ਪਿਓ-ਪੁੱਤ ਵੱਲੋਂ ਤੇਜ਼ਧਾਰ ਹਥਿਆਰ ਨਾਲ ਵਿਅਕਤੀ ''ਤੇ ਹਮਲਾ

Friday, Jun 11, 2021 - 04:28 PM (IST)

ਪਿਓ-ਪੁੱਤ ਵੱਲੋਂ ਤੇਜ਼ਧਾਰ ਹਥਿਆਰ ਨਾਲ ਵਿਅਕਤੀ ''ਤੇ ਹਮਲਾ

ਨਾਭਾ (ਜੈਨ) : ਥਾਣਾ ਸਦਰ ਦੇ ਪਿੰਡ ਉਮਲਾ ਵਿਚ ਇਕ ਵਿਅਕਤੀ ਵੱਲੋਂ ਆਪਣੇ ਪੁੱਤਰ ਸਮੇਤ ਤੇਜ਼ਧਾਰ ਹਥਿਆਰ ਆਪਣੇ ਚਚੇਰੇ ਭਰਾ 'ਤੇ ਹਮਲਾ ਕੀਤਾ ਗਿਆ, ਜਿਸ 'ਚ ਉਕਤ ਵਿਅਕਤੀ ਗੰਭੀਰ ਫੱਟੜ ਹੋ ਗਿਆ। ਜਾਣਕਾਰੀ ਮੁਤਾਬਕ ਜਗਤਾਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਉਪਲਾ ਨੇ ਦੱਸਿਆ ਕਿ ਅਜਮੇਰ ਸਿੰਘ ਪੁੱਤਰ ਮੱਘਰ ਸਿੰਘ ਉਸ ਦੇ ਤਾਏ ਦਾ ਮੁੰਡਾ ਹੈ। ਉਸ ਨੇ ਆਪਣੇ ਖੇਤਾਂ ਦੇ ਨਾਲ ਹੀ ਜ਼ਮੀਨ ਠੇਕੇ ’ਤੇ ਲਈ ਹੈ। ਅਜਮੇਰ ਸਿੰਘ ਨੇ ਵੀ ਨਾਲ ਲੱਗਦੀ ਜ਼ਮੀਨ ਠੇਕੇ ’ਤੇ ਲਈ ਹੋਈ ਹੈ।

ਸ਼ਾਮ ਦੇ ਸਮੇਂ ਮੁਦਈ ਆਪਣੇ ਪੁੱਤਰ ਸਮੇਤ ਖੇਤ ਵਿਚ ਕੰਮ ਕਰ ਰਿਹਾ ਸੀ ਉਸ ਦੇ ਚਚੇਰੇ ਭਰਾ ਅਜਮੇਰ ਸਿੰਘ ਨੇ ਪੁੱਤਰ ਜਗਸੀਰ ਸਿੰਘ ਸਮੇਤ ਉਸ ਦੇ ਖੇਤ ਵਿਚ ਆ ਕੇ ਦਖ਼ਲ ਅੰਦਾਜ਼ੀ ਕੀਤੀ ਅਤੇ ਖਾਲ ਪਾਉਣ ਲੱਗ ਪਏ। ਜਦੋਂ ਰੋਕਿਆ ਗਿਆ ਤਾਂ ਅਜਮੇਰ ਸਿੰਘ ਨੇ ਸੋਟੀ ਨਾਲ ਹਮਲਾ ਕੀਤਾ। ਫਿਰ ਜਗਸੀਰ ਸਿੰਘ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਕਹੀ ਨਾਲ ਹਮਲਾ ਕੀਤਾ। ਗੰਭੀਰ ਫੱਟੜ ਹੋਣ ’ਤੇ ਪਰਿਵਾਰਕ ਮੈਂਬਰਾਂ ਨੇ ਜਗਤਾਰ ਸਿਘ ਨੂੰ ਇੱਥੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ।

ਹਾਲਤ ਗੰਭੀਰ ਦੇਖਦਿਆਂ ਅਮਰਜੈਂਸੀ ਮੈਡੀਕਲ ਅਫਸਰ ਨੇ ਜਗਤਾਰ ਸਿੰਘ ਨੂੰ ਪੀ. ਜੀ. ਆਈ. ਚੰਡੀਗੜ੍ਹ ਭੇਜ ਦਿੱਤਾ। ਥਾਣਾ ਸਦਰ ਪੁਲਸ ਨੇ ਅਜਮੇਰ ਸਿੰਘ ਤੇ ਜਗਸੀਰ ਸਿੰਘ ਖ਼ਿਲਾਫ਼ ਧਾਰਾ 323, 307, 506, 34 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵੱਲੋਂ ਪਿਓ-ਪੁੱਤ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
 


author

Babita

Content Editor

Related News