''ਆਟਾ-ਦਾਲ ਸਕੀਮ'' ''ਚ ਹੇਰਾਫੇਰੀ ਕਰਨ ਵਾਲੇ 4 ਮੁਲਾਜ਼ਮ ਮੁਅੱਤਲ
Thursday, Jul 18, 2019 - 03:49 PM (IST)

ਲੁਧਿਆਣਾ (ਹਿਤੇਸ਼) : ਪੰਜਾਬ ਸਰਕਾਰ ਦੀ 'ਆਟਾ-ਦਾਲ ਸਕੀਮ' ਦੀ ਵੰਡ 'ਚ ਹੇਰਾਫੇਰੀ ਕਰਨ ਵਾਲੇ 4 ਮੁਲਾਜ਼ਮਾਂ ਨੂੰ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਵਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਮੁਅੱਤਲ ਕੀਤੇ ਗਏ ਮੁਲਾਜ਼ਮਾਂ 'ਚ ਗੁਰਦਾਸਪੁਰ ਵਿਖੇ ਤਾਇਨਾਤ ਸੁਮਿਤ ਕੁਮਾਰ, ਹੁਸ਼ਿਆਰਪੁਰ 'ਚ ਜਗਤਾਰ ਸਿੰਘ, ਲੁਧਿਆਣਾ 'ਚ ਖੁਰਾਕ ਤੇ ਸਪਾਲਈ ਇੰਸਪੈਕਟਰ ਵਜੋਂ ਤਾਇਨਾਤ ਖੁਸ਼ਵੰਤ ਸਿੰਘ ਅਤੇ ਲੁਧਿਆਣਾ ਦੇ ਸਹਾਇਕ ਖੁਰਾਕ ਸਪਲਾਈ ਅਧਿਕਾਰੀ ਜਸਵਿੰਦਰ ਸਿੰਘ ਸ਼ਾਮਲ ਹਨ।
ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਨੂੰ ਅਨਾਜ ਦੀ ਵੰਡ ਕਰਦਾ ਹੈ ਅਤੇ ਗਰੀਬਾਂ ਨੂੰ ਵੰਡੇ ਜਾਣ ਵਾਲੇ ਅਨਾਜ 'ਚ ਕਿਸੇ ਵੀ ਕਿਸਮ ਦੀ ਚੋਰੀ ਜਾਂ ਹੇਰਾਫੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਵਾਂ ਕਿਹਾ ਕਿ ਮੁਲਾਜ਼ਮਾਂ ਦਾ ਅਜਿਹਾ ਕਰਨਾ ਸਿਰਫ ਡਿਊਟੀ 'ਚ ਕੋਤਾਹੀ ਨਹੀਂ, ਸਗੋਂ ਅਨੈਤਿਕਤਾ ਵੀ ਹੈ।