ਨਵੀਂ ਆਫ਼ਤ : ਲੁਧਿਆਣਾ ''ਚ ਬਲੈਕ ਮਗਰੋਂ ਆਈ ਹੁਣ Aspergillosis ਫੰਗਸ, ਜਾਣੋ ਕੀ ਨੇ ਲੱਛਣ
Tuesday, Jun 01, 2021 - 03:52 PM (IST)
ਲੁਧਿਆਣਾ (ਸਹਿਗਲ) : ਲੁਧਿਆਣਾ 'ਚ ਜਿੱਥੇ ਬਲੈਕ ਫੰਗਸ ਨੇ ਕਹਿਰ ਢਾਹਿਆ ਹੋਇਆ ਸੀ, ਉੱਥੇ ਹੀ ਹੁਣ ਇਸ ਦੌਰਾਨ ਇਕ ਨਵੀਂ ਆਫ਼ਤ ਆ ਗਈ ਹੈ। ਹੁਣ ਜ਼ਿਲ੍ਹੇ ਅੰਦਰ ਐਸਪਰਗਿਲੋਸਿਸ (Aspergillosis) ਫੰਗਸ ਦੇ ਨਵੇਂ ਮਾਮਲੇ ਆਉਣੇ ਸ਼ੁਰੂ ਹੋ ਗਏ ਹਨ। ਇਸ ਫੰਗਸ ਦੇ 10-12 ਮਰੀਜ਼ ਡੀ. ਐਮ. ਸੀ. ਐਚ. 'ਚ ਦਾਖ਼ਲ ਹਨ, ਜਿੱਥੇ ਸਾਰੇ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਐਸਪਰਗਿਲੋਸਿਸ ਫੰਗਸ ਉਨ੍ਹਾਂ ਲੋਕਾਂ 'ਚ ਦੇਖਿਆ ਜਾ ਰਿਹਾ ਹੈ, ਜੋ ਕੋਵਿਡ ਤੋਂ ਠੀਕ ਹੋਏ ਹਨ ਅਤੇ ਜਿਨ੍ਹਾਂ ਨੂੰ ਸਟੀਰਾਇਡ ਦੀ ਦਵਾਈ ਦਿੱਤੀ ਗਈ ਹੈ। ਐਸਪਰਗਿਲੋਸਿਸ ਫੰਗਸ ਕਾਰਨ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਖ਼ਾਸ ਕਰਕੇ ਕੋਰੋਨਾ ਇਨਫੈਕਟਿਡ ਲੋਕਾਂ ਨੂੰ। ਇਸ ਨਾਲ ਨਿਮੋਨੀਆ ਦਾ ਖ਼ਤਰਾ ਵੀ ਵਧੇਰੇ ਹੁੰਦਾ ਹੈ ਪਰ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਰਾਹਤ ਭਰੀ ਖ਼ਬਰ, 2 ਹਫ਼ਤਿਆਂ 'ਚ ਘਟੀ ਆਕਸੀਜਨ ਦੀ ਮੰਗ
ਜਾਣੋ ਕੀ ਹਨ ਐਸਪਰਗਿਲੋਸਿਸ ਫੰਗਸ ਦੇ ਲੱਛਣ
ਨੱਕ ਬੰਦ ਹੋ ਜਾਂਦਾ ਹੈ
ਨੱਕ ਵਗਣ ਲੱਗਦਾ ਹੈ
ਮਹਿਕ ਆਉਣੀ ਬੰਦ ਹੋ ਜਾਂਦੀ ਹੈ
ਸਿਰਦਰਦ ਹੁੰਦਾ ਹੈ
ਇਹ ਵੀ ਪੜ੍ਹੋ : ਜਗਰਾਓਂ 'ਚ 2 ਥਾਣੇਦਾਰਾਂ ਦਾ ਕਤਲ ਮਾਮਲਾ, ਕਾਤਲਾਂ ਨੂੰ ਸੂਬੇ 'ਚੋਂ ਫ਼ਰਾਰ ਕਰਵਾਉਣ ਲਈ ਮਦਦ ਕਰਨ ਵਾਲਾ ਗ੍ਰਿਫ਼ਤਾਰ
ਕੀ ਹੈ ਐਸਪਰਗਿਲੋਸਿਸ ਫੰਗਸ
ਐਸਪਰਗਿਲੋਸਿਸ ਇਕ ਵਾਇਰਸ ਹੈ, ਜੋ ਇਕ ਕਿਸਮ ਦੀ ਫੰਗਸ ਰਾਹੀਂ ਹੁੰਦਾ ਹੈ। ਐਸਪਰਗਿਲੋਸਿਸ ਇਨਫੈਕਸ਼ਨ ਕਾਰਨ ਹੋਣ ਵਾਲੀਆਂ ਬੀਮਾਰੀਆਂ ਆਮ ਤੌਰ 'ਤੇ ਸਾਹ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੀਆਂ ਹਨ ਪਰ ਉਨ੍ਹਾਂ ਦੇ ਲੱਛਣ ਅਤੇ ਗੰਭੀਰਤਾ ਵੱਖ ਹੋ ਸਕਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