ਡੀ.ਐੱਸ.ਪੀ. ਤਪਾ,ਸਹਾਇਕ ਥਾਣੇਦਾਰ ਸਮੇਤ 3 ਕੋਰੋਨਾ ਪਾਜ਼ੇਟਿਵ ਆਉਣ ਕਾਰਨ ਮਚੀ ਹਫੜਾ-ਦਫੜੀ

Friday, Jul 31, 2020 - 06:28 PM (IST)

ਡੀ.ਐੱਸ.ਪੀ. ਤਪਾ,ਸਹਾਇਕ ਥਾਣੇਦਾਰ ਸਮੇਤ 3 ਕੋਰੋਨਾ ਪਾਜ਼ੇਟਿਵ ਆਉਣ ਕਾਰਨ ਮਚੀ ਹਫੜਾ-ਦਫੜੀ

ਤਪਾ ਮੰਡੀ (ਸ਼ਾਮ,ਗਰਗ): ਡੀ.ਐੱਸ.ਪੀ. ਤਪਾ,ਸਹਾਇਕ ਥਾਣੇਦਾਰ ਸਮੇਤ ਤਿੰਨ ਜਣੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਪੁਲਸ ਪ੍ਰਸ਼ਾਸਨ ਅਤੇ ਆਮ ਸ਼ਹਿਰੀਆਂ 'ਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਸੀਨੀਅਰ ਮੈਡੀਕਲ ਅਫਸਰ ਡਾ.ਜਸਵੀਰ ਸਿੰਘ ਔਲਖ ਦਾ ਕਹਿਣਾ ਹੈ ਕਿ ਡੀ.ਐੱਸ.ਪੀ. ਤਪਾ,ਸਹਾਇਕ ਥਾਣੇਦਾਰ ਦਾ ਦੋ ਦਿਨ ਪਹਿਲਾਂ ਕੋਰੋਨਾ ਟੈਸਟ ਲਿਆ ਗਿਆ ਸੀ ਅੱਜ ਆਈ ਰਿਪੋਰਟ 'ਚ ਕੋਰੋਨਾ ਪਾਜ਼ੇਟਿਵ ਪਾਏ ਗਏ ਅਤੇ ਆਮ ਨਾਗਰਿਕ ਜੋ ਰੈਡੀਮੇਡ ਦਾ ਕੰਮ ਕਰਦਾ ਹੈ,ਚਾਰ ਦਿਨਾਂ ਤੋਂ ਬੁਖਾਰ ਦੀ ਸ਼ਿਕਾਇਤ ਤੋਂ ਬਾਅਦ ਕੋਰੋਨਾ ਟੈਸਟ ਲਿਆ ਗਿਆ ਸੀ ਜੋ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਸ਼ਹਿਰ 'ਚ ਦਹਿਸ਼ਤ ਦਾ ਮਾਹੋਲ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ: ਮੁੱਖ ਮੰਤਰੀ ਵਲੋਂ ਨਕਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ 'ਚ ਜਾਂਚ ਦੇ ਹੁਕਮ

ਅੱਜ ਸਿਹਤ ਮੰਤਰੀ ਦੇ ਦੌਰੇ ਦੌਰਾਨ ਡੀ.ਐੱਸ.ਪੀ. ਤਪਾ ਹਸਪਤਾਲ 'ਚ ਪੁਲਸ ਦੀ ਅਗਵਾਈ ਕਰਦੇ ਦੇਖੇ ਗਏ ਪਰ ਜਦ ਇਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਤਾਂ ਉਨ੍ਹਾਂ ਆਪਣੇ ਘਰ ਜਾਣਾ ਪਿਆ। ਹੁਣ ਇਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਸਾਰੇ ਪੁਲਸ ਮੁਲਾਜਮਾਂ ਅਤੇ ਹੋਰਾਂ ਦੇ ਟੈਸਟ ਲਏ ਜਾਣਗੇ।

ਇਹ ਵੀ ਪੜ੍ਹੋ: ਪੁਲਸ ਨੇ ਗ੍ਰਿਫ਼ਤਾਰ ਕੀਤੀ 'ਲੇਡੀਜ਼ ਗੈਂਗ', ਕਾਰਨਾਮੇ ਅਜਿਹੇ ਕਿ ਸੁਣ ਨਹੀਂ ਹੋਵੇਗਾ ਯਕੀਨ

ਕਿਹੜੇ-ਕਿਹੜੇ ਮਰੀਜ਼ ਆਏ ਕੋਰੋਨਾ ਪਾਜ਼ੇਟਿਵ

ਜਤਿੰਦਰ ਸਿੰਘ ਜ਼ਿਲ੍ਹਾ ਜੇਲ੍ਹ ਬਰਨਾਲਾ
ਸੁਖਵਿੰਦਰ ਸਿੰਘ  ਜ਼ਿਲ੍ਹਾ ਜੇਲ੍ਹ ਬਰਨਾਲਾ
ਸਿਕੰਦਰ ਸਿੰਘ ਜ਼ਿਲ੍ਹਾ ਜੇਲ੍ਹ ਬਰਨਾਲਾ
ਹਰਸ਼ਪ੍ਰੀਤ ਸਿੰਘ ਜ਼ਿਲ੍ਹਾ ਜੇਲ੍ਹ ਬਰਨਾਲਾ
ਕਰਨਵੀਰ ਗੋਇਲ ਜ਼ਿਲ੍ਹਾ ਜੇਲ੍ਹ ਬਰਨਾਲਾ
ਅਵਤਾਰ ਸਿੰਘ ਜ਼ਿਲ੍ਹਾ ਜੇਲ੍ਹ ਬਰਨਾਲਾ
ਗੁਰਪ੍ਰੀਤ ਸਿੰਘ ਜ਼ਿਲ੍ਹਾ ਜੇਲ੍ਹ ਬਰਨਾਲਾ
ਮਨਦੀਪ ਸਿੰਘ ਜ਼ਿਲ੍ਹਾ ਜੇਲ੍ਹ ਬਰਨਾਲਾ
ਚਿੰਤੀ ਦੇਵੀ ਆਸਥਾ ਕਲੋਨੀ ਬਰਨਾਲਾ
ਰੋਹਿਤ ਗੋਇਲ ਹੰਡਿਆਇਆ ਬਾਜ਼ਾਰ ਬਰਨਾਲਾ

 


author

Shyna

Content Editor

Related News