ਬਠਿੰਡਾ ਸ਼ਹਿਰੀ ਹਲਕੇ 'ਚ ਹੋਵੇਗੀ ਸਖਤ ਟੱਕਰ, ਜਾਣੋ ਇਸ ਸੀਟ ਦਾ ਇਤਿਹਾਸ
Saturday, Feb 19, 2022 - 04:32 PM (IST)
ਬਠਿੰਡਾ ਸ਼ਹਿਰੀ (ਵੈੱਬ ਡੈਸਕ)-1997 ਤੋਂ ਲੈ ਕੇ 2007 ਤੱਕ ਬਠਿੰਡਾ ਹਲਕਾ ਨੰਬਰ-111 ਨੂੰ ਮੁਰੱਬਾਬੰਦੀ ਮਗਰੋਂ 2012 ਵਿੱਚ ਚੋਣ ਕਮਿਸ਼ਨ ਦੀ ਸੂਚੀ ਵਿੱਚ ਬਠਿੰਡਾ ਸ਼ਹਿਰੀ ਹਲਕਾ ਨੰਬਰ 92 ਕਰ ਦਿੱਤਾ ਗਿਆ ਸੀ।ਇਸ ਸੀਟ 'ਤੇ ਕਾਂਗਰਸ ਦਾ ਦਬਦਬਾ ਰਿਹਾ ਹੈ। ਪਿਛਲੀਆਂ ਪੰਜ ਵਿਧਾਨ ਸਭਾ ਚੋਣਾਂ ਵਿੱਚ ਤਿੰਨ ਵਾਰ ਕਾਂਗਰਸ ਅਤੇ ਦੋ ਵਾਰ ਅਕਾਲੀ ਦਲ ਚੋਣ ਜਿੱਤਣ ਵਿੱਚ ਸਫ਼ਲ ਹੋ ਸਕਿਆ ਹੈ।2017 ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਵੱਖਰੀ ਪਾਰਟੀ ਬਣਾਉਣ ਮਗਰੋਂ ਕਾਂਗਰਸ ਵਿੱਚ ਸ਼ਾਮਲ ਹੋਏ ਮਨਪ੍ਰੀਤ ਬਾਦਲ ਨੇ ਇਹ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਪਾਈ ਅਤੇ ਮੁੜ ਤੋਂ ਕਾਂਗਰਸ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਹਨ। ਅਕਾਲੀ ਦਲ ਵੱਲੋਂ ਵਿਧਾਇਕ ਰਹਿ ਚੁੱਕੇ ਅਤੇ 2017 ਦੀਆਂ ਚੋਣਾਂ ਹਾਰਨ ਮਗਰੋਂ ਸਰੂਪ ਚੰਦ ਸਿੰਗਲਾ ਵੀ ਮੁੜ ਚੋਣ ਮੈਦਾਨ ਵਿੱਚ ਹਨ।
1997
1997 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚਿਰੰਜੀ ਲਾਲ ਗਰਗ ਨੇ 55736 ਵੋਟਾਂ ਨਾਲ ਬਠਿੰਡਾ ਵਿਧਾਨ ਸਭਾ ਹਲਕੇ ’ਤੇ ਜਿੱਤ ਹਾਸਲ ਕੀਤੀ। ਉਨ੍ਹਾਂ ਦੇ ਖ਼ਿਲਾਫ਼ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਰਿੰਦਰ ਕਪੂਰ ਨੂੰ 31355 ਵੋਟਾਂ ਨਾਲ ਹਾਰ ਦੇਖਣੀ ਪਈ। ਚਿਰੰਜੀ ਗਰਗ ਨੇ 24381 (22.24%) ਵਾਧੂ ਵੋਟਾਂ ਜਿੱਤ ਕੇ ਸੁਰਿੰਦਰ ਕਪੂਰ ਨੂੰ ਹਰਾਇਆ ਸੀ।
2002
2002 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸੀ ਉਮੀਦਵਾਰ ਸੁਰਿੰਦਰ ਸਿੰਗਲਾ ਨੇ 46451 ਵੋਟਾਂ ਜਿੱਤ ਕੇ ਬਠਿੰਡਾ ਦੀ ਸੀਟ ਕਾਂਗਰਸ ਦੀ ਝੋਲੀ ਪਾਈ ਸੀ। ਉਨ੍ਹਾਂ ਦੇ ਖ਼ਿਲਾਫ਼ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਵਲੋਂ ਜਿੱਤੇ ਉਮੀਦਵਾਰ ਚਿਰੰਜੀ ਲਾਲ ਗਰਗ ਇਸ ਵਾਰ ਮੁੜ ਤੋਂ ਚੋਣ ਮੈਦਾਨ ’ਚ ਆਏ ਸਨ ਜਿਨ੍ਹਾਂ ਨੂੰ 33038 ਵੋਟਾਂ ਨਾਲ ਹਾਰ ਮਿਲੀ। ਸੁਰਿੰਦਰ ਸਿੰਗਲਾ ਨੇ 13413 (11.73%) ਵਾਧੂ ਵੋਟਾਂ ਨਾਲ ਜਿੱਤ ਹਾਸਲ ਕੀਤੀ।
2007
