ਹੁਸ਼ਿਆਰਪੁਰ: ਕੋਟਾ ਕਿਡਨੈਪਿੰਗ ਕੇਸ ’ਚ ਸ਼ਾਮਲ ASI ਗੁਰਨਾਮ ਸਿੰਘ ਦੀ ਸ਼ੱਕੀ ਹਾਲਾਤ ’ਚ ਮੌਤ

Friday, Jul 01, 2022 - 06:14 PM (IST)

ਹੁਸ਼ਿਆਰਪੁਰ: ਕੋਟਾ ਕਿਡਨੈਪਿੰਗ ਕੇਸ ’ਚ ਸ਼ਾਮਲ ASI ਗੁਰਨਾਮ ਸਿੰਘ ਦੀ ਸ਼ੱਕੀ ਹਾਲਾਤ ’ਚ ਮੌਤ

ਹੁਸ਼ਿਆਰਪੁਰ (ਅਮਰੀਕ)— ਹੁਸ਼ਿਆਰਪੁਰ ਦੇ ਥਾਣਾ ’ਚ ਸੀ. ਆਈ. ਏ. ਸਟਾਫ਼ ’ਚ ਤਾਇਨਾਤ ਏ. ਐੱਸ. ਆਈ. ਗੁਰਨਾਮ ਸਿੰਘ ਦੀ ਸ਼ੱਕੀ ਹਾਲਾਤ ’ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਗੁਰਨਾਮ ਸਿੰਘ ਦੀ ਲਾਸ਼ ਉਨ੍ਹਾਂ ਦੇ ਪਿੰਡ ਤੱਗੜ ਵਿਖੇ ਜੋਕਿ ਹਰਿਆਣਾ ਥਾਣਾ ਅੰਦਰ ਆਉਂਦਾ ਹੈ, ਸਥਿਤ ਘਰ ਵਿੱਚੋਂ ਬਰਾਮਦ ਕੀਤੀ ਗਈ ਹੈ। ਸੂਚਨਾ ਪਾ ਕੇ ਮੌਕੇ ’ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਗੁਰਨਾਮ ਸਿੰਘ ਦਾ ਨਾਂ ਕੋਟਾ ਕਿਡਨੈਪਿੰਗ ਕੇਸ ’ਚ ਸਾਹਮਣੇ ਆਇਆ ਸੀ। 

ਇਹ ਵੀ ਪੜ੍ਹੋ: ਜਲੰਧਰ: ਪੰਡਿਤ ਦੀ ਸ਼ਰਮਨਾਕ ਕਰਤੂਤ, ਉਪਾਅ ਦੱਸਣ ਬਹਾਨੇ ਹੋਟਲ 'ਚ ਬੁਲਾ ਵਿਆਹੁਤਾ ਨਾਲ ਕੀਤਾ ਜਬਰ-ਜ਼ਿਨਾਹ

PunjabKesari
ਦਰਅਸਲ ਹਾਲ ਹੀ ’ਚ ਰਾਜਸਥਾਨ ਪੁਲਸ ਵੱਲੋਂ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ’ਚ ਹੁਸ਼ਿਆਰਪੁਰ ਪੁਲਸ ਨੇ ਕੋਟਾ ਤੋਂ 21 ਸਾਲ ਦੇ ਨੌਜਵਾਨ ਹਰਨੂਰ ਨੂੰ ਭਾਰੀ ਮਾਤਰਾ ’ਚ ਅਫ਼ੀਮ ਨਾਲ ਕਾਬੂ ਕੀਤਾ ਸੀ। ਇਸ ਦੇ ਬਾਅਦ ਜਦੋਂ ਹਰਨੂਰ ਦੇ ਪਰਿਵਾਰਕ ਮੈਂਬਰਾਂ ਇਸ ਦੀ ਕੜੀ ਜੋੜੀ ਗਈ ਤਾਂ ਹੁਸ਼ਿਆਰਪੁਰ ਦੇ ਸੀ. ਆਈ. ਏ. ਸਟਾਫ਼ ਦੇ ਮੈਂਬਰਾਂ ਸਮੇਤ 12 ਦੇ ਕਰੀਬ ਮੁਲਾਜ਼ਮਾਂ ਖ਼ਿਲਾਫ਼ ਐੱਫ਼. ਆਈ. ਆਰ. ਕੀਤੀ ਗਈ ਸੀ, ਜਿਸ ’ਚ ਕਿਹਾ ਗਿਆ ਸੀ ਕਿ ਹਰਨੂਰ ’ਤੇ ਗਲਤ ਪਰਚਾ ਦਰਜ ਕੀਤਾ ਗਿਆ ਸੀ। ਇਨ੍ਹਾਂ ਮੁਲਾਜ਼ਮਾਂ ’ਚ ਗੁਰਨਾਮ ਸਿੰਘ ਦਾ ਨਾਮ ਵੀ ਸ਼ਾਮਲ ਸੀ, ਜਿਸ ਦੀ ਸ਼ੱਕੀ ਹਾਲਾਤ ’ਚ ਮੌਤ ਹੋਣ ਮਗਰੋਂ ਘਰ ’ਚੋਂ ਲਾਸ਼ ਬਰਾਮਦ ਕੀਤੀ ਗਈ ਹੈ। 

ਇਹ ਵੀ ਪੜ੍ਹੋ: ਗੈਂਗਸਟਰ ਦਿਲਪ੍ਰੀਤ ਬਾਬਾ ਦੀ ਮਾਂ ਆਈ ਮੀਡੀਆ ਸਾਹਮਣੇ, ਬਠਿੰਡਾ ਜੇਲ੍ਹ ਅਧਿਕਾਰੀਆਂ ’ਤੇ ਲਾਏ ਵੱਡੇ ਦੋਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

shivani attri

Content Editor

Related News