ਪਾਇਲ ਹਲਕੇ 'ਚ ਕਿਸਦੇ ਸਿਰ ਸਜੇਗਾ ਤਾਜ? ਜਾਣੋ ਪਿਛਲੀਆਂ ਚੋਣਾਂ ਦਾ ਇਤਿਹਾਸ

Friday, Feb 18, 2022 - 05:31 PM (IST)

ਪਾਇਲ (ਵੈੱਬ ਡੈਸਕ) : ਵਿਧਾਨ ਸਭਾ ਹਲਕਾ ਨੰਬਰ 67 ਅਨੁਸੂਚਿਤ ਜਾਤੀਆਂ ਲਈ ਰਾਖਵਾਂ ਹਲਕਾ ਹੈ। ਇਸ ਹਲਕੇ 'ਤੇ ਕਾਂਗਰਸ ਦਾ ਪ੍ਰਭਾਵ ਸਿੱਧੇ ਤੌਰ 'ਤੇ ਨਜ਼ਰ ਆਉਂਦਾ ਹੈ। ਪਿਛਲੀਆਂ ਪੰਜ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦਾ ਦਬਦਬਾ ਰਿਹਾ ਹੈ। ਕਾਂਗਰਸ ਨੇ ਇਹ ਸੀਟ ਤਿੰਨ ਵਾਰ ਅਤੇ ਅਕਾਲੀ ਦਲ ਨੇ ਦੋ ਵਾਰ  ਜਿੱਤੀ।

1997
1997 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਾਧੂ ਸਿੰਘ ਨੇ ਵੱਡੀ ਜਿੱਤ ਹਾਸਲ ਕੀਤੀ ਸੀ।ਉਨ੍ਹਾਂ ਨੇ CPI ਕਮਿਊਨਿਸਟ ਪਾਰਟੀ ਆਫ਼ ਇੰਡੀਆ ਦੇ ਕਰਤਾਰ ਸਿੰਘ ਨੂੰ 7,274 ਵੋਟਾਂ ਦੇ ਫਰਕ ਨਾਲ ਹਰਾਇਆ ਸੀ । ਸਾਧੂ ਸਿੰਘ ਨੂੰ 42,459 ਜਦਕਿ ਕਰਤਾਰ ਸਿੰਘ ਨੂੰ 35,185 ਵੋਟਾਂ ਮਿਲੀਆਂ ਸਨ।

2002
2002 'ਚ ਕਾਂਗਰਸ ਦੇ ਤੇਜ ਪ੍ਰਕਾਸ਼ ਸਿੰਘ ਨੇ 42,282 ਵੋਟਾਂ ਹਾਸਲ ਕਰਦਿਆਂ ਜਿੱਤ ਦਰਜ ਕਰਵਾਈ, ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਜਗਜੀਵਨ ਪਾਲ ਸਿੰਘ 34,681 ਵੋਟਾਂ ਲੈ ਕੇ ਦੂਜੇ ਨੰਬਰ 'ਤੇ ਰਹੇ।

2007
2007 'ਚ ਕਾਂਗਰਸ ਦੇ ਤੇਜ ਪ੍ਰਕਾਸ਼ ਸਿੰਘ ਨੇ ਮੁੜ ਇਹ ਸੀਟ ਜਿੱਤੀ। ਉਨ੍ਹਾਂ ਨੇ 42,535 ਵੋਟਾਂ ਹਾਸਲ ਕਰਦਿਆਂ ਜਿੱਤ ਦਰਜ ਕਰਵਾਈ, ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਮਹੇਸ਼ਇੰਦਰ ਸਿੰਘ ਗਰੇਵਾਲ 26,461 ਵੋਟਾਂ ਲੈ ਕੇ ਦੂਜੇ ਨੰਬਰ 'ਤੇ ਰਹੇ।

2012 
2012 'ਚ ਸ਼੍ਰੋਮਣੀ ਅਕਾਲੀ ਦਲ ਦੇ ਚਰਨਜੀਤ ਸਿੰਘ ਅਟਵਾਲ ਨੇ ਇਸ ਸੀਟ ਅਕਾਲੀ ਦਲ ਦੀ ਝੋਲੀ ਪਾਈ। ਉਨ੍ਹਾਂ ਨੇ ਕਾਂਗਰਸ ਦੇ ਲਖਵੀਰ ਸਿੰਘ ਨੂੰ 630 ਵੋਟਾਂ ਦੇ ਫਰਕ ਨਾਲ ਹਰਾਇਆ। ਅਕਾਲੀ ਦਲ ਨੂੰ 55,240 ਜਦਕਿ ਕਾਂਗਰਸ ਨੂੰ 54,610 ਵੋਟਾਂ ਮਿਲੀਆਂ ਸਨ।

2017
2017 'ਚ ਕਾਂਗਰਸ ਦੇ ਲਖਵੀਰ ਸਿੰਘ ਲੱਖਾ ਨੇ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਲਾਪਰਾਂ ਨੂੰ 21,496 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਇਸ ਸੀਟ ਜਿੱਤੀ ਸੀ । ਕਾਂਗਰਸ ਨੂੰ 57,776, ਜਦਕਿ 'ਆਪ' ਨੂੰ 36,280 ਵੋਟਾਂ ਮਿਲੀਆਂ ਸਨ। ਸ਼੍ਰੋਮਣੀ ਅਕਾਲੀ ਦਲ ਦੇ ਈਸ਼ਰ ਸਿੰਘ ਮਿਹਰਬਾਨ 33,044 ਵੋਟਾਂ ਲੈ ਕੇ ਤੀਜੇ ਨੰਬਰ 'ਤੇ ਰਹੇ ਸਨ।

PunjabKesari

2022 ਦੀਆਂ ਵਿਧਾਨ ਸਭਾ ਚੋਣਾਂ ’ਚ ਹਲਕਾ ਪਾਇਲ ਤੋਂ ਬਸਪਾ ਵੱਲੋਂ ਡਾ. ਜਸਪ੍ਰੀਤ ਸਿੰਘ, ‘ਆਪ’ ਵੱਲੋਂ ਮਨਵਿੰਦਰ ਸਿੰਘ ਗਿਆਸਪੁਰਾ, ਕਾਂਗਰਸ ਵੱਲੋਂ ਲਖਵੀਰ ਸਿੰਘ ਲੱਖਾ, ਸ਼੍ਰੋਅਦ (ਸੰਯੁਕਤ) ਵੱਲੋਂ ਹਰਸ਼ਿਤ ਕੁਮਾਰ ਸ਼ੀਤਲ, ਲੋਕ ਇਨਸਾਫ ਪਾਰਟੀ ਵੱਲੋਂ ਜਗਦੀਪ ਸਿੰਘ ਜੱਗੀ ਮਾਜਰੀ ਤੇ ਸੰਯੁਕਤ ਸਮਾਜ ਮੋਰਚਾ ਵੱਲੋਂ ਸਿਮਰਦੀਪ ਸਿੰਘ ਚੋਣ ਮੈਦਾਨ ’ਚ ਹਨ।

ਪਾਇਲ ਵਿਧਾਨ ਸਭਾ ਹਲਕੇ ਵਿੱਚ ਵੋਟਰਾਂ ਦੀ ਕੁੱਲ ਗਿਣਤੀ 165608 ਹੈ, ਜਿਨ੍ਹਾਂ 'ਚ 77908 ਪੁਰਸ਼, 87697 ਔਰਤਾਂ ਅਤੇ 3 ਥਰਡ ਜੈਂਡਰ ਹਨ।


rajwinder kaur

Content Editor

Related News