ਅੰਮ੍ਰਿਤਸਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਭਰੇ ਬਾਜ਼ਾਰ 'ਚ ਨੌਜਵਾਨ 'ਤੇ ਹਮਲਾ ਕਰ ਲੁੱਟੇ ਲੱਖਾਂ ਰੁਪਏ

Tuesday, Feb 14, 2023 - 12:31 PM (IST)

ਅੰਮ੍ਰਿਤਸਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਭਰੇ ਬਾਜ਼ਾਰ 'ਚ ਨੌਜਵਾਨ 'ਤੇ ਹਮਲਾ ਕਰ ਲੁੱਟੇ ਲੱਖਾਂ ਰੁਪਏ

ਅੰਮ੍ਰਿਤਸਰ (ਗੁਰਪ੍ਰੀਤ ਸਿੰਘ):- ਅੰਮ੍ਰਿਤਸਰ ਦੇ ਥਾਣਾ ਡੀ ਡਵੀਜ਼ਨ ਅਧੀਨ ਆਉਂਦੇ ਇਲਾਕਾ ਕਟੜਾ ਸਫ਼ੇਦ ਦਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਕਬਾੜੀਏ ਦਾ ਕੰਮ ਕਰਨ ਵਾਲੇ ਸੰਨੀ ਨਾਮਕ ਨੌਜਵਾਨ 'ਤੇ ਕੁਝ ਹਥਿਆਰਬੰਦਾਂ ਵਲੋਂ ਜਾਨਲੇਵਾ ਹਮਲਾ ਕਰਕੇ ਉਸਨੂੰ ਜ਼ਖ਼ਮੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਫਾਰਚੂਨਰ ਸਾਹਮਣੇ ਮੌਤ ਬਣ ਕੇ ਆਈ ਗਾਂ, ਬੇਕਾਬੂ ਹੋਈ ਕਾਰ ਦੇ ਉੱਡੇ ਪਰਖ਼ੱਚੇ, ਵਿਅਕਤੀ ਦੀ ਮੌਤ

ਉਥੇ ਹੀ ਉਕਤ ਨੌਜਵਾਨ ਦਾ ਇਲਜ਼ਾਮ ਹੈ ਕਿ ਉਸਦੇ ਚਾਚੇ ਦੇ ਜਵਾਈ ਸਾਜਨ ਉਰਫ਼ ਭੋਲੂ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਮੇਰੇ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ ਅਤੇ ਮੇਰੀ ਦੁਕਾਨ ਦੇ ਗੱਲੇ 'ਚੋਂ ਦੋ ਲੱਖ ਤੋਂ ਉਪਰ ਦੀ ਰਾਸ਼ੀ ਲੁੱਟ ਕੇ ਲੈ ਗਏ ਹਨ। ਉਸ ਨੇ ਦੱਸਿਆ ਇਹ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋਈ ਹੈ ਅਤੇ ਉਨ੍ਹਾਂ ਵਲੋਂ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

ਇਹ ਵੀ ਪੜ੍ਹੋ- ਪਠਾਨਕੋਟ ਬੱਸ ਸਟੈਂਡ 'ਤੇ ਬਣਿਆ ਦਹਿਸ਼ਤ ਦਾ ਮਾਹੌਲ, ਬੱਸ 'ਚ ਡਰਾਈਵਰ ਦੀ ਲਾਸ਼ ਵੇਖ ਡਰ ਗਏ ਲੋਕ

ਇਸ ਸਬੰਧੀ ਗੱਲਬਾਤ ਕਰਦਿਆਂ ਪੁਲਸ ਥਾਣਾ ਐੱਸ. ਐੱਚ. ਓ. ਰਣਜੀਤ ਸਿੰਘ ਦਾ ਕਹਿਣਾ ਹੈ ਕਿ ਸ਼ਿਕਾਇਤ ਦਰਜ ਕਰ ਪੀੜਤ ਨੌਜਵਾਨ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਅਤੇ ਸੀਸੀਟੀਵੀ ਫੁਟੇਜ ਖ਼ੰਗਾਲੀ ਜਾ ਰਹੀਆਂ ਹਨ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ 'ਤੇ ਜਲਦ ਹੀ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News