ਕਾਂਗਰਸ ਸਰਕਾਰ ਹਲਕੇ ''ਚ ਵਿਕਾਸ ਦੀਆਂ ਹਨੇਰੀਆਂ ਝੂਲਾ ਦੇਵੇਗੀ : ਡਾ. ਅਗਨੀਹੋਤਰੀ
Friday, Jun 16, 2017 - 04:42 PM (IST)

ਝਬਾਲ - ਵਿਧਾਨਸਭਾ ਹਲਕਾ ਤਰਨਤਾਰਨ ਜਿਸ 'ਤੇ ਅਕਾਲੀ-ਭਾਜਪਾ ਸਰਕਾਰ ਦਾ ਜ਼ਿਆਦਾ ਸਮਾਂ ਕਬਜ਼ਾ ਹੋਣ ਕਾਰਨ ਇਨ੍ਹਾਂ ਇਸ ਹਲਕੇ ਨੂੰ ਵਿਕਾਸ ਤੋਂ ਕੋਹਾਂ ਦੂਰ ਕਰ ਕੇ ਇੱਥੇ ਨੌਜਵਾਨੀ ਅਤੇ ਕਿਸਾਨੀ ਨੂੰ ਬਰਬਾਦ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਹੁਣ ਪੰਜਾਬ 'ਚ ਬਣੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇਸ ਹਲਕੇ ਨੂੰ ਵਿਕਾਸ ਪੱਖੋਂ ਬੁਲੰਦ ਕਰ ਕੇ ਇੱਥੇ ਵਿਕਾਸ ਦੀਆਂ ਹਨੇਰੀਆਂ ਝੂਲਾ ਦੇਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਠੱਠਾ ਵਿਖੇ ਡੇਰਾ ਬਾਬਾ ਖੁਸ਼ੀਆਂ ਦਾਸ ਜੀ ਵਿਖੇ ਕਾਂਗਰਸੀ ਆਗੂ ਕੰਵਲਜੀਤ ਸਿੰਘ ਠੱਠਾ ਵੱਲੋਂ ਹਲਕਾ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਦੀ ਜਿੱਤ ਦੀ ਖੁਸ਼ੀ 'ਚ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਡਾ. ਅਗਨੀਹੋਤਰੀ ਨੇ ਇਕੱਤਰ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਇਸ ਸਮੇਂ ਪੁੱਜੇ ਹਲਕਾ ਵਿਧਾਇਕ ਡਾ. ਧਰਮਬੀਰ ਨੂੰ ਡੇਰੇ ਦੇ ਮੁਖੀ ਹੀਰਾ ਸਿੰਘ ਅਤੇ ਕੰਵਲਜੀਤ ਸਿੰਘ ਠੱਠਾ ਨੇ ਸਨਮਾਨਿਤ ਕੀਤਾ। ਇਸ ਦੌਰਾਨ ਬਾਬਾ ਗੁਰਪਿੰਦਰ ਸਿੰਘ ਸਲਤਾਣੀ ਸਾਹਿਬ ਵਾਲੇ, ਸਰਪੰਚ ਮੋਨੂੰ ਚੀਮਾ, ਸੁਖਰਾਜ ਸਿੰਘ ਕਾਲਾ ਗੰਡੀਵਿੰਡ, ਦਲਬੀਰ ਸਿੰਘ, ਵਿਸਕੀ ਢਿੱਲੋਂ, ਮੈਂਬਰ ਜੱਜ, ਕਸ਼ਮੀਰ ਸਿੰਘ, ਸ਼ੇਰਾ ਬੱਲ, ਪ੍ਰਗਟ ਸਿੰਘ ਮੰਨਣ, ਜਗਤਾਰ ਸਿੰਘ, ਸਰਪੰਚ ਅਮਰਜੀਤ ਸਿੰਘ ਬਘੇਲ ਸਿੰਘ ਵਾਲਾ, ਕੁਲਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ।