ਪਤਨੀ ਨੂੰ ਘੂਰ ਰਹੇ ਗੁਆਂਢੀ ਦਾ ਵਿਰੋਧ ਕਰਨਾ ਮਹਿੰਗਾ ਪਿਆ, ਲੋਹੇ ਦੀ ਰਾਡ ਨਾਲ ਕੀਤਾ ਹਮਲਾ

Sunday, Aug 09, 2020 - 03:04 PM (IST)

ਪਤਨੀ ਨੂੰ ਘੂਰ ਰਹੇ ਗੁਆਂਢੀ ਦਾ ਵਿਰੋਧ ਕਰਨਾ ਮਹਿੰਗਾ ਪਿਆ, ਲੋਹੇ ਦੀ ਰਾਡ ਨਾਲ ਕੀਤਾ ਹਮਲਾ

ਲੁਧਿਆਣਾ (ਜ.ਬ) : ਹੈਬੋਵਾਲ ਕਲਾਂ ਦੇ ਸੰਧੂ ਨਗਰ ਇਲਾਕੇ ਵਿਚ ਪਤਨੀ ਨੂੰ ਘੂਰ ਰਹੇ ਗੁਆਂਢੀ ਦਾ ਵਿਰੋਧ ਕਰਨਾ ਇਕ ਸਖਸ਼ ਨੂੰ ਮਹਿੰਗਾ ਪੈ ਗਿਆ। ਗੁਆਂਢੀ ਨੇ ਗੁੰਡਾਗਰਦੀ ਦਿਖਾਉਂਦੇ ਹੋਏ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਉਸ ਨੂੰ ਅਤੇ ਉਸਦੀ ਪਤਨੀ ਨੂੰ ਜ਼ਖ਼ਮੀ ਕਰ ਦਿੱਤਾ। ਪੁਲਸ ਨੇ ਪੀੜਤ ਅਜੇ ਮਹਿਤਾ ਦੀ ਸ਼ਿਕਾਇਤ 'ਤੇ ਗੁਆਂਢੀ ਧੀਰਜ ਕੁਮਾਰ ਖ਼ਿਲਾਫ਼ ਮਾਰਕੁੱਟ ਦਾ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਬੀਤੇ ਸ਼ਨੀਵਾਰ ਸਵੇਰੇ 8 ਵਜੇ ਅਜੇ ਦੀ ਪਤਨੀ ਮੀਨਾਕਸ਼ੀ ਆਪਣੇ ਘਰ ਦੇ ਬਾਹਰ ਸਫਾਈ ਕਰ ਰਹੀ ਸੀ ਤਾਂ ਧੀਰਜ ਉਸਨੂੰ ਘੂਰ ਰਿਹਾ ਸੀ। 

ਇਹ ਗੱਲ ਦਾ ਅਜੇ ਨੇ ਵਿਰੋਧ ਕੀਤਾ ਤਾਂ ਉਹ ਭੜਕ ਗਿਆ ਅਤੇ ਆਪਣੇ ਘਰੋਂ ਲੋਹੇ ਦੀ ਰਾਡ ਚੁੱਕ ਲਿਆਇਆ। ਗੁੱਸੇ 'ਚ ਆ ਕੇ ਉਸ ਨੇ ਅਜੇ 'ਤੇ ਹਮਲਾ ਕਰ ਦਿੱਤਾ। ਮੀਨਾਕਸ਼ੀ ਪਤੀ ਨੂੰ ਬਚਾਉਣ ਆਈ ਤਾਂ ਉਸ ਨੇ ਉਸਦੇ ਨਾਲ ਮਾਰਕੁੱਟ ਕੀਤੀ। ਨੇੜੇ ਲੋਕਾਂ ਨੇ ਬਚਾਅ ਕਰਕੇ ਜੋੜੇ ਨੂੰ ਬਚਾਇਆ ਪਰ ਬਾਵਜੂਦ ਇਸਦੇ ਮੁਲਜ਼ਮ ਇਨ੍ਹਾਂ ਨੂੰ ਕਤਲ ਦੀ ਧਮਕੀ ਦਿੰਦਾ ਰਿਹਾ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Gurminder Singh

Content Editor

Related News