ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਫਿਰ ਲੱਖਾਂ ਦਾ ਜਿਪਸਮ ਪਾਣੀ ਨਾਲ ਖ਼ਰਾਬ

Friday, Jul 27, 2018 - 12:50 AM (IST)

ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਫਿਰ ਲੱਖਾਂ ਦਾ ਜਿਪਸਮ ਪਾਣੀ ਨਾਲ ਖ਼ਰਾਬ

ਅੰਮ੍ਰਿਤਸਰ,   (ਨੀਰਜ)-  ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਬੇਕਾਇਦਗੀ ਕਾਰਨ ਇਕ ਵਾਰ ਫਿਰ ਲੱਖਾਂ ਰੁਪਇਆਂ ਦਾ ਪਾਕਿਸਤਾਨੀ ਜਿਪਸਮ ਖ਼ਰਾਬ ਹੋ ਗਿਆ, ਜਿਸ ਨਾਲ ਸਬੰਧਤ ਵਪਾਰੀਆਂ ਨੂੰ ਭਾਰੀ ਨੁਕਸਾਨ ਹੋਇਆ। ਇਸ ਦਾ ਵੱਡਾ ਕਾਰਨ ਇਹ ਹੈ ਕਿ ਜਿਸ ਸਥਾਨ ’ਤੇ ਜਿਪਸਮ ਰੱਖਿਆ ਜਾਂਦਾ ਹੈ ਉਹ ਕੱਚਾ ਮੈਦਾਨ ਹੈ ਅਤੇ ਕੋਈ ਸ਼ੈੱਡ ਵੀ ਨਹੀਂ ਹੈ। ਦੱਸਦੇ ਚੱਲੀਏ ਕਿ ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਸੀ. ਡਬਲਿਊ. ਸੀ. ਦੇ ਗੋਦਾਮਾਂ ਵਿਚ ਡਰਾਈਫਰੂਟ, ਡਰਾਈ-ਡੇਟ, ਮੂੰਗ ਦਾਲ ਅਤੇ ਹੋਰ ਵਸਤੁੂਆਂ ਪਈਅਾਂ ਹੋਈਆਂ ਹਨ, ਜਿਨ੍ਹਾਂ ਨੂੰ ਟਰੱਕ ਨਾ ਮਿਲਣ ਕਾਰਨ ਉਥੋਂ ਕੱਢਿਆ ਨਹੀਂ ਜਾ ਸਕਦਾ ਹੈ। ਇਸ ਹਾਲਤ ਵਿਚ ਜੇਕਰ ਵਪਾਰੀ ਪਾਕਿਸਤਾਨ ਤੋਂ ਆਯਾਤਿਤ ਆਪਣੇ ਸਾਮਾਨ ਨੂੰ ਨਹੀਂ ਚੁੱਕਦੇ ਤਾਂ ਸੀ. ਡਬਲਿਊ. ਸੀ. ਉਸ ਸਾਮਾਨ ’ਤੇ ਡੈਮਰੇਜ ਚਾਰਜਿਜ਼ ਲਾਉਣਾ ਸ਼ੁਰੂ ਕਰ ਦਿੰਦੀ ਹੈ।
 


Related News