ਵਿਅਕਤੀ ਵੱਲੋਂ ਖੁਦ ’ਤੇ ਪੈਟਰੋਲ ਛਿੜਕ ਲਿਆ ਗਿਆ। ਇਸ ਤੋਂ ਪਹਿਲਾਂ ਕਿ ਉਹ ਮਾਚਿਸ ਦੀ ਤੀਲੀ ਜਲਾਉਂਦਾ ਨੇੜੇ ਦੇ ਲੋਕਾਂ ਵੱਲੋਂ ਉਸਨੂੰ ਮੌਕੇ ’ਤੇ ਕਾਬੂ ਕਰ ਲਿਆ ਗਿਆ, ਜਿਸ ਨਾਲ ਉਸਦੀ ਜਾਨ ਬਚ ਗਈ। ਬੁਢਲਾਡਾ ਵਾਸੀ ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਅਗਸਤ 2020 ਵਿਚ ਉਕਤ ਏਜੰਸੀ ਤੋਂ ਕਾਰ ਖਰੀਦੀ ਸੀ। ਗੱਡੀ ਲੈ ਕੇ ਜਦੋਂ ਉਹ ਘਰ ਗਿਆ ਤਾਂ ਗੱਡੀ ’ਚ ਕੁਝ ਨੁਕਸ ਪੈ ਗਿਆ। ਉਸਨੇ ਅਗਲੇ ਦਿਨ ਗੱਡੀ ਸ਼ੋਅਰੂਮ ’ਚ ਖੜ੍ਹੀ ਕਰ ਦਿੱਤੀ। ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਕੁਝ ਦਿਨ ਗੱਡੀ ਚਲਾਓ, ਜੇਕਰ ਦਿੱਕਤ ਆਈ ਤਾਂ ਵਾਪਸ ਲੈ ਆਉਣਾ।

ਇਹ ਵੀ ਪੜ੍ਹੋ : ਖੁਦ ਨੂੰ ਸੀ. ਬੀ. ਆਈ. ਦੱਸ ਕੇ ਲੁਟੇਰਿਆਂ ਨੇ 35 ਤੋਲੇ ਸੋਨਾ ਤੇ 4 ਲੱਖ ਦੀ ਨਕਦੀ ਲੁੱਟੀ

ਕੁਲਦੀਪ ਨੇ ਦੱਸਿਆ ਕਿ ਡੇਢ ਮਹੀਨੇ ਦੇ ਬਾਅਦ ਵੀ ਉਹੀ ਸਮੱਸਿਆ ਆਉਣ ’ਤੇ ਉਸਨੇ ਕੰਪਨੀ ’ਚ ਫੋਨ ਕੀਤਾ ਤਾਂ ਏਜੰਸੀ ਅਧਿਕਾਰੀਆਂ ਨੇ ਇਕ ਮਕੈਨਿਕ ਨੂੰ ਗੱਡੀ ਲੈਣ ਭੇਜ ਦਿੱਤਾ। ਮਕੈਨਿਕ ਜਦ ਗੱਡੀ ਲੈਣ ਗਿਆ ਤਾਂ ਗੱਡੀ ਹਾਦਸਾਗ੍ਰਸਤ ਹੋ ਗਈ। ਉਸਨੇ ਕੰਪਨੀ ਤੋਂ ਨਵੀਂ ਗੱਡੀ ਦੇਣ ਬਾਰੇ ਪੁੱਛਿਆ ਤਾਂ ਕੰਪਨੀ ਅਧਿਕਾਰੀਆਂ ਨੇ ਕਿਹਾ ਕਿ ਗੱਡੀ ਤਾਂ ਨਵੀਂ ਮਿਲ ਜਾਏਗੀ ਪਰ ਇਸ ਲਈ ਕੰਪਨੀ ਮਕੈਨਿਕ ਦੀ ਸੈਲਰੀ ’ਚੋਂ ਪੈਸੇ ਕੱਟੇ ਜਾਣਗੇ। ਉਸਨੇ ਕਿਹਾ ਮਕੈਨਿਕ ਦੀ ਸੈਲਰੀ ’ਚੋਂ ਪੈਸੇ ਨਾ ਕੱਟੇ ਜਾਣ। ਇਸਦੇ ਬਾਅਦ ਕੰਪਨੀ ਦੇ ਅਧਿਕਾਰੀਆਂ ਵੱਲੋਂ ਉਸ ਦੀ ਗੱਡੀ ਨੂੰ ਠੀਕ ਕਰਵਾ ਦਿੱਤਾ ਗਿਆ ਪਰ ਉਸ ਤੋਂ ਰਿਪੇਅਰ ਦੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ। ਉਸਨੇ ਕਿਹਾ ਕਿ ਉਕਤ ਸ਼ੋਅਰੂਮ ਤੋਂ ਪ੍ਰੇਸ਼ਾਨ ਹੋ ਕੇ ਉਸ ਵੱਲੋਂ ਆਤਮਦਾਹ ਦੀ ਕੋਸ਼ਿਸ਼ ਕੀਤੀ ਗਈ। ਸੂਚਨਾ ਮਿਲਣ ’ਤੇ ਥਾਣਾ ਵਰਧਮਾਨ ਚੌਕੀ ਦੇ ਐਸ. ਐੱਚ. ਓ. ਗਨੇਸ਼ਵਰ ਸ਼ਰਮਾ ਮੌਕੇ ’ਤੇ ਪਹੁੰਚੇ ਅਤੇ ਮਸਲੇ ਨੂੰ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ।

ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ 1 ਬਲੈਕ ਅਤੇ 1 ਵ੍ਹਾਈਟ ਫੰਗਸ ਦਾ ਮਾਮਲਾ ਆਇਆ ਸਾਹਮਣੇ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 


Anuradha

Content Editor

Related News