ਹੁਸ਼ਿਆਰਪੁਰ: DSP ਦੀ ਬਦਸਲੂਕੀ ਤੋਂ ਹਤਾਸ਼ ASI ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼ (ਤਸਵੀਰਾਂ)

08/17/2019 1:03:38 PM

ਹੁਸ਼ਿਆਰਪੁਰ (ਅਮਰੀਕ)— ਪੁਲਸ ਅਫਸਰ ਦਾ ਰਵੱਈਆ ਸਿਰਫ ਆਮ ਜਨਤਾ ਲਈ ਹੀ ਨਹੀਂ ਸਗੋਂ ਆਪਣੇ ਜੂਨੀਅਰ ਮੁਲਾਜ਼ਮਾਂ ਲਈ ਵੀ ਕਿਸੇ ਤੋਂ ਘੱਟ ਨਹੀਂ ਹੈ। ਉਹ ਅਫਸਰਸ਼ਾਹੀ ਦਾ ਰੌਬ ਆਪਣੇ ਮੁਲਾਜ਼ਮਾਂ 'ਤੇ ਵੀ ਕੱਢਦੇ ਹਨ। ਅਜਿਹਾ ਹੀ ਇਕ ਮਾਮਲਾ ਹੁਸ਼ਿਆਰਪੁਰ 'ਚੋਂ ਸਾਹਮਣੇ ਆਇਆ ਹੈ, ਜਿੱਥੇ ਇਕ ਏ. ਐੱਸ. ਆਈ. ਨੇ ਆਪਣੇ ਸੀਨੀਅਰ ਡੀ. ਐੱਸ. ਪੀ. ਵੱਲੋਂ ਕੀਤੀ ਗਈ ਬਦਸਲੂਕੀ ਤੋਂ ਹਤਾਸ਼ ਹੋ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਸਮਾਂ ਰਹਿੰਦੇ ਹੀ ਏ. ਐੱਸ. ਆਈ ਨੂੰ ਬਚਾ ਲਿਆ ਗਿਆ। 

ਮਿਲੀ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਦੇ ਥਾਣਾ ਸਦਰ ਅਧੀਨ ਡਿਊਟੀ ਨਿਭਾਅ ਰਹੇ ਏ. ਐੱਸ. ਆਈ.ਜਸਬੀਰ ਸਿੰਘ ਨੂੰ ਬੀਤੇ ਦਿਨੀਂ ਇਕ ਪਤੀ-ਪਤਨੀ ਦੇ ਝਗੜੇ ਦਾ ਕੇਸ ਸੌਂਪਿਆ ਗਿਆ ਸੀ, ਜਿਸ ਨੂੰ ਸਮਾਂ ਗਵਾਏ ਅੱਜ ਥਾਣੇ ਬੁਲਾ ਲਿਆ ਗਿਆ। ਕਰੀਬ ਦੋ ਸਾਲ ਪਹਿਲÎਾਂ ਅਰੁਣ ਵਾਸੀ ਸੁਖੀਆਬਾਦ ਦਾ ਵਿਆਹ ਨੇਹਾ ਵਾਸੀ ਪਠਾਨਕੋਟ ਨਾਲ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਆਪਸ 'ਚ ਝਗੜਾ ਰਹਿਣ ਲੱਗਾ ਅਤੇ ਨੇਹਾ ਨੇ ਆਪਣੀ ਸ਼ਿਕਾਇਤ ਥਾਣਾ ਸਦਰ 'ਚ ਦਰਜ ਕਰਵਾਈ। 
ਇਸ ਤੋਂ ਬਾਅਦ ਦੋਹਾਂ ਨੂੰ ਥਾਣੇ ਬੁਲਾਇਆ ਗਿਆ ਪਰ ਕਰੀਬ ਚਾਰ ਘੰਟੇ ਬਾਅਦ ਜਦੋਂ ਜਸਬੀਰ ਸਿੰਘ ਉਨ੍ਹਾਂ ਦੀ ਸੁਲਾਹ ਕਰਵਾਉਣ 'ਚ ਅਸਫਲ ਰਹੇ ਤਾਂ ਉਨ੍ਹਾਂ ਨੇ ਇਸ ਕੇਸ ਨੂੰ ਥਾਣਾ ਇੰਚਾਰਜ ਨੂੰ ਸੌਂਪ ਦਿੱਤਾ ਅਤੇ ਇੰਚਾਰਜ ਵੀ ਦੋਹਾਂ ਦੇ ਝਗੜੇ ਦਾ ਨਿਪਟਾਰਾ ਕਰਵਾਉਣ 'ਚ ਅਸਫਲ ਰਿਹਾ। ਇਸ ਤੋਂ ਬਾਅਦ ਨੇਹਾ ਨੇ ਆਪਣੇ ਸ਼ਹਿਰ ਪਠਾਨਕੋਟ ਵਾਸੀ ਡੀ. ਐੱਸ. ਪੀ. ਜਗਦੀਸ਼ ਅੱਤਰੀ ਨਾਲ ਰਾਫਤਾ ਕਾਇਮ ਕੀਤਾ। ਇਸ ਤੋਂ ਬਾਅਦ ਜਗਦੀਸ਼ ਅੱਤਰੀ ਦਾ ਗੁੱਸਾ ਭੜਕ ਗਿਆ ਅਤੇ ਉਨ੍ਹਾਂ ਨੇ ਜਸਬੀਰ ਨੂੰ ਗਾਲ੍ਹਾਂ ਤੱਕ ਕੱਢ ਦਿੱਤੀਆਂ। ਇਸ ਤੋਂ ਇਲਾਵਾ ਜਸਬੀਰ ਨੂੰ ਡਿਊਟੀ ਤੋਂ ਬਰਖਾਸਤ ਕਰਨ ਦੀ ਵੀ ਧਮਕੀ ਦਿੱਤੀ। ਆਪਣੇ ਨਾਲ ਹੋਈ ਅਜਿਹੀ ਬਦਸਲੂਕੀ ਤੋਂ ਹਤਾਸ਼ ਹੋ ਕੇ ਜਸਬੀਰ ਸਿੰਘ ਆਪਣੀ ਜੀਵਨਲੀਲਾ ਖਤਮ ਕਰ ਚਲੇ ਸਨ, ਜਿਸ ਦੀ ਭਨਕ ਉਸ ਦੇ ਸਾਥੀ ਮੁਲਾਜ਼ਮ ਨੂੰ ਲੱਗੀ ਅਤੇ ਪਰਿਵਾਰ ਨੂੰ ਸੂਚਿਤ ਕੀਤਾ। ਜਸਬੀਰ ਨੂੰ ਰੇਲਵੇ ਟਰੈਕ ਤੋਂ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦੌਰਾਨ ਕਾਬੂ ਕੀਤਾ। 

