ਫਗਵਾੜਾ ਵਿਖੇ ਪਿਸਤੌਲ ਦੀ ਨੋਕ ’ਤੇ ਸਕਾਰਪੀਓ ਤੇ ਮੋਬਾਇਲ ਲੁੱਟਿਆ, ਪੁਲਸ ਨੇ ਕੇਸ ਕੀਤਾ ਦਰਜ

Monday, Oct 23, 2023 - 12:44 PM (IST)

ਫਗਵਾੜਾ ਵਿਖੇ ਪਿਸਤੌਲ ਦੀ ਨੋਕ ’ਤੇ ਸਕਾਰਪੀਓ ਤੇ ਮੋਬਾਇਲ ਲੁੱਟਿਆ, ਪੁਲਸ ਨੇ ਕੇਸ ਕੀਤਾ ਦਰਜ

ਫਗਵਾੜਾ (ਜਲੋਟਾ)-ਫਗਵਾੜਾ ’ਚ ਲੁਟੇਰਿਆਂ ਦੇ ਹੌਂਸਲੇ ਬੁਲੰਦੀਆਂ ’ਤੇ ਹਨ ਟਾਰਗੈੱਟ ਬਣਾ ਕੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਹੁਣ ਵਾਪਰੀ ਇਕ ਹੋਰ ਲੁੱਟ ਦੀ ਵਾਰਦਾਤ ’ਚ ਫਗਵਾੜਾ ਦੇ ਪਿੰਡ ਖੰਗੂੜਾ ਨੇੜੇ ਇਕ ਅਣਪਛਾਤੇ ਲੁਟੇਰੇ ਨੇ ਚੰਡੀਗੜ੍ਹ ਦੇ ਵਸਨੀਕ ਦੱਸੇ ਜਾਂਦੇ ਇਕ ਵਿਅਕਤੀ ਤੋਂ ਉਸ ਦੀ ਸਕਾਰਪੀਓ ਗੱਡੀ ਅਤੇ ਮੋਬਾਇਲ ਫੋਨ ਲੁੱਟ ਲੈਣ ਦੀ ਸਨਸਨੀਖੇਜ ਸੂਚਨਾ ਮਿਲੀ ਹੈ।

ਰੋਹਿਤੇਸ਼ਵਰ ਪੁੱਤਰ ਵਿਜੇਂਦਰ ਸਿੰਘ ਵਾਸੀ 1024/1 ਸੈਕ 45 ਬੀ. ਚੰਡੀਗੜ੍ਹ ਸਾਊਥ ਸੈਕਟਰ 34, ਚੰਡੀਗੜ੍ਹ ਨੇ ਥਾਣਾ ਸਦਰ ਫਗਵਾੜਾ ਪੁਲਸ ਨੂੰ ਦਿੱਤੀ ਜਾਣਕਾਰੀ ’ਚ ਲੁੱਟ ਉਸ ਨਾਲ ਹੋਈ ਲੁੱਟ ਦੀ ਜਾਣਕਾਰੀ ਦਿੱਤੀ ਹੈ। ਪੁਲਸ ਨੇ ਅਣਪਛਾਤੇ ਲੁਟੇਰੇ ਖ਼ਿਲਾਫ਼ ਧਾਰਾ 379-ਬੀ ਅਤੇ ਆਰਮਸ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ:  ਜਲੰਧਰ 'ਚ ਕੰਜਕ ਪੂਜਨ ਦੇ ਦਿਨ ਵਾਪਰੀ ਸ਼ਰਮਨਾਕ ਘਟਨਾ, 5ਵੀਂ ਜਮਾਤ ਦੀ ਬੱਚੀ ਨਾਲ ਵਿਅਕਤੀ ਵੱਲੋਂ ਜਬਰ-ਜ਼ਿਨਾਹ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


author

shivani attri

Content Editor

Related News