ਕਿਸਾਨ ਆਗੂ ਦੇ ਘਰ ''ਤੇ ਚੱਲੀਆਂ ਗੋਲ਼ੀਆਂ! ਫ਼ਾਇਰ ਕੀਤੇ 6 ਤੋਂ 8 ਰੌਂਦ

Monday, Apr 08, 2024 - 08:36 AM (IST)

ਕਿਸਾਨ ਆਗੂ ਦੇ ਘਰ ''ਤੇ ਚੱਲੀਆਂ ਗੋਲ਼ੀਆਂ! ਫ਼ਾਇਰ ਕੀਤੇ 6 ਤੋਂ 8 ਰੌਂਦ

ਤਰਨਤਾਰਨ (ਰਮਨ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਜ਼ੋਨ ਬਾਬਾ ਬੀਰ ਸਿੰਘ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੁਗਲਵਾਲਾ ਤੇ ਜਨਰਲ ਸਕੱਤਰ ਬਲਜਿੰਦਰ ਸਿੰਘ ਸੇਰੋਂ ਨੇ ਦੱਸਿਆ ਕਿ 6 ਅਪ੍ਰੈਲ ਦੀ ਰਾਤ ਨੂੰ ਕਰੀਬ 10 ਵਜੇ ਪਿੰਡ ਬੇਗਮਪੁਰ ਦੇ ਕਿਸਾਨ ਆਗੂ ਤੇ ਇਕਾਈ ਪ੍ਰਧਾਨ ਬਲਜੀਤ ਸਿੰਘ ਦੇ ਘਰ ਉੱਤੇ ਪਿੰਡ ਦੇ ਹੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਹਮਲਾ ਕਰ ਦਿੱਤਾ ਗਿਆ।

ਇਸ ਹਮਲੇ ਦੌਰਾਨ 6 ਤੋਂ 8 ਰੌਂਦ ਫਾਇਰ ਵੀ ਕੀਤੇ ਗਏ, ਜਿਨ੍ਹਾਂ ਵਿਚੋਂ 3 ਫਾਇਰ ਪਾਣੀ ਵਾਲੀ ਟੈਂਕੀ ਵਿਚ ਤੇ ਕੁਝ ਘਰ ਦੇ ਗੇਟ ਵਿਚ ਮਾਰੇ ਗਏ। ਇਸ ’ਤੇ ਪਰਿਵਾਰ ਨੇ 112 ਨੰਬਰ ’ਤੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਗੋਲੀਆਂ ਤੇ ਖਾਲੀ ਖੋਲ ਵੀ ਬਰਾਮਦ ਕਰ ਲਏ ਹਨ। ਹਮਲੇ ਕਾਰਨ ਪਰਿਵਾਰ ਵਿਚ ਦਹਿਸ਼ਤ ਦਾ ਮਾਹੌਲ ਹੈ।

ਇਹ ਖ਼ਬਰ ਵੀ ਪੜ੍ਹੋ - ਇਕੱਠੇ ਬਹਿ ਕੇ ਸ਼ਰਾਬ ਪੀ ਰਹੇ ਦੋਸਤਾਂ 'ਚ ਖੜਕੀ, ਸਿਰ 'ਚ ਇੱਟ ਮਾਰ ਕੇ ਕਰ ਦਿੱਤਾ ਸਾਥੀ ਦਾ ਕਤਲ

PunjabKesari

ਕਿਸਾਨ ਆਗੂਆਂ ਨੇ ਜ਼ਿਲ੍ਹਾ ਪੁਲਸ ਤੋਂ ਮੰਗ ਕੀਤੀ ਕਿ ਨਾਜਾਇਜ਼ ਅਸਲੇ ’ਤੇ ਤਿੱਖੀ ਨਜ਼ਰ ਰੱਖੀ ਜਾਵੇ, ਪਿੰਡਾਂ ’ਚ ਰਾਤ ਸਮੇਂ ਗਸ਼ਤ ਵਿਚ ਵਾਧਾ ਕੀਤਾ ਜਾਵੇ। ਬਲਜੀਤ ਸਿੰਘ ਬੇਗਮਪੁਰ ਵੱਲੋਂ ਥਾਣਾ ਸਰਹਾਲੀ ਵਿਚ ਦਿੱਤੀ ਹੋਈ ਦਰਖ਼ਾਸਤ ’ਤੇ ਫੌਰੀ ਕਾਰਵਾਈ ਕੀਤੀ ਜਾਵੇ। ਜੇਕਰ ਜ਼ਿਲਾ ਪੁਲਸ ਪ੍ਰਸ਼ਾਸਨ ਨੇ ਇਸ ਸਬੰਧੀ ਢਿੱਲ-ਮੱਠ ਕੀਤੀ ਤਾਂ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News