ਕਾਂਗਰਸ ਦੇ ਕਾਰਜਕਾਲ ''ਚ ਵੀ ਨਿਕਲੀ ਆਟਾ-ਦਾਲ ਸਕੀਮ ਦੀ ਫੂਕ (ਵੀਡੀਓ)

08/08/2017 6:52:18 AM

ਕਪੂਰਥਲਾ— ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਲੋੜਵੰਦਾਂ ਨੂੰ 5 ਰੁਪਏ ਕਿਲੋ ਕਣਕ ਅਤੇ ਆਟਾ-ਦਾਲ ਦੇਣ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ ਪਰ ਰਾਸ਼ਨ ਡਿਪੂਆਂ 'ਤੇ ਲੱਗੇ ਤਾਲਿਆਂ ਨੂੰ ਦੇਖ ਕੇ ਤਾਂ ਇੰਝ ਲੱਗਦਾ ਹੈ ਕਿ ਇਹ ਡਿਪੂ ਸਿਰਫ ਉਸ ਵੇਲੇ ਹੀ ਖੁਲ੍ਹਦੇ ਹਨ ਜਦੋਂ ਸਰਕਾਰ ਵੱਲੋਂ ਰਾਸ਼ਨ ਵੱਡਣ ਦਾ ਦੌਰ ਚਲਦਾ ਹੈ। ਕੁਝ ਅਜਿਹਾ ਹੀ ਹਾਲ ਦੇਖਣ ਨੂੰ ਮਿਲਿਆ ਕਪੂਰਥਲਾ ਸ਼ਹਿਰ ਦੇ ਰਾਸ਼ਨ ਡਿਪੂਆਂ ਦੇ ਬੰਦ ਸ਼ਟਰਾਂ ਨੂੰ ਲੱਗੇ ਤਾਲੇ ਸਰਕਾਰ ਦੇ ਦਾਅਵਿਆਂ ਦੀ ਫੂਕ ਕੱਢਦੇ ਵਿਖਾਈ ਦਿੱਤੇ। ਰਾਸ਼ਨ ਡਿਪੂਆਂ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਦੇ ਡਿਪੂਆਂ 'ਚ ਰਾਸ਼ਨ ਨਹੀਂ ਆਇਆ, ਜਿਸ ਕਾਰਨ ਉਹ ਖਾਲੀ ਬੇਠੇ ਰਹਿੰਦੇ ਹਨ।
ਉਧਰ ਕਾਰਡ ਹੋਲਡਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਡਿਪੂਆਂ ਵੱਲੋਂ ਪਰਚੀ ਤਾਂ ਦੇ ਦਿੱਤੀ ਜਾਂਦੀ ਹੈ ਪਰ ਰਾਸ਼ਨ ਨਹੀਂ ਮਿਲਦਾ। ਪੁਰਾਣੀ ਅਕਾਲੀ ਸਰਕਾਰ ਹੋਵੇ ਜਾਂ ਫਿਰ ਮੌਜੂਦਾ ਕਾਂਗਰਸ ਦੀ ਸਰਕਾਰ ਪਰ ਦੋਹਾਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਨੀਲੇ ਕਾਰਡ ਧਾਰਕ ਇਸ ਸਕੀਮ ਦਾ ਲਾਹਾ ਲੈਣ ਤੋਂ ਵਾਂਝੇ ਹਨ।
 

 


Related News