2007 ’ਚ ਬਠਿੰਡਾ ਹਲਕੇ ਤੋਂ ਕਾਂਗਰਸ ਨੇ ਹਰਮਿੰਦਰ ਸਿੰਘ ਜੱਸੀ ਨੂੰ ਚੋਣ ਮੈਦਾਨ ’ਚ ਉਤਾਰਿਆ ਜਿਨ੍ਹਾਂ ਨੇ ਬਠਿੰਡਾ ਵਾਸੀਆਂ ਦੇ ਦਿਲ ਜਿੱਤ ਕੇ 83543 ਵੋਟਾਂ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਦੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਸਰੂਪ ਚੰਦ ਸਿੰਗਲਾ ਨੂੰ 68900 ਵੋਟਾਂ ਨਾਲ ਹਾਰ ਦਾ ਮੂੰਹ ਦੇਖਣਾ ਪਿਆ ਸੀ। ਹਰਮਿੰਦਰ ਸਿੰਘ ਨੇ 14645 (8.88%) ਬਹੁਤ ਵੱਡੇ ਵੋਟਾਂ ਦੇ ਵਾਧੂ ਫ਼ਰਕ ਨਾਲ ਜਿੱਤ ਹਾਸਲ ਕਰਕੇ ਸਰੂਪ ਚੰਦ ਨੂੰ ਹਰਾਇਆ।
2012
ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਹਾਰ ਮਿਲਣ ਤੋਂ ਬਾਅਦ ਇਸ ਵਾਰ ਮੁੜ ਤੋਂ ਕਿਸਮਤ ਅਜਮਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਬਠਿੰਡਾ ਸ਼ਹਿਰੀ ਹਲਕੇ ਤੋਂ ਮੈਦਾਨ ’ਚ ਉਤਰੇ। ਇਸ ਵਾਰ ਉਨ੍ਹਾਂ ਨੇ 62546 ਵੋਟਾਂ ਦੇ ਵਧੀਆ ਅੰਕੜੇ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਦੇ ਖ਼ਿਲਾਫ਼ ਮੁੜ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਖੜ੍ਹੇ ਹੋਏ ਜਿਨ੍ਹਾਂ ਨੂੰ 55901 ਵੋਟਾਂ ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਸਰੂਪ ਚੰਦ ਨੇ 6645 (4.89%) ਵਾਧੂ ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਸੀ।
2017
2017 ’ਚ ਹਲਕਾ ਨੰ. 92 ਬਠਿੰਡਾ ਸ਼ਹਿਰੀ ਤੋਂ ਕਾਂਗਰਸ ਪਾਰਟੀ ਨੇ ਜਿੱਤ ਹਾਸਲ ਕੀਤੀ। ਕਾਂਗਰਸ ਵਲੋਂ ਇਸ ਵਾਰ ਦੀਆਂ ਚੋਣਾਂ ’ਚ ਮਨਪ੍ਰੀਤ ਸਿੰਘ ਬਾਦਲ ਨੂੰ ਟਿਕਟ ਦਿੱਤੀ ਗਈ ਜਿਨ੍ਹਾਂ ਨੇ 63942 ਵੋਟਾਂ ਨਾਲ ਇਹ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਪਾਈ। ਕਾਂਗਰਸ ਨੂੰ ਇਸ ਵਾਰ ਆਮ ਆਦਮੀ ਪਾਰਟੀ ਵਲੋਂ ਖੜ੍ਹੇ ਕੀਤੇ ਗਏ ਉਮੀਦਵਾਰ ਦੀਪਕ ਬਾਂਸਲ ਨੇ ਟੱਕਰ ਦਿੱਤੀ ਜਿਨ੍ਹਾਂ ਨੂੰ 45462 ਵੋਟਾਂ ਮਿਲਣ ਨਾਲ ਹਾਰ ਮਿਲੀ ਸੀ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੂੰ ਸਭ ਤੋਂ ਘੱਟ 37177 ਵੋਟਾਂ ਹੀ ਮਿਲੀਆਂ ਸਨ।
2022 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਭਾਜਪਾ, ਸੰਯੁਕਤ ਸਮਾਜ ਮੋਰਚਾ, ਲੋਕ ਇਨਸਾਫ ਪਾਰਟੀ ਵੀ ਚੋਣ ਮੈਦਾਨ ’ਚ ਇਕ ਦੂਜੇ ਨੂੰ ਟੱਕਰ ਦੇਣ ਲਈ ਉਤਰੀਆਂ ਹਨ। ਇਸ ਵਾਰ ਇਸ ਹਲਕੇ 'ਚ ਸਖ਼ਤ ਟੱਕਰ ਹੁੰਦੀ ਵਿਖਾਈ ਦੇ ਰਹੀ ਹੈ ਕਿਉਂਕਿ ਇਸ ਵਾਰ ਕਾਂਗਰਸ ਵਲੋਂ ਮੁੜ ਤੋਂ ਮਨਪ੍ਰੀਤ ਬਾਦਲ, ‘ਆਪ’ ਵਲੋਂ ਜਗਰੂਪ ਸਿੰਘ ਗਿੱਲ, ਅਕਾਲੀ-ਬਸਪਾ ਵਲੋਂ ਸਰੂਪ ਚੰਦ ਸਿੰਗਲਾ, ਸੰਯੁਕਤ ਸਮਾਜ ਮੋਰਚਾ ਵਲੋਂ ਹਰਮਿਲਾਪ ਸਿੰਘ ਗਰੇਵਾਲ ਅਤੇ ਭਾਜਪਾ ਵਲੋਂ ਰਾਜ ਨੰਬਰਦਾਰ ਚੋਣ ਮੈਦਾਨ ’ਚ ਹਨ।
ਇਸ ਹਲਕੇ ’ਚ ਵੋਟਰਾਂ ਦੀ ਕੁੱਲ ਗਿਣਤੀ 229525 ਹੈ, ਜਿਨ੍ਹਾਂ ’ਚ 109521 ਪੁਰਸ਼, 119995 ਔਰਤਾਂ ਅਤੇ 9 ਥਰਡ ਜੈਂਡਰ ਹਨ।