ਸੁਖਨਾ ਝੀਲ ’ਤੇ ਭਾਰਤੀ ਫੌਜ ਨੇ ‘ਏਅਰ ਸ਼ੋਅ’ ਦੌਰਾਨ ਹਵਾਈ ਕਰਤਬਾਂ ਨਾਲ ਲੋਕਾਂ ਦਾ ਮੋਹਿਆ ਮਨ
Wednesday, Sep 22, 2021 - 07:52 PM (IST)
 
            
            ਚੰਡੀਗੜ੍ਹ : ਚੰਡੀਗੜ੍ਹ ਦੀ ਖੂਬਸੂਰਤ ਸੁਖਨਾ ਝੀਲ ’ਤੇ ਅੱਜ ਸ਼ਾਮ 4.30 ਵਜੇ ਸਾਲ 1971 ਦੇ ਵਿਜੇ ਦਿਵਸ ਨੂੰ ਸਮਰਪਿਤ ਏਅਰਫੋਰਸ ਵੱਲੋਂ ਵਿਸ਼ੇਸ਼ ਏਅਰ ਸ਼ੋਅ ਦਾ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਏਅਰਸ਼ੋਅ ਦੌਰਾਨ ਭਾਰਤੀ ਫੌਜ ਦੇ ਸੂਰਿਆ ਕਿਰਨ ਅਤੇ ਹੋਰ ਏਅਰਕ੍ਰਾਫਟਸ ਨੇ ਆਪਣੇ ਹਵਾਈ ਕਰਤਬਾਂ ਨਾਲ ਸੁਖਨਾ ਝੀਲ ’ਤੇ ਮੌਜੂਦ ਲੋਕਾਂ ਦਾ ਮਨ ਮੋਹ ਲਿਆ।

ਇਸ ਦੌਰਾਨ ਜਹਾਜ਼ ਆਸਮਾਨ 'ਚ ਕਲਾਬਾਜ਼ੀਆਂ ਕਰਦੇ ਦਿਖਾਈ ਦਿੱਤੇ। ਜ਼ਿਕਰਯੋਗ ਹੈ ਕਿ ਇਸ ਏਅਰ ਸ਼ੋਅ ਲਈ ਮੰਗਲਵਾਰ ਹਵਾਈ ਫ਼ੌਜ ਨੇ ਫੁੱਲ ਡਰੈੱਸ ਰਿਹਰਸਲ ਕੀਤੀ ਸੀ, ਜਿਸ ਨੂੰ ਦੇਖਣ ਲਈ ਵੱਡੀ ਗਿਣਤੀ ’ਚ ਲੋਕ ਪਹੁੰਚੇ ਸਨ।
 ਇਹ ਵੀ ਪੜ੍ਹੋ : ਹਰਸਿਮਰਤ ਬਾਦਲ ਵੱਲੋਂ ਮੁੱਖ ਮੰਤਰੀ ਨੂੰ ਅਪੀਲ, ਕਿਹਾ-ਨਰਮੇ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਗਿਰਦਾਵਰੀ ਦੇ ਦੇਣ ਹੁਕਮ
ਇਹ ਵੀ ਪੜ੍ਹੋ : ਹਰਸਿਮਰਤ ਬਾਦਲ ਵੱਲੋਂ ਮੁੱਖ ਮੰਤਰੀ ਨੂੰ ਅਪੀਲ, ਕਿਹਾ-ਨਰਮੇ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਗਿਰਦਾਵਰੀ ਦੇ ਦੇਣ ਹੁਕਮ
ਆਸਮਾਨ ’ਚ ਰਾਫੇਲ, ਚਿਨੂਕ ਅਤੇ ਹੋਰ ਲੜਾਕੂ ਜਹਾਜ਼ਾਂ ਦੀ ਦਹਾੜ ਨੇ ਪੂਰੇ ਸੰਸਾਰ ਨੂੰ ਭਾਰਤੀ ਹਵਾਈ ਫ਼ੌਜ ਦੇ ਸਾਹਸ ਤੋਂ ਜਾਣੂ ਕਰਵਾਇਆ।

ਇਸ ਏਅਰ ਸ਼ੋਅ ਦੌਰਾਨ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਤੇ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਮੌਜੂਦ ਸਨ। ਦੱਸਣਯੋਗ ਹੈ ਕਿ ਸਾਲ 1971 ਦੇ ਭਾਰਤ-ਪਾਕਿ ਯੁੱਧ ’ਚ ਜਿੱਤ ਦੇ 50 ਸਾਲ ਪੂਰੇ ਹੋਣ ਦੀ ਖੁਸ਼ੀ ’ਚ ਹਵਾਈ ਫ਼ੌਜ ਇਸ ਏਅਰ ਸ਼ੋਅ ਦਾ ਆਯੋਜਨ ਕਰ ਰਹੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            