ਛੁੱਟੀ ਆਏ ਫੌਜੀ ’ਤੇ ਹਮਲਾ, ਵੱਢ-ਟੁੱਕ ਕਰਕੇ ਪਿਸਟਲ ਤੇ ਰਾਈਫ਼ਲ ਖੋਹ ਕੇ ਲੈ ਗਏ 5 ਨੌਜਵਾਨ

Saturday, Sep 30, 2023 - 06:35 PM (IST)

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਪੁਲਸ ਸਟੇਸ਼ਨ ਦੌਰਾਗਲਾ ਅਧੀਨ ਆਉਂਦੇ ਪਿੰਡ ਗਾਹਲੜੀ ਦਾ ਛੁੱਟੀ ’ਤੇ ਆਏ ਫੌਜ ਦੇ ਜਵਾਨ ’ਤੇ ਹਮਲਾ ਕਰਕੇ 5 ਨੌਜਵਾਨ ਉਸ ਦੀ ਰਾਈਫਲ, ਪਿਸਟਲ ਸਮੇਤ 6 ਰੌਂਦ, ਇਕ ਮੋਬਾਇਲ ਅਤੇ 18 ਹਜ਼ਾਰ ਰੁਪਏ ਦੀ ਨਗਦੀ ਲੁੱਟਣ ਤੋਂ ਇਲਾਵਾ ਉਸ ਦੀ ਕਾਰ ਦੀ ਭੰਨਤੋੜ ਕਰਕੇ ਫਰਾਰ ਹੋ ਗਏ। ਫੌਜੀ ਜਵਾਨ ਇਸ ਸਮੇਂ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਜੇਰੇ ਇਲਾਜ ਹੈ। ਜਦਕਿ ਦੋਰਾਂਗਲਾ ਪੁਲਸ ਨੇ ਇਸ ਮਾਮਲੇ ’ਚ ਤਿੰਨ ਨੌਜਵਾਨਾਂ ਦੇ ਨਾਂ ’ਤੇ ਅਤੇ ਦੋ ਅਣਪਛਾਤੇ ਨੌਜਵਾਨਾਂ ਖ਼ਿਲਾਫ ਧਾਰਾ 379 ਬੀ, 324, 323, 341, 427, 506,148,149 ਅਤੇ 25-54-59 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਦੋਸ਼ੀ ਅਜੇ ਫਰਾਰ ਹਨ।

ਇਹ ਵੀ ਪੜ੍ਹੋ : ਪੰਜਾਬ ’ਚ ਦਿਲ ਕੰਬਾਊ ਵਾਰਦਾਤ, ਤਲਵਾਰ ਨਾਲ ਟੋਟੇ-ਟੋਟੇ ਕਰਤਾ ਮੁੰਡਾ, ਲਲਕਾਰੇ ਮਾਰ ਕਿਹਾ ਮੈਂ ਇਕੱਲੇ ਨੇ ਮਾਰਿਆ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਦੌਰਾਗਲਾ ਮਨਜੀਤ ਸਿੰਘ ਨੇ ਦੱਸਿਆ ਕਿ ਹਰਪਿੰਦਰ ਸਿੰਘ ਉਰਫ ਹੈਪੀ ਪੁੱਤਰ ਗੁਰਨਾਮ ਸਿੰਘ ਵਾਸੀ ਗਾਹਲੜੀ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਹ ਫੌਜ ਵਿਚ 20 ਸਿੱਖ ਰੈਜੀਮੈਂਟ ਕਾਹਨਪੁਰ ਤਾਇਨਾਤ ਹੈ ਅਤੇ ਅੱਜ ਕੱਲ ਇਕ ਮਹੀਨੇ ਦੀ ਛੁੱਟੀ ’ਤੇ ਘਰ ਆਇਆ ਹੈ। ਘਰ ਵਿਚ ਮੈਂ ਰਿਪੇਅਰ ਦਾ ਕੰਮ ਲਗਾਇਆ ਹੋਇਆ ਹੈ। ਬੀਤੇ ਕੱਲ ਮੈਂ ਅੱਡਾ ਗਾਹਲੜੀ ਤੋਂ ਸਾਮਾਨ ਖਰੀਦ ਕੇ ਘਰ ਨੂੰ ਜਾ ਰਿਹਾ ਸੀ ਕਿ ਜਦ ਮੈਂ ਆਪਣੇ ਮੁਹੱਲੇ ਨੂੰ ਜਾਂਦੀ ਗਲੀ ਨੇੜੇ ਖਾਲੀ ਪਲਾਟ ਕੋਲ ਪਹੁੰਚਿਆ ਤਾਂ ਗਲੀ ਵਿਚ ਜਸਕਰਨਪ੍ਰੀਤ ਸਿੰਘ ਵਾਸੀ ਗਾਹਲੜੀ, ਸੁਖਦੀਪ ਸਿੰਘ ਉਰਫ ਘੁਦਾ, ਵਿਕਰਮਜੀਤ ਸਿੰਘ ਉਰਫ ਵਿੱਕੀ ਵਾਸੀਆਨ ਰੁਡਿਆਣਾ ਤੇ 3-4 ਅਣਪਛਾਤੇ ਲੜਕੇ ਖੜੇ ਸੀ। ਮੈਂ ਗੱਡੀ ਰੋਕ ਕੇ ਉਨਾਂ ਨੂੰ ਰਸਤੇ ਵਿਚੋਂ ਪਾਸੇ ਹੋਣ ਲਈ ਕਿਹਾ ਤਾਂ ਉਨ੍ਹਾਂ ਨੇ ਮੈਨੂੰ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੈਨੂੰ ਧਮਕੀਆਂ ਦਿੰਦੇ ਹੋਏ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਅਸੀ ਇੱਥੇ ਕਿਉਂ ਖੜੇ ਹਾਂ। ਮੈਂ ਗੱਡੀ ਵਿਚੋਂ ਬਾਹਰ ਨਿਕਲਿਆ ਤਾਂ ਜਸਕਰਨਪ੍ਰੀਤ ਸਿੰਘ ਨੇ ਨੇੜੇ ਖੇਤਾਂ ਵਿਚੋਂ ਦਾਤਰ ਚੁੱਕ ਕੇ ਮੇਰੇ ਸਿਰ ਵਿਚ ਵਾਰ ਕੀਤਾ, ਜੋ ਮੇਰੇ ਸਿਰ ਦੇ ਖੱਬੇ ਪਾਸੇ ਲੱਗਾ ਤੇ ਮੈਂ ਸੜਕ ’ਤੇ ਡਿੱਗ ਪਿਆ। ਜਿੱਥੇ ਡਿੱਗੇ ਪਏ ਦੇ ਸੁਖਦੀਪ ਸਿੰਘ ਉਰਫ ਘੁਦਾ ਨੇ ਦਾਤਰ ਦਾ ਵਾਰ ਮੇਰੀ ਲੱਤ ਤੇ ਕੀਤਾ, ਜੋ ਗੋਡੇ ਦੇ ਹੇਠਾਂ ਲੱਗਾ। ਜਦ ਮੈਂ ਰੌਲਾ ਪਾਇਆ ਤਾਂ ਪਿੰਡ ਵੱਲੋਂ ਮੇਰਾ ਪਿਤਾ ਗੁਰਨਾਮ ਸਿੰਘ ਸਮੇਤ ਕੁਝ ਹੋਰ ਲੋਕ ਮੌਕੇ ’ਤੇ ਆ ਗਏ। 

ਇਹ ਵੀ ਪੜ੍ਹੋ : ਗੱਜ-ਵੱਜ ਕੇ ਕੀਤਾ ਇਕਲੌਤੇ ਪੁੱਤ ਦਾ ਵਿਆਹ, ਦੋ ਦਿਨਾਂ ਬਾਅਦ ਹੀ ਵੱਡਾ ਕਾਂਡ ਕਰ ਗਈ ਸੱਜਰੀ ਵਿਆਹੀ ਲਾੜੀ

ਜਿੰਨਾਂ ਨੂੰ ਆਉਂਦੇ ਵੇਖ ਕੇ ਉਕਤ ਨੌਜਵਾਨ ਮੇਰੀ ਗੱਡੀ ਨੰਬਰ 23 ਬੀ.ਐੱਚ 9134 ਸੀ ਦੇ ਸ਼ੀਸੇ ਤੋੜ ਕੇ ਉਸ ਵਿਚ ਪਈ ਮੇਰੀ ਲਾਇਸੰਸੀ ਰਾਈਫਲ 12 ਬੋਰ ਡੀ. ਬੀ. ਬੀ. ਐੱਲ ਅਤੇ ਮੋਬਾਇਲ, ਨਗਦੀ 18 ਹਜ਼ਾਰ ਰੁਪਏ ਵਿਚੋਂ ਲੈ ਗਏ। ਇਸ ਤੋਂ ਇਲਾਵਾ ਮੇਰੀ ਡੱਬ ਵਿਚੋਂ ਛੁਪਾ ਕੇ ਰੱਖਿਆ ਹੋਇਆ ਲਾਇਸੰਸੀ ਪਿਸਟਲ ਸਮੇਤ 6 ਰੋਂਦ ਝਪਟ ਮਾਰ ਕੇ ਲੈ ਗਏ। ਜ਼ਖਮੀ ਹਰਪਿੰਦਰ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀਆਂ ਨੇ ਪਹਿਲਾਂ ਤੋਂ ਕੀਤੀ ਹੋਈ ਤਿਆਰੀ ਤਹਿਤ ਮੈਨੂੰ ਰਸਤੇ ਵਿਚ ਰੋਕ ਕੇ ਮੇਰੇ ਸਖ਼ਤ ਸੱਟਾਂ ਲਗਾ ਕੇ ਮੇਰੀ ਲਾਇਸੰਸੀ ਪਿਸਟਲ ਅਤੇ ਰਾਈਫਲ ਖੋਹੀ ਹੈ। ਦੂਜੇ ਪਾਸੇ ਥਾਣਾ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਹਰਪਿੰਦਰ ਸਿੰਘ ਦੇ ਬਿਆਨਾਂ ’ਤੇ ਉਕਤ ਦੋਸ਼ੀਆਂ ਜਸਕਰਨਪ੍ਰੀਤ ਸਿੰਘ ਵਾਸੀ ਗਾਹਲੜੀ, ਸੁਖਦੀਪ ਸਿੰਘ ਅਤੇ ਵਿਕਰਮਜੀਤ ਸਿੰਘ ਵਾਸੀਆਨ ਰੁਡਿਆਣਾ ਅਤੇ ਹੋਰ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : 30 ਲੱਖ ਖਰਚ ਕੈਨੇਡਾ ਭੇਜੀ ਨੂੰਹ ਨੇ ਤੋੜ ਦਿੱਤੀਆਂ ਆਸਾਂ, ਨਹੀਂ ਪਤਾ ਸੀ ਹੋਵੇਗਾ ਇਹ ਕੁੱਝ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News