PunjabKesari
ਇੰਝ ਦਿਖਾਈ ਸੀ ਡੀ.ਐੱਸ.ਪੀ. ਨੇ ਅਫਸਰਸ਼ਾਹੀ 
ਆਪਣੇ ਨਾਲ ਹੋਈ ਬਦਸਲੂਕੀ ਦੀ ਦਾਸਤਾਨ ਸਾਂਝੀ ਕਰਦੇ ਹੋਏ ਜਸਬੀਰ ਨੇ ਦੱਸਿਆ ਕਿ ਡੀ. ਐੱਸ. ਪੀ. ਜਗਦੀਸ਼ ਅੱਤਰੀ ਨੇ ਇਸ ਕਰਕੇ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਅਤੇ ਧਮਕੀਆਂ ਦਿੱਤੀਆਂ ਸਨ, ਕਿਉਂਕਿ ਉਹ ਪਤੀ-ਪਤਨੀ ਦਾ ਸਮਝੌਤਾ ਕਰਵਾਉਣ 'ਚ ਅਸਫਲ ਰਹੇ ਸਨ। ਨੇਹਾ ਦੇ ਪੇਕੇ ਪਠਾਨਕੋਟ ਤੋਂ ਹਨ, ਇਸ ਲਈ ਡੀ. ਐੱਸ. ਪੀ. ਨੇ ਸ਼ਹਿਰਦਾਰੀ ਨੂੰ ਦੇਖਦੇ ਹੋਏ ਸਮਝੌਤਾ ਕਰਵਾਉਣ ਦਾ ਦਬਾਅ ਬਣਾਇਆ ਪਰ ਪਤੀ-ਪਤਨੀ ਨਹੀਂ ਮੰਨ ਰਹੇ ਸਨ। ਇਸ ਤੋਂ ਬਾਅਦ ਜਗਦੀਸ਼ ਨੇ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਅਤੇ ਨੌਕਰੀ ਤੋਂ ਬਰਖਾਸਤ ਕਰਨ ਦੀ ਧਮਕੀ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੀ ਨੌਕਰੀ ਨਾਲੋਂ ਤਾਂ ਮੌਤ ਚੰਗੀ ਇਹੀ ਸੋਚ ਕੇ ਜਸਬੀਰ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। 

PunjabKesari
ਮੌਕੇ 'ਤੇ ਪਹੁੰਚੇ ਜਸਬੀਰ ਦੇ ਭਰਾ ਬਲਬੀਰ ਨੇ ਦੱਸਿਆ ਕਿ ਉਹ ਆਪਣੇ ਭਰਾ ਨਾਲ ਹੋਈ ਬਦਸਲੂਕੀ ਦੀ ਸ਼ਿਕਾਇਤ ਜ਼ਿਲਾ ਪੁਲਸ ਮੁਖੀ ਨੂੰ ਕਰਨਗੇ ਅਤੇ ਜੇਕਰ ਇਨਸਾਫ ਨਾ ਮਿਲਿਆ ਤਾਂ ਉਹ ਕੋਰਟ ਦਾ ਦਰਵਾਜ਼ਾ ਖੜਕਾਉਣਗੇ। ਉਥੇ ਹੀ ਜਦੋਂ ਡੀ. ਐੱਸ. ਪੀ. ਨਾਲ ਫੋਨ 'ਤੇ ਉਨ੍ਹਾਂ ਦਾ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਨੇ ਫੋਨ ਕੱਟ ਦਿੱਤਾ। 


shivani attri

Content Editor

Related News