''ਪੰਜਾਬ ਮਹਿਲਾ ਕਮਿਸ਼ਨ'' ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ''ਤੇ ਹਮਲਾ
Wednesday, Feb 06, 2019 - 10:27 AM (IST)
ਹਰਿਆਣਾ/ਚੰਡੀਗੜ੍ਹ (ਵਰੁਣ) : 'ਪੰਜਾਬ ਮਹਿਲਾ ਕਮਿਸ਼ਨ' ਦੀ ਚੇਅਰਪਰਸਨ ਮਨੀਸ਼ਾ ਗੁਲਾਟੀ 'ਤੇ ਬੁੱਧਵਾਰ ਤੜਕੇ ਸਵੇਰੇ ਹਮਲਾ ਕੀਤਾ ਗਿਆ ਹੈ। ਇਹ ਵਾਰਦਾਤ ਸੋਨੀਪਤ ਅਤੇ ਪਾਨੀਪਤ ਵਿਚਕਾਰ ਹਾਈਵੇਅ 'ਤੇ ਤੜਕੇ ਸਵੇਰੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ 2 ਗੱਡੀਆਂ 'ਚ ਸਵਾਰ ਅਣਪਛਾਤੇ ਲੋਕਾਂ ਵਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਜਿਨ੍ਹਾਂ 'ਚੋਂ ਇਕ ਸਵਿੱਫਟ ਗੱਡੀ ਦੀ ਤਸਵੀਰ ਸਾਹਮਣੇ ਆ ਚੁੱਕੀ ਹੈ, ਜੋ ਕਿ ਹਰਿਆਣਾ ਨੰਬਰ ਦੀ ਹੈ। ਫਿਲਹਾਲ ਪੁਲਸ ਵਲੋਂ ਇਸ ਗੱਡੀ ਨੂੰ ਟਰੇਸ ਕਰਨ ਤੋਂ ਬਾਅਦ ਪਤਾ ਲੱਗਿਆ ਹੈ ਕਿ ਇਹ ਗੱਡੀ ਰੇਵਾੜੀ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਦੇ ਨਾਂ 'ਤੇ ਰਜਿਸਟਰਡ ਹੈ। ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।