ਅਟਾਰੀ ਸਰਹੱਦ ਨੇੜੇ ਲਹਿਰਾਇਆ ਜਾਵੇਗਾ 350 ਫੁੱਟ ਉੱਚਾ ਤਿਰੰਗਾ, ਲਾਹੌਰ ''ਚ ਵੀ ਦਿਖਾਈ ਦੇਵੇਗਾ

04/29/2016 4:39:25 PM

ਅੰਮ੍ਰਿਤਸਰ : ਭਾਰਤੀ ਸੁਰੱਖਿਆ ਬਲ (ਬੀ. ਐੱਸ. ਐੱਫ.) ਵਲੋਂ ਸਾਲ 2017 ਦੇ ਜਨਵਰੀ ਮਹੀਨੇ ''ਚ ਅਟਾਰੀ-ਵਾਹਗਾ ਜੁਆਇੰਟ ਚੈੱਕ ਪੋਸਟ ''ਤੇ 350 ਫੁੱਟ ਉੱਚਾ ਤਿੰਰਗਾ ਲਹਿਰਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਕ ਸੀਨੀਅਰ ਬੀ. ਐੈੱਸ. ਐੱਫ. ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਝੰਡਾ ਇੰਨਾ ਲੰਬਾ ਹੋਵੇਗਾ ਕਿ ਇਸ ਨੂੰ ਲਾਹੌਰ ਅਤੇ ਅੰਮ੍ਰਿਤਸਰ ਦੋਹਾਂ ''ਚ ਦੇਖਿਆ ਜਾ ਸਕੇਗਾ। ਬੀ. ਐੱਸ. ਐੱਫ. ਦਾ ਇਹ ਕਦਮ ਰਿਟਰੀਟ ਸੈਰੇਮਨੀ ਲਈ ਬਣੀ ਸੈਲਾਨੀ ਗੈਲਰੀ ਦੀ ਵਿਸਥਾਰ ਯੋਜਨਾ ਦਾ ਇਕ ਹਿੱਸਾ ਮੰਨਿਆ ਜਾ ਰਿਹਾ ਹੈ। 
ਬੀ. ਐੱਸ. ਐੱਫ. ਦੇ ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਅਸ਼ੋਕ ਕੁਮਾਰ ਯਾਦਵ ਨੇ ਦੱਸਿਆ ਕਿ ਅੰਮ੍ਰਿਤਸਰ ਅਤੇ ਲਾਹੌਰ ਕੌਮਾਂਤਰੀ ਸਰਹੱਦ ਤੋਂ ਕਰੀਬ 18 ਕਿਲੋਮੀਟਰ ਦੂਰ ਹਨ ਅਤੇ ਰਿਟਰੀਟ ਸੈਰੇਮਨੀ ਦੌਰਾਨ ਬਹੁਤ ਭੀੜ ਹੁੰਦੀ ਹੈ, ਇਸ ਲਈ ਇੱਥੇ ਸਭ ਤੋਂ ਉੱਚਾ ਝੰਡਾ ਲਹਿਰਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਹੁਣ ਤੱਕ ਝਾਰਖੰਡ ਦੇ ਰਾਂਚੀ ''ਚ 293 ਫੁੱਟ ਉੱਚਾ ਰਾਸ਼ਟਰੀ ਝੰਡਾ ਲਹਿਰਾਏ ਜਾਣ ਦਾ ਰਿਕਾਰਡ ਕਾਇਮ ਹੈ। 

Babita Marhas

News Editor

Related News