ਭਗੌੜੇ ਬਿਲਡਰ ਨੂੰ ਗ੍ਰਿਫ਼ਤਾਰ ਨਾ ਕਰਨ 'ਤੇ ਏ. ਐੱਸ. ਆਈ. ਮੁਅੱਤਲ

10/23/2019 11:04:34 AM

ਚੰਡੀਗੜ੍ਹ (ਸੰਦੀਪ) : ਧੋਖਾਦੇਹੀ ਕੇਸ 'ਚ ਭਗੌੜੇ ਨੂੰ ਗ੍ਰਿਫ਼ਤਾਰ ਨਾ ਕਰਨ ਦੇ ਮਾਮਲੇ 'ਚ ਪੁਲਸ ਵਿਭਾਗ 'ਚ ਤਾਇਨਾਤ ਏ. ਐੱਸ. ਆਈ. ਸ਼ਮਸ਼ੇਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਪੁਲਸ ਜਾਂਚ 'ਚ ਖੁਲਾਸਾ ਹੋਇਆ ਕਿ ਏ.ਐੱਸ.ਆਈ. ਸ਼ਮਸ਼ੇਰ ਕਰੀਬ ਪੰਜ ਸਾਲਾਂ ਤੋਂ ਭਗੌੜੇ ਦੇ ਸੰਪਰਕ 'ਚ ਸੀ ਪਰ ਬਾਵਜੂਦ ਇਸ ਦੇ ਉਸ ਨੇ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਸੀ। ਦੋਵਾਂ 'ਚ ਅਕਤੂਬਰ 2018 ਅਤੇ ਸਤੰਬਰ 2019 ਦੇ ਵਿਚਕਾਰ 2800 ਤੋਂ ਜ਼ਿਆਦਾ ਵਾਰ ਕਾਲ ਹੋਈ। ਧਿਆਨਯੋਗ ਹੈ ਕਿ ਪ੍ਰਾਪਰਟੀ ਡੀਲਰ ਅਤੇ ਬਿਲਡਰ ਨਵੀ ਨੂੰ ਸ਼ਮਸ਼ੇਰ ਨੇ ਬਚਣ 'ਚ ਸਹਾਇਤਾ ਕੀਤੀ ਸੀ। ਨਵੀ ਸਾਲ 2009 'ਚ ਇਕ ਧੋਖਾਦੇਹੀ ਕੇਸ 'ਚ ਅਪਰਾਧੀ ਸੀ।
ਆਪ੍ਰੇਸ਼ਨ ਸੈੱਲ ਨੇ 13 ਸਤੰਬਰ ਨੂੰ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਉਸ ਨੇ ਖੁਲਾਸਾ ਕੀਤਾ ਕਿ ਉਹ ਸ਼ਮਸ਼ੇਰ ਦੇ ਸੰਪਰਕ 'ਚ ਆਇਆ, ਉਦੋਂ ਉਹ ਹੈੱਡ ਕਾਂਸਟੇਬਲ ਸੀ ਅਤੇ ਪੀ.ਓ. ਅਤੇ ਸੰਮਨ ਸੈੱਲ 'ਚ ਤਾਇਨਾਤ ਸੀ। ਏ.ਐੱਸ.ਆਈ. ਨੇ ਕਥਿਤ ਤੌਰ 'ਤੇ ਨਈਅਰ ਨੂੰ ਭਰੋਸਾ ਦਿੱਤਾ ਕਿ ਉਹ ਉਸ ਨੂੰ ਗ੍ਰਿਫ਼ਤਾਰੀ ਤੋਂ ਬਚਣ 'ਚ ਮਦਦ ਕਰੇਗਾ ਪਰ ਬਦਲੇ 'ਚ ਉਸ ਨੂੰ ਹਰ ਮਹੀਨੇ ਭੁਗਤਾਨ ਕਰਨਾ ਹੋਵੇਗਾ। ਇਸ ਤੋਂ ਇਲਾਵਾ ਸ਼ਮਸ਼ੇਰ ਨੇ ਮੋਹਾਲੀ 'ਚ ਆਪਣਾ ਨਵਾਂ ਘਰ ਬਣਾਉਣ ਲਈ ਉਸ ਤੋਂ ਨਿਰਮਾਣ ਸਮੱਗਰੀ ਲਈ।


Babita

Content Editor

Related News