ਅਟਾਰੀ ਬਾਰਡਰ ’ਤੇ ਰੀਟਰੀਟ ਸੈਰਾਮਨੀ ਪਰੇਡ ਸ਼ੁਰੂ ਹੋਣ ਨਾਲ ਕਾਰੋਬਾਰੀਆਂ ਦੇ ਖਿੜ੍ਹੇ ਚਿਹਰੇ, ਚੱਲੇਗਾ ਵਪਾਰ

Saturday, Feb 26, 2022 - 11:06 AM (IST)

ਅੰਮ੍ਰਿਤਸਰ (ਜ.ਬ)- ਜੇ. ਸੀ. ਪੀ. ਅਟਾਰੀ ’ਤੇ ਸਿਰਫ਼ ਰੀਟਰੀਟ ਸੈਰਾਮਨੀ ਪਰੇਡ ਹੀ ਨਹੀਂ ਹੁੰਦੀ, ਸਗੋਂ ਜੇ. ਸੀ. ਪੀ. ਦੇ ਆਸ-ਪਾਸ ਦਰਜਨਾਂ ਦੀ ਗਿਣਤੀ ਵਿਚ ਰੈਸਟੋਰੈਂਟ, ਢਾਬੇ ਅਤੇ ਹੋਰ ਕਾਰੋਬਾਰ ਕਰਨ ਵਾਲੇ ਵਪਾਰੀ ਇਸ ਪਰੇਡ ’ਤੇ ਦੋ ਵਕਤ ਦੀ ਰੋਟੀ ਕਮਾ ਰਹੇ ਸਨ। ਕੋਰੋਨਾ ਕਾਰਨ ਟੂਰਿਸਟ ਐਂਟਰੀ ਬੰਦ ਹੋਣ ਕਾਰਨ ਕਈ ਮਹੀਨਿਆਂ ਤੱਕ ਇਨ੍ਹਾਂ ਦੇ ਕਾਰੋਬਾਰ ਬੰਦ ਹੋ ਗਏ ਸਨ। ਪਰੇਡ ਸ਼ੁਰੂ ਹੋਣ ਕਾਰਨ ਇਨ੍ਹਾਂ ਕਾਰੋਬਾਰੀਆਂ ਦੇ ਚਿਹਰੇ ਮੁੜ ਖਿੜ੍ਹ ਗਏ ਹਨ। ਸਰਹੱਦੀ ਇਲਾਕਾ ਹੋਣ ਕਾਰਨ ਇਨ੍ਹਾਂ ਕਾਰੋਬਾਰੀਆਂ ਕੋਲ ਕੋਈ ਦੂਜਾ ਕਾਰੋਬਾਰ ਕਰਨ ਦਾ ਵਿਕਲਪ ਨਹੀਂ ਸੀ, ਉਪਰੋਂ ਪਾਕਿਸਤਾਨ ਨਾਲ ਆਯਾਤ ਨਿਰਿਆਤ ਬੰਦ ਹੋਣ ਤੋਂ ਬਾਅਦ ਕਾਰੋਬਾਰ ਨੂੰ ਹੋਰ ਭਾਰੀ ਨੁਕਸਾਨ ਹੋ ਚੁੱਕਿਆ ਹੈ।

ਪੜ੍ਹੋ ਇਹ ਵੀ ਖ਼ਬਰ - ਪ੍ਰੇਮਿਕਾ ਦੀ ਵਿਆਹ ਕਰਵਾਉਣ ਦੀ ਜ਼ਿੱਦ ਤੋਂ ਦੁੱਖੀ ਮੁੰਡੇ ਨੇ ਮੌਤ ਨੂੰ ਲਾਇਆ ਗਲ, ਰੋ-ਰੋ ਹਾਲੋ-ਬੇਹਾਲ ਹੋਈ ਮਾਂ

50 ਫ਼ੀਸਦੀ ਐਂਟਰੀ ਕਰਵਾਉਣਾ ਬੀ. ਐੱਸ. ਐੱਫ. ਲਈ ਵੀ ਮੁਸ਼ਕਲ
ਜੇ. ਸੀ. ਪੀ. ਅਟਾਰੀ ਦੀ ਟੂਰਿਸਟ ਗੈਲਰੀ ਵਿਚ 25 ਹਜ਼ਾਰ ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਗੈਲਰੀ ਫੁਲ ਹੋਣ ’ਤੇ ਦਰਸ਼ਕ ਗੈਲਰੀ ਦੇ ਬਾਹਰ ਵੀ ਖਡ਼੍ਹੇ ਹੋ ਕੇ ਐੱਲ. ਈ. ਡੀ. ਸਕਰੀਨਾਂ ’ਤੇ ਪਰੇਡ ਵੇਖ ਸਕਦੇ ਹਨ ਪਰ 50 ਫ਼ੀਸਦੀ ਸਮਰੱਥਾ ਦੀ ਆਗਿਆ ਮਿਲਣ ਤੋਂ ਬਾਅਦ ਬੀ. ਐੱਸ. ਐੱਫ. ਲਈ ਇਹ ਮੁਸ਼ਕਲ ਪੈਦਾ ਹੋ ਗਈ ਹੈ ਕਿ ਕਿਸ ਨੂੰ ਗੈਲਰੀ ਦੇ ਅੰਦਰ ਕਿਸ ਨੂੰ ਜਾਣ ਦੇਣਾ ਚਾਹੀਦਾ ਹੈ ਅਤੇ ਕਿਸ ਨੂੰ ਅੰਦਰ ਜਾਣ ਨਹੀਂ ਦੇਣਾ ਚਾਹੀਦਾ। ਜੇ. ਸੀ. ਪੀ. ’ਤੇ ਆਉਣ ਵਾਲਾ ਹਰ ਟੂਰਿਸਟ ਭਾਵੇ ਹੋਰ ਦੇਸ਼ ਤੋਂ ਆਇਆ ਹੋਵੇ ਜਾਂ ਫਿਰ ਵਿਦੇਸ਼ ਤੋਂ ਸਾਰੇ ਗੈਲਰੀ ਦੇ ਅੰਦਰ ਜਾਣ ਦੀ ਇੱਛਾ ਰੱਖਦੇ ਹਨ। ਅਜਿਹੇ ਵਿਚ ਅਣਗਿਣਤ ਲੋਕਾਂ ਨੂੰ ਨਿਰਾਸ਼ ਹੋ ਕੇ ਵੀ ਪਰਤਣਾ ਪੈਂਦਾ ਹੈ।

ਪੜ੍ਹੋ ਇਹ ਵੀ ਖ਼ਬਰ - ਦਾਜ ਦੇ ਲਾਲਚੀ ਪਤੀ ਨੇ ਪਤਨੀ ਦੇ ਗੁਪਤ ਅੰਗ ’ਤੇ ਸੁੱਟਿਆ ਤੇਜ਼ਾਬ, 1 ਮਹੀਨਾ ਪਹਿਲਾ ਹੋਇਆ ਸੀ ਵਿਆਹ

ਪਰੇਡ ਵੇਖਣ ਆਉਣ ਵਾਲੇ ਲੋਕ ਆਰ.ਟੀ.ਪੀ.ਸੀ.ਆਰ. ਦੀ 72 ਘੰਟੇ ਵਾਲੀ ਨੈਗੇਟਿਵ ਰਿਪੋਰਟ ਨਾਲ ਰੱਖਣ: ਡੀਸੀ
ਜ਼ਿਲ੍ਹਾ ਨਿਆਂ-ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਕੋਰੋਨਾ ਦੇ ਕੇਸ ਘੱਟ ਹੋਣ ਤੋਂ ਬਾਅਦ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਕੋਰੋਨਾ ਰੋਕ ਵਿਚ ਥੋੜ੍ਹੀ ਢਿੱਲ ਦਿੱਤੀ ਗਈ ਹੈ। 50 ਫ਼ੀਸਦੀ ਸਮਰੱਥਾ ਨਾਲ ਜੇ. ਸੀ. ਪੀ. ਅਟਾਰੀ ਦੀ ਟੂਰਿਸਟ ਗੈਲਰੀ ਖੋਲ੍ਹੀ ਗਈ ਹੈ ਪਰ ਟੂਰਿਸਟਾਂ ਲਈ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਨੀ ਜ਼ਰੂਰੀ ਹੈ। ਸਾਰੇ ਲੋਕਾਂ ਨੂੰ ਮਾਸਕ ਪਹਿਨਣਾ, ਸੋਸ਼ਲ ਡਿਸਟੈਂਸ ਦੀ ਪਾਲਣਾ ਕਰਨੀ ਅਤੇ ਹੱਥਾਂ ਨੂੰ ਸੈਨੇਟਾਈਜ ਕਰਨਾ ਵਰਗੀਆਂ ਹਦਾਇਤਾਂ ਦਾ ਇਮਾਨਦਾਰੀ ਨਾਲ ਪਾਲਣਾ ਕਰਨਾ ਜ਼ਰੂਰੀ ਹੈ। ਬਾਹਰਲੇ ਰਾਜਾਂ ਤੋਂ ਆਉਣ ਵਾਲੇ ਲੋਕਾਂ ਲਈ ਆਰ. ਟੀ. ਪੀ. ਸੀ. ਆਰ. ਦੀ 72 ਘੰਟੇ ਵਾਲੀ ਨੈਗੇਟਿਵ ਰਿਪੋਰਟ ਨਾਲ ਰੱਖਣੀ ਜ਼ਰੂਰੀ ਹੈ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਸ਼ਰਮਨਾਕ ਘਟਨਾ: ਦਫ਼ਨਾਉਣ ਦੀ ਥਾਂ ਪਿਤਾ ਨੇ ਕੂੜੇ ’ਚ ਸੁੱਟਿਆ ਨਵਜਾਤ ਮ੍ਰਿਤਕ ਬੱਚਾ, ਇੰਝ ਲੱਗਾ ਪਤਾ


rajwinder kaur

Content Editor

Related News