ਜੱਦੀ ਪਿੰਡ ਪਹੁੰਚੀ ਸੈਨਿਕ ਦੀ ਮ੍ਰਿਤਕ ਦੇਹ, 7 ਸਾਲਾ ਪੁੱਤ ਨੇ ਮੁੱਖ ਅਗਨੀ ਦੇ ਕੇ ਪਿਤਾ ਨੂੰ ਦਿੱਤੀ ਅੰਤਿਮ ਵਿਦਾਈ

Wednesday, Jun 16, 2021 - 07:59 PM (IST)

ਜੱਦੀ ਪਿੰਡ ਪਹੁੰਚੀ ਸੈਨਿਕ ਦੀ ਮ੍ਰਿਤਕ ਦੇਹ, 7 ਸਾਲਾ ਪੁੱਤ ਨੇ ਮੁੱਖ ਅਗਨੀ ਦੇ ਕੇ ਪਿਤਾ ਨੂੰ ਦਿੱਤੀ ਅੰਤਿਮ ਵਿਦਾਈ

ਨੂਰਪੁਰਬੇਦੀ (ਭੰਡਾਰੀ, ਚੋਵੇਸ਼ ਲਟਾਵਾ)-  ਆਸਾਮ-ਚੀਨ ਬਾਰਡਰ ’ਤੇ ਸ਼ਨੀਵਾਰ ਨੂੰ ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਖੇਤਰ ਦੇ ਪਿੰਡ ਗਨੂਰਾ ਦੇ 34 ਸਾਲਾ ਨੌਜਵਾਨ ਸੈਨਿਕ ਹੌਲਦਾਰ ਗੁਰਨਿੰਦਰ ਸਿੰਘ ਦਾ ਅੱਜ ਪਿੰਡ ’ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਅੱਜ ਅੰਤਿਮ ਯਾਤਰਾ ’ਚ ਸ਼ਾਮਲ ਹੋਏ ਰਾਜਸੀ ਅਤੇ ਸਮਾਜਿਕ ਸਖਸ਼ੀਅਤਾਂ ਸਹਿਤ ਸੈਂਕੜੇ ਇਲਾਕਾ ਨਿਵਾਸੀਆਂ ਨੇ ਸੇਜ਼ਲ ਅੱਖਾਂ ਨਾਲ ਬਹਾਦੁਰ ਸੈਨਿਕ ਨੂੰ ਅੰਤਿਮ ਵਿਦਾਈ ਦਿੱਤੀ। 

ਇਹ ਵੀ ਪੜ੍ਹੋ: ਤੇਜ਼ਧਾਰ ਹਥਿਆਰਾਂ ਨਾਲ ਨਿਹੰਗ ਨੂੰ ਵੱਢ ਦਿੱਤੀ ਸੀ ਭਿਆਨਕ ਮੌਤ, ਪੁਲਸ ਨੇ ਲੋੜੀਂਦਾ ਮੁਲਜ਼ਮ ਕੀਤਾ ਗ੍ਰਿਫ਼ਤਾਰ

ਜ਼ਿਕਰਯੋਗ ਹੈ ਕਿ 12 ਜੂਨ ਨੂੰ ਦੁਪਹਿਰ ਸਮੇਂ 20 ਸਿੱਖ ਰੈਜੀਮੈਂਟ ਦਾ ਸੈਨਿਕ ਗੁਰਨਿੰਦਰ ਸਿੰਘ ਜਵਾਨਾਂ ਦੀ ਟੁਕੜੀ ਨਾਲ ਜਦੋਂ ਆਸਾਮ-ਚੀਨ ਬਾਰਡਰ ਵੱਲ ਵੱਧ ਰਿਹਾ ਸੀ ਤਾਂ ਇਸ ਦੌਰਾਨ ਉਕਤ ਸਥਾਨ ਦੇ ਉੱਚਾਈ ’ਤੇ ਹੋਣ ਕਰਕੇ ਆਕਸੀਨ ਦੀ ਘਾਟ ਪੈਦਾ ਹੋ ਗਈ। ਭਾਵੇਂ ਸੈਨਾ ਦੇ ਅਧਿਕਾਰੀਆਂ ਵੱਲੋਂ ਉਸ ਨੂੰ ਬਚਾਉਣ ਦੇ ਕਾਫ਼ੀ ਯਤਨ ਕੀਤੇ ਗਏ ਪਰ ਜ਼ਿਆਦਾ ਤਬੀਅਤ ਵਿਗੜਨ ’ਤੇ ਉਸ ਦੀ ਮੌਤ ਹੋ ਗਈ। ਉਸੇ ਦਿਨ ਤੋਂ ਫੌਜ ਦੇ ਅਧਿਕਾਰੀਆਂ ਵੱਲੋਂ ਸੈਨਿਕ ਦੀ ਮ੍ਰਿਤਕ ਦੇਹ ਨੂੰ ਲਿਆਉਣ ਦੇ ਯਤਨ ਕੀਤੇ ਜਾ ਰਹੇ ਸਨ। ਉਕਤ ਸਥਾਨ ’ਤੇ ਮੌਸਮ ਦੀ ਖਰਾਬੀ ਹੋਣ ਕਰਕੇ ਅੱਜ ਸੇਵੇਰੇ 4 ਦਿਨਾਂ ਬਾਅਦ ਸੈਨਿਕ ਦੀ ਮ੍ਰਿਤਕ ਦੇਹ ਨੂੰ ਤਿਰੰਗੇ ’ਚ ਲਪੇਟ ਕੇ ਫੌਜ ਦੇ ਵਾਹਨ ’ਚ ਪਿੰਡ ਲਿਆਂਦਾ ਗਿਆ ਅਤੇ ਜਿੱਥੇ ਲੋਕਾਂ ਨੇ ਸੈਨਿਕ ਦੇ ਅੰਤਿਮ ਦਰਸ਼ਨ ਕੀਤੇ। ਇਸ ਦੇ ਉਪਰੰਤ ਸੈਨਿਕ ਦੀ ਦੇਹ ਨੂੰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਲਿਜਾਇਆ ਗਿਆ, ਜਿੱਥੇ ਸੈਨਾ ਦੀ ਟੁਕੜੀ ਨੇ ਹਵਾਈ ਫਾਇਰ ਕਰਕੇ ਸੈਨਿਕ ਨੂੰ ਸਰਧਾਂਜ਼ਲੀ ਭੇਂਟ ਕੀਤੀ। 

ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਰਾਹਤ ਦੀ ਖ਼ਬਰ, ਘਟੀ ਕੋਰੋਨਾ ਦੀ ਰਫ਼ਤਾਰ, ਜਾਣੋ ਕੀ ਨੇ ਤਾਜ਼ਾ ਹਾਲਾਤ

PunjabKesari

ਸੈਨਿਕ ਦੀ ਚਿਖਾ ਨੂੰ ਮੁੱਖ ਅਗਨੀ ਉਸ ਦੇ 7 ਸਾਲਾ ਲੜਕੇ ਸਵਿਤਾਜਵੀਰ ਸਿੰਘ ਅਤੇ ਛੋਟੇ ਭਰਾ ਦਵਿੰਦਰ ਸਿੰਘ ਵੱਲੋਂ ਵਿਖਾਈ ਗਈ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਤਰਫੋਂ ਪਹੁੰਚੇ ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ ਨੇ ਫੁੱਲ ਮਾਲਾਵਾਂ ਭੇਟ ਕਰਕੇ ਸੈਨਿਕ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ। ਇਸ ਤੋਂ ਇਲਾਵਾ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸਰਪੰਚ ਬਲਵੰਤ ਸਿੰਘ, ਅਜੇਵੀਰ ਸਿੰਘ ਲਾਲਪੁਰ, ਦਿਨੇਸ਼ ਚੱਢਾ, ਭੁਪਿੰਦਰ ਬਜਰੂੜ, ਮਾ. ਗੁਰਨੈਬ ਸਿੰਘ, ਦਿਲਬਾਰਾ ਸਿੰਘ ਬਾਲਾ ਸਹਿਤ ਸੈਂਕੜਿਆਂ ਦੀ ਤਦਾਦ ’ਚ ਇਲਾਕੇ ਦੇ ਲੋਕ ਸ਼ਹੀਦ ਦੀ ਅੰਤਿਮ ਯਾਤਰਾ ’ਚ ਸ਼ਾਮਲ ਹੋਏ।  

ਇਹ ਵੀ ਪੜ੍ਹੋ: ਹੈਰਾਨੀਜਨਕ! ਜਲੰਧਰ ’ਚ ਕੋਰੋਨਾ ਵੈਕਸੀਨ ਲਗਵਾਉਣ ਦੇ ਬਾਅਦ ਇਹ ਸ਼ਖਸ ਬਣਿਆ ‘ਚੁੰਬਕ’, ਸਰੀਰ ਨਾਲ ਚਿਪਕਣ ਲੱਗੇ ਭਾਂਡੇ

PunjabKesari

7 ਸਾਲਾ ਪੁੱਤਰ, ਪਤਨੀ ਤੇ ਪਿਤਾ ਨੂੰ ਸਲਾਮੀ ਦਿੰਦਿਆਂ ਵੇਖ ਲੋਕਾਂ ਦੇ ਮਨ ਪਸੀਜੇ

ਮਹਿਜ 34 ਸਾਲਾ ਉਕਤ ਸੈਨਿਕ ਆਪਣੇ ਪਿੱਛੇ 7 ਸਾਲਾ ਬੇਟਾ, ਪਤਨੀ ਅਤੇ ਬਜ਼ੁਰਗ ਮਾਤਾ-ਪਿਤਾ ਨੂੰ ਛੱਡ ਗਿਆ ਹੈ। ਅੱਜ ਉਸ ਸਮੇਂ ਲੋਕਾਂ ਦੇ ਮਨ ਪਸੀਜ ਗਏ ਜਦੋਂ ਸੈਨਿਕ ਦੇ 7 ਸਾਲਾ ਪੁੱਤਰ ਸਵਿਤਾਜਵੀਰ ਸਿੰਘ, ਵਿਧਵਾ ਪਤਨੀ ਜਸਵਿੰਦਰ ਕੌਰ ਅਤੇ ਪਿਤਾ ਹਰਬੰਸ ਸਿੰਘ ਵੱਲੋਂ ਅਪਣੇ ਲਾਡਲੇ ਪੁੱਤਰ ਗੁਰਨਿੰਦਰ ਸਿੰਘ ਨੂੰ ਸਰਧਾਂਜ਼ਲੀ ਭੇਂਟ ਕਰਦਿਆਂ ਸਲਾਮੀ ਦਿੱਤੀ ਗਈ। ਭਾਵੇਂ ਮੌਸਮ ਦੀ ਖਰਾਬੀ ਕਾਰਨ 4 ਦਿਨਾਂ ਬਾਅਦ ਸੈਨਿਕ ਦੀ ਦੇਹ ਪਿੰਡ ਪਹੁੰਚੀ ਪਰ ਬਜ਼ੁਰਗ ਮਾਤਾ ਜਸਵੀਰ ਕੌਰ ਸਹਿਤ ਸਮੁੱਚੇ ਪਰਿਵਾਰਕ ਮੈਂਬਰਾਂ ਲਈ ਉਕਤ ਪਲ ਗੁਜ਼ਾਰਨੇ ਕਾਫ਼ੀ ਮੁਸ਼ਕਿਲ ਰਹੇ ਅਤੇ ਜਿਨਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਸੀ ਅਤੇ ਜਿਨਾਂ ਨੂੰ ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਵੱਲੋਂ ਦਿਲਾਸਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਅਜਿਹੀ ਕੋਈ ਅੱਖ ਨਹੀਂ ਹੋਵੇਗੀ ਜਿਸ ’ਚੋਂ ਹੰਝੂ ਨਾ ਕਿਰੇ ਹੋਣ। 

ਇਹ ਵੀ ਪੜ੍ਹੋ: ਸੈਲਾਨੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਇੰਟਰ ਸਟੇਟ ਬੱਸਾਂ ਚਲਾਉਣ ਲਈ ਹਿਮਾਚਲ ਨੂੰ ਦਿੱਤੀ ਮਨਜ਼ੂਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News