ਜਲੰਧਰ ਵਿਖੇ ਜਵਾਈ ਦੇ ਜਨਮ ਦਿਨ 'ਤੇ ਮਾਮੇ ਸਹੁਰੇ ਨੇ ਕਰ 'ਤਾ ਕਾਂਡ, ਵੀਡੀਓ ਵੇਖ ਉੱਡਣਗੇ ਹੋਸ਼

08/14/2023 4:36:53 PM

ਜਲੰਧਰ (ਸ਼ੋਰੀ) : ਥਾਣਾ ਭਾਰਗੋ ਕੈਂਪ ਅਧੀਨ ਆਉਂਦੀ ਈਸ਼ਵਰ ਕਾਲੋਨੀ ’ਚ ਇਕ ਮਾਮੇ ਵੱਲੋਂ ਆਪਣੇ ਹਥਿਆਰਬੰਦ ਸਾਥੀਆਂ ਨਾਲ ਮਿਲ ਕੇ ਆਪਣੀ ਭਾਣਜੀ ਦੇ ਘਰ ’ਤੇ ਹਮਲਾ ਕਰ ਕੇ ਦਹਿਸ਼ਤ ਫੈਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਘਟਨਾ ਤੋਂ ਬਾਅਦ ਥਾਣਾ ਭਾਰਗੋ ਕੈਂਪ ਦੇ ਐੱਸ. ਐੱਚ. ਓ. ਹਰਦੇਵ ਸਿੰਘ ਪੁਲਸ ਫੋਰਸ ਸਮੇਤ ਮੌਕੇ ’ਤੇ ਪੁੱਜੇ ਤੇ ਲੋਕਾਂ ਨੂੰ ਸ਼ਾਂਤ ਕਰਨ ਦੇ ਨਾਲ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ।

ਇਹ ਵੀ ਪੜ੍ਹੋ : ਵਿਦੇਸ਼ ਵੱਸਣ ਵਾਲੇ ਪੰਜਾਬੀਆਂ ਲਈ ਖ਼ੁਸ਼ਖ਼ਬਰੀ, ਮੰਤਰੀ ਮੰਡਲ ਨੇ ਵੱਡੇ ਫ਼ੈਸਲੇ 'ਤੇ ਲਾਈ ਮੋਹਰ

ਪੁਲਸ ਨੂੰ ਦਿੱਤੇ ਬਿਆਨਾਂ ’ਚ ਪੀੜਤ ਕਰਨ ਕਲਿਆਣ ਪੁੱਤਰ ਜੀਤ ਰਾਮ ਵਾਸੀ ਮਕਾਨ ਨੰਬਰ ਸੀ-15, ਲਾਈਨ ਨੰਬਰ 2, ਗਲੀ ਨੰ. 8 ਈਸ਼ਵਰ ਕਾਲੋਨੀ (23) ਨੇ ਦੱਸਿਆ ਕਿ ਰੈਣਕ ਬਾਜ਼ਾਰ ’ਚ ਕਾਲੜਾ ਕਲਾਥ ਹਾਊਸ ’ਤੇ ਕੰਮ ਕਰਦਾ ਹੈ। ਉਸ ਦਾ ਛੋਟਾ ਭਰਾ ਅਰਜੁਨ ਕਲਿਆਣ, ਜੋ ਕਿ ਲੱਕੜ ਦਾ ਕੰਮ ਕਰਦਾ ਹੈ। ਪਿੰਡ ਬੱਲਾਂ ਦੇ ਰਹਿਣ ਵਾਲੇ ਦੀਪਕ ਸਾਹੀ ਦੀ ਪੁੱਤਰੀ ਹਿਨਾ ਨਾਲ ਉਸ ਦੇ ਪ੍ਰੇਮ ਸਬੰਧ ਹਨ। ਹਿਨਾ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ, ਜਿਸ ਤੋਂ ਬਾਅਦ ਉਹ ਪਿੰਡ ਕੋਟ ਸਾਦਿਕ ਨਹਿਰ ਦੇ ਪਾਰ ਕ੍ਰਿਕਟ ਗਰਾਊਂਡ ਕੋਲ ਆਪਣੀ ਨਾਨੀ ਰਮਾ ਰਾਣੀ ਕੋਲ ਰਹਿੰਦੀ ਹੈ।

ਇਹ ਵੀ ਪੜ੍ਹੋ :  CBSE ਨੇ ਖਿੱਚੀ ਬੋਰਡ ਪ੍ਰੀਖਿਆਵਾਂ ਦੀ ਤਿਆਰੀ, ਸਕੂਲ ਤੇ ਵਿਦਿਆਰਥੀਆਂ ਲਈ ਸਖ਼ਤ ਨਿਰਦੇਸ਼ ਜਾਰੀ

ਉਸ ਦਾ ਭਰਾ ਤੇ ਹਿਨਾ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਹਿਨਾ ਦਾ ਮਾਮਾ ਰਾਜਬੀਰ ਸਿੰਘ ਉਰਫ ਨੰਨੂ ਵਿਆਹ ਲਈ ਰਾਜ਼ੀ ਨਹੀਂ ਹੋਇਆ ਪਰ ਹਿਨਾ ਦੀ ਨਾਨੀ ਤੇ ਇਕ ਹੋਰ ਮਹਿਲਾ ਰਿਸ਼ਤੇਦਾਰ ਨੇ ਅਕਤੂਬਰ 2022 ’ਚ ਦੋਵਾਂ ਦਾ ਇਕ ਮੰਦਿਰ ’ਚ ਵਿਆਹ ਕਰਵਾ ਦਿੱਤਾ। ਇਸ ਤੋਂ ਬਾਅਦ ਹਿਨਾ ਉਨ੍ਹਾਂ ਦੇ ਨਾਲ ਰਹਿਣ ਲੱਗੀ, ਜਿਸ ਦੀ ਇਕ ਬੱਚੀ ਵੀ ਹੈ। ਦੇਰ ਸ਼ਾਮ ਹਿਨਾ ਦਾ ਮਾਮਾ ਰਾਜਬੀਰ ਸਿੰਘ ਆਪਣੇ ਸਾਥੀ ਗੱਬਰ, ਸੁਖਮਨ ਜਿਸ ਨੂੰ ਉਹ ਪਹਿਲਾਂ ਹੀ ਜਾਣਦਾ ਹੈ, ਸਮੇਤ ਆਇਆ ਤੇ ਮੁੱਖ ਗੇਟ ਦੇ ਦਰਵਾਜ਼ੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ :  ਪੰਜਾਬ ’ਚ ਫੈਲਿਆ ਡੰਮੀ ਸਕੂਲਾਂ ਦਾ ਮਾਇਆਜਾਲ, ਬਿਨਾਂ ਹਾਜ਼ਰੀ ਤੋਂ ਮੈਰਿਟ ’ਚ ਆ ਰਹੇ ਵਿਦਿਆਰਥੀ

ਰਾਜਬੀਰ ਦੀ ਭਾਣਜੀ ਦੇ ਕਰੀਬ 7-8 ਲੱਖ ਰੁਪਏ ’ਤੇ ਨਜ਼ਰ ਹੈ। ਕਰਨ ਅਨੁਸਾਰ ਇਹ ਦੇਖ ਕੇ ਉਹ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਘਰ ਦੀ ਛੱਤ 'ਤੇ ਚੜ੍ਹ ਗਿਆ ਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਸ਼ੋਰ ਮਚਾ ਦਿੱਤਾ। ਇਸ ਦੌਰਾਨ ਰਾਜਬੀਰ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਹੱਥ ਵਿੱਚ ਫੜੀ ਪਿਸਤੌਲ ਨਾਲ ਉਸ ’ਤੇ ਗੋਲੀ ਚਲਾ ਦਿੱਤੀ। ਰੌਲਾ ਪਾਉਣ ’ਤੇ ਸਾਰੇ ਮੁਲਜ਼ਮ ਮੌਕੇ 'ਤੋਂ ਫ਼ਰਾਰ ਹੋ ਗਏ। ਉਨ੍ਹਾਂ 'ਤੇ ਹਮਲਾ ਕਰਨ ਦਾ ਕਾਰਨ ਇਹ ਹੈ ਕਿ ਉਸ ਦੀ ਭਾਬੀ ਹਿਨਾ ਦੇ ਨਾਂ ’ਤੇ 7.8 ਲੱਖ ਦੀ ਐੱਫ.ਡੀ. ਕੀਤੀ ਸੀ, ਜਿਸ ਦੀ ਰਕਮ ਰਾਜਬੀਰ ਮੰਗ ਰਿਹਾ ਹੈ ਪਰ ਭਾਬੀ ਉਸ ਨੂੰ ਟਾਲਦੀ ਰਹੀ, ਜਿਸ ਕਾਰਨ ਰਾਜਬੀਰ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਦੂਜੇ ਪਾਸੇ ਐੱਸ. ਐੱਚ. ਓ. ਹਰਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਰਾਜਬੀਰ ਸਿੰਘ ਉਰਫ਼ ਨੰਨੂ ਪੁੱਤਰ ਹਰਜਿੰਦਰ ਤੇ 10-12 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ।

 

ਇਹ ਵੀ ਪੜ੍ਹੋ : ਕੈਂਸਰ ਨਾਲ ਜੂਝ ਰਹੀ ਪਤਨੀ ਦੀਆਂ ਤਸਵੀਰਾਂ ਸਾਂਝੀਆਂ ਕਰ ਨਵਜੋਤ ਸਿੱਧੂ ਨੇ ਲਿਖੀ ਭਾਵੁਕ ਪੋਸਟ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Harnek Seechewal

Content Editor

Related